ਰਿਐਲਟੀ ਸ਼ੋਅਜ਼ ‘ਚ ਆਪਣੇ ਨਾਮ ਦੇ ਝੰਡੇ ਗੱਡਣ ਵਾਲੇ ਬਲਰਾਜ ਸਿੰਘ ਖਹਿਰਾ ਨੇ ਕੀਤਾ ਆਪਣੇ ਵਿਆਹ ਦਾ ਖੁਲਾਸਾ, ਪਹਿਲੀ ਵਾਰ ਸ਼ੇਅਰ ਕੀਤੀਆਂ ਵਿਆਹ ਦੀਆਂ ਤਸਵੀਰਾਂ

written by Lajwinder kaur | July 22, 2021

ਬਲਰਾਜ ਸਿੰਘ ਖਹਿਰਾ ਜਿਹਨਾਂ ਨੇ ਪੀਟੀਸੀ ਪੰਜਾਬੀ ਦੇ ਸ਼ੋਅ ਮਿਸਟਰ ਪੰਜਾਬ ਤੋਂ ਮਨੋਰੰਜਨ ਜਗਤ ‘ਚ ਆਪਣਾ ਕਦਮ ਰੱਖਿਆ। ਬਲਰਾਜ ਸਿੰਘ ਖਹਿਰਾ ਮਿਸਟਰ ਪੰਜਾਬ ਦੇ ਪਹਿਲੇ ਰਨਰ ਅੱਪ ਰਹੇ। ਮਿਸਟਰ ਪੰਜਾਬ ਦੇ ਫੇਮ ਤੋਂ ਬਾਅਦ ਟੀ. ਵੀ. ‘ਤੇ ਮਸ਼ਹੂਰ ਰਿਐਲਟੀ ਸ਼ੋਅ ਐੱਮ ਟੀ. ਵੀ. ਰੋਡੀਜ਼ X4 ‘ਚ ਭਾਗ ਲਿਆ ਅਤੇ ਆਪਣੀ ਮਿਹਨਤ ਦੇ ਨਾਲ ਇਸ ਸ਼ੋਅ ਦੇ ਜੇਤੂ ਰਹੇ। ਉਹ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੇ ਨੇ। ਪਰ ਉਨ੍ਹਾਂ ਨੇ ਆਪਣੇ ਵਿਆਹ ਦੀ ਖਬਰ ਦੇ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।

inside image of balraj khera image source-instagram

ਹੋਰ ਪੜ੍ਹੋ : ਸਾਰਾ ਅਲੀ ਖ਼ਾਨ ਪਹੁੰਚੀ ਸੈਫ-ਕਰੀਨਾ ਦੇ ਘਰ, ਭੈਣ ਦੀ ਗੋਦੀ ‘ਚ ਬੈਠਿਆ ਨਜ਼ਰ ਆਇਆ ਨੰਨ੍ਹਾ ਨਵਾਬ, ਤਸਵੀਰ ‘ਤੇ ਦੋ ਮਿਲੀਅਨ ਤੋਂ ਵੱਧ ਆਏ ਲਾਈਕਸ

ਹੋਰ ਪੜ੍ਹੋ : ਗਾਇਕ ਗੁਰਸ਼ਬਦ ਨੇ ਆਸਟ੍ਰੇਲੀਆ ‘ਚ ਵੱਸਦੇ ਪੰਜਾਬੀਆਂ ਨੂੰ ਦਿੱਤਾ ਖ਼ਾਸ ਸੁਨੇਹਾ, ਕਿਹਾ ਜੇ ਕਰਨਗੇ ਇਹ ਕੰਮ ਤਾਂ ਪੰਜਾਬੀ ਮਾਂ-ਬੋਲੀ ਨੂੰ ਮਿਲੇਗਾ ਮਾਣ

actor balraj image source-instagram

ਜੀ ਹਾਂ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਨਵਾਂ ਸਫਰ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਵਿਆਹ ਤੋਂ ਪਰਦਾ ਉਠਾਉਂਦੇ ਹੋਏ ਆਪਣੇ ਵਿਆਹ ਤੇ ਪਤਨੀ ਦੀ ਤਸਵੀਰਾਂ ਸਾਂਝੀਆਂ ਕੀਤੀਆਂ ਨੇ।

inside image of balraj khehra shared his wife image image source-instagram

ਉਨ੍ਹਾਂ ਨੇ ਇਹ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ- ‘ਮੈਂ ਤੁਹਾਨੂੰ ਸਾਰਿਆਂ ਨੂੰ ਆਪਣੀ ਜ਼ਿੰਦਗੀ ਦੇ ਲੱਕ ਨਾਲ ਜਾਣੂ ਕਰਾਉਂਦਾ ਹਾਂ... ਉਹ ਕੁੜੀ ਜੋ ਬੁੱਧੀਮਾਨ, ਹੁਸ਼ਿਆਰ, ਮਹਾਨ ਪੇਸ਼ੇਵਰ ਹੈ, ਜਿਸ ਨੇ ਮੈਨੂੰ ਹਰ ਪਹਿਲੂ 'ਤੇ ਪੂਰਾ ਕੀਤਾ ਹੈ, ਜਿਸ ਨੇ ਹਮੇਸ਼ਾਂ ਮੈਨੂੰ ਉਤਸ਼ਾਹਤ ਕੀਤਾ ਹੈ, ਹਮੇਸ਼ਾ ਮੈਨੂੰ ਆਪਣੇ ਕਰੀਅਰ' ਤੇ ਮਾਣ ਕਰਨ ਅਤੇ ਉੱਤਮ ਰਹਿਣ ਲਈ ਸਿਖਾਇਆ ਹੈ...ਮੇਰੇ ਕੰਮ ਵਿੱਚ ਅੱਗੇ ਵੱਧਣ ਲਈ ਪ੍ਰੇਰਿਆ ਹੈ...ਉਹ ਕੋਈ ਹੋਰ ਨਹੀਂ ਬਲਕਿ ਮੇਰਾ ਪਿਆਰ, ਮੇਰੀ ਜ਼ਿੰਦਗੀ, ਮੇਰੀ ਪਤਨੀ ਰਾਜਵੀਰ ਕੌਰ ਹੈ....ਹੈਪੀ ਬਰਥਡੇਅ ਮੇਰੀ ਪਤਨੀ..ਖੁਸ਼ੀਆਂ ਤੇ ਕਾਮਯਾਬੀ ਆਵੇ ਜ਼ਿੰਦਗੀ ‘ਚ’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਜੋੜੀ ਨੂੰ ਵਿਆਹ ਦੀਆਂ ਵਧਾਈਆਂ ਤੇ ਬਲਰਾਜ ਸਿੰਘ ਖਹਿਰਾ ਦੀ ਪਤਨੀ ਰਾਜਵੀਰ ਕੌਰ ਨੂੰ ਬਰਥਡੇਅ ਵਿਸ਼ ਕਰ ਰਹੇ ਨੇ।

 

 

View this post on Instagram

 

A post shared by Balraj Singh Khehra (@mebalrajkhehra)

0 Comments
0

You may also like