ਗੀਤਕਾਰ ਬਲਜੀਤ ਸਿੰਘ ਘਰੂਣ ਹੁਣ ਗਾਇਕੀ ਦੇ ਖੇਤਰ ਵਿੱਚ ਵੀ ਆਪਣੀ ਕਿਸਮਤ ਅਜਮਾ ਰਹੇ ਹਨ । ਉਹਨਾਂ ਦਾ ਇੱਕ ਹੋਰ ਗਾਣਾ ਆ ਰਿਹਾ ਹੈ । ਇਸ ਸਭ ਦੀ ਜਾਣਕਾਰੀ ਗਾਇਕ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ । ਸ਼ੈਰੀ ਮਾਨ ਨੇ ਗੀਤਕਾਰ ਬਲਜੀਤ ਸਿੰਘ ਘਰੂਣ ਦੀ ਇੱਕ ਵੀਡਿਓ ਸ਼ੇਅਰ ਕੀਤੀ ਹੈ । ਇਸ ਵੀਡਿਓ ਨੂੰ ਉਹਨਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ “Nma geet by saade ala @baljitsinghgharuan je wadia lagga tan jarur support kareo .. 🙏🏽👍🏼 ” ਬਲਜੀਤ ਨੇ ਇਸ ਤੋਂ ਪਹਲਾਂ ‘ਬਚਪਨ’ ਟਰੈਕ ਕੱਢਿਆ ਸੀ , ਜਿਸ ਨੂੰ ਲੋਕਾਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਸੀ ।
ਇਸ ਗੀਤ ‘ਚ ਉਨ੍ਹਾਂ ਨੇ ਬਚਪਨ ਤੋਂ ਪਈ ਇੱਕ ਬੱਚੀ ਨਾਲ ਸਾਂਝ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਸੀ ।ਪਰ ਜਦੋਂ ਜਵਾਨੀ ‘ਚ ਇਸ ਪਿਆਰ ਦੀ ਸਮਝ ਆਉਂਦੀ ਹੈ ਤਾਂ ਉਹ ਸਾਂਝ ਸਿਰੇ ਨਹੀਂ ਚੜ੍ਹਦੀ ।
ਇਸ ਗੀਤ ਨੂੰ ਉਨ੍ਹਾਂ ਨੇ ਖੁਦ ਹੀ ਲਿਖਿਆ ਸੀ ,ਇਸ ਗੀਤ ਦਾ ਸੰਕਲਪ ਜਿੰਨਾ ਵਧੀਆ ਸੀ ਉਸ ਤੋਂ ਵੀ ਵਧੀਆ ਇਸ ਦੀ ਵੀਡਿਓ ਬਣਾਈ ਗਈ ਸੀ ਅਤੇ ਹੁਣ ਮੁੜ ਤੋਂ ਬਲਜੀਤ ਲੈ ਕੇ ਆ ਰਹੇ ਨੇ ਸ਼ਾਇਰ ।ਬਲਜੀਤ ਜਿੱਥੇ ਵਧੀਆ ਲੇਖਣੀ ਦੇ ਮਾਲਕ ਨੇ ,ਉੱਥੇ ਹੀ ਵਧੀਆ ਅਵਾਜ਼ ਵੀ ਪ੍ਰਮਾਤਮਾ ਨੇ ਉਨ੍ਹਾਂ ਨੂੰ ਬਖਸ਼ੀ ਹੈ । ਉਨ੍ਹਾਂ ਦਾ ਇਹ ਨਵਾਂ ਗੀਤ ਸਰੋਤਿਆਂ ਨੂੰ ਕਿੰਨਾ ਪਸੰਦ ਆਉਂਦਾ ਹੈ ,ਪਰ ਉਹ ਆਪਣੀ ਇਸ ਨਵੇਂ ਟਰੈਕ ਨੂੰ ਲੈ ਕੇ ਖਾਸੇ ਉਤਸ਼ਾਹਿਤ ਨੇ ।