ਪੰਜਾਬੀ ਗਾਇਕ ਬਲਰਾਜ ਦੇ ਨਵੇਂ ਗੀਤ ‘ਦੁੱਖ’ ਦਾ ਪੀਟੀਸੀ ਪੰਜਾਬੀ ‘ਤੇ ਹੋਵੇਗਾ ਵਰਲਡ ਪ੍ਰੀਮੀਅਰ
ਪੰਜਾਬੀ ਗਾਇਕ ਬਲਰਾਜ ਜੋ ਕਿ ਬਹੁਤ ਜਲਦ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਜੀ ਹਾਂ ਉਹ ਆਪਣਾ ਨਵਾਂ ਸੈਡ ਸੌਂਗ ‘ਦੁੱਖ’ ਲੈ ਕੇ ਆ ਰਹੇ ਹਨ। ਇਸ ਗਾਣੇ ਦਾ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ 9 ਸਤੰਬਰ ਨੂੰ ਹੋਵੇਗਾ।
ਦੁੱਖ ਗਾਣੇ ਨੂੰ ਬਲਰਾਜ ਆਪਣੀ ਦਮਦਾਰ ਆਵਾਜ਼ ਦੇ ਨਾਲ ਗਾਉਂਦੇ ਹੋਏ ਨਜ਼ਰ ਆਉਣਗੇ। ਇਸ ਦਰਦ ਭਰੇ ਗੀਤ ਦੇ ਬੋਲ ਸਿੰਘ ਜੀਤ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਜੀ ਗੁਰੀ ਹੋਰਾਂ ਨੇ ਦਿੱਤਾ ਹੈ।ਗਾਣੇ ਦਾ ਵੀਡੀਓ ਜੈਸੀ ਸੈਣੀ(Jaci Saini) ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗਾਣੇ ਨੂੰ ਜੱਸ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।
View this post on Instagram
ਜੇ ਗੱਲ ਕਰੀਏ ਗਾਇਕ ਬਲਰਾਜ ਦੇ ਕੰਮ ਦੀ ਤਾਂ ਉਹ ਚੁੰਨੀ, ਅੱਲ੍ਹੜ ਦੀ ਜਾਨ ‘ਤੇ ਬਣੀ, ਰੱਬ ਵਿਚੋਲਾ, ਪਾਲੀ, ਕਿੰਨਾ ਪਿਆਰ, ਫੀਲ, ਕਿਸਮਤ, ਇਸ਼ਕਬਾਜ਼ੀਆਂ ਵਰਗੇ ਕਈ ਹੋਰ ਗੀਤਾਂ ਦੇ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।