Advertisment

ਰਿਐਲਟੀ ਸ਼ੋਅਜ਼ ‘ਚ ਆਪਣੇ ਨਾਮ ਦੇ ਝੰਡੇ ਗੱਡਣ ਵਾਲੇ ਬਲਰਾਜ ਸਿੰਘ ਖਹਿਰਾ ਕਰਨ ਜਾ ਰਹੇ ਨੇ ਬਾਲੀਵੁੱਡ ‘ਚ ਡੈਬਿਊ

author-image
By Lajwinder kaur
New Update
ਰਿਐਲਟੀ ਸ਼ੋਅਜ਼ ‘ਚ ਆਪਣੇ ਨਾਮ ਦੇ ਝੰਡੇ ਗੱਡਣ ਵਾਲੇ ਬਲਰਾਜ ਸਿੰਘ ਖਹਿਰਾ ਕਰਨ ਜਾ ਰਹੇ ਨੇ ਬਾਲੀਵੁੱਡ ‘ਚ ਡੈਬਿਊ
Advertisment
ਬਲਰਾਜ ਸਿੰਘ ਖਹਿਰਾ ਜਿਹਨਾਂ ਨੇ ਪੀਟੀਸੀ ਪੰਜਾਬੀ ਦੇ ਸ਼ੋਅ ਮਿਸਟਰ ਪੰਜਾਬ ਤੋਂ ਮਨੋਰੰਜਨ ਜਗਤ 'ਚ ਆਪਣਾ ਕਦਮ ਰੱਖਿਆ। ਬਲਰਾਜ ਸਿੰਘ ਖਹਿਰਾ ਮਿਸਟਰ ਪੰਜਾਬ ਦੇ ਪਹਿਲੇ ਰਨਰ ਅੱਪ ਰਹੇ। ਮਿਸਟਰ ਪੰਜਾਬ ਦੇ ਫੇਮ ਤੋਂ ਬਾਅਦ ਟੀ. ਵੀ. 'ਤੇ ਮਸ਼ਹੂਰ ਰਿਐਲਟੀ ਸ਼ੋਅ ਐੱਮ ਟੀ. ਵੀ. ਰੋਡੀਜ਼ X4 ‘ਚ ਭਾਗ ਲਿਆ ਅਤੇ ਆਪਣੀ ਮਿਹਨਤ ਦੇ ਨਾਲ ਇਸ ਸ਼ੋਅ ਦੇ ਜੇਤੂ ਰਹੇ। ਰਿਐਲਟੀ ਟੀ.ਵੀ ਸ਼ੋਅ ਤੋਂ ਮਨੋਰੰਜਨ ਜਗਤ 'ਚ ਆਪਣਾ ਸਫ਼ਰ ਸ਼ੁਰੂ ਕਰਨ ਵਾਲੇ ਬਲਰਾਜ ਖਹਿਰਾ ਹੁਣ 70 ਐੱਮ.ਐੱਮ ਦੇ ਪਰਦੇ ਉੱਤੇ ਨਜ਼ਰ ਆਉਣ ਵਾਲੇ ਹਨ। ਜੀ ਹਾਂ, ਇਸ ਦੀ ਜਾਣਕਾਰੀ ਬਲਰਾਜ ਸਿੰਘ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਦਿੱਤੀ ਹੈ। ਬਲਰਾਜ ਸਿੰਘ ਖਹਿਰਾ ਜਿਹੜੇ ਬਾਲੀਵੁੱਡ ਫ਼ਿਲਮ 'ਭੰਗੜਾ ਪਾ ਲੈ' ਨਾਲ ਡੈਬਿਊ ਕਰਨ ਜਾ ਰਹੇ ਹਨ। ਬਲਰਾਜ ਸਿੰਘ ਨੇ ਕੈਪਸ਼ਨ 'ਚ ਲਿਖਿਆ ਹੈ, ‘ਆ ਰੰਗ ਵੀ ਤੇਰੇ ਮਾਲਿਕ, ਲਾਉਣ ਵਾਲਾ ਵੀ ਤੂੰ ਮੌਲਾ..ਰਜ਼ਾ ਵਿੱਚ ਰੱਖੀ..’
Advertisment
ਹੋਰ ਵੇਖੋ:ਜੈਜ਼ੀ ਬੀ ਨੇ ਵਿਆਹ ਦੀ 18ਵੀਂ ਵਰ੍ਹੇਗੰਢ ਉੱਤੇ ਆਪਣੀ ਪਤਨੀ ਹਰਦੀਪ ਕੌਰ ਦੀ ਖ਼ਾਸ ਤਸਵੀਰ ਕੀਤੀ ਸਾਂਝੀ 'ਭੰਗੜਾ ਪਾ ਲੈ' ਫ਼ਿਲਮ 'ਚ ਬਲਰਾਜ ਸਿੰਘ ਖਹਿਰਾ ਦੇ ਨਾਲ ਵਿੱਕੀ ਕੌਸ਼ਲ ਦੇ ਭਰਾ ਸੰਨੀ ਕੌਸ਼ਲ ਅਤੇ ਰੁਕਸ਼ਰ ਢਿੱਲੋਂ ਨਜ਼ਰ ਆਉਣਗੇ। ਭੰਗੜਾ ਪਾ ਲੈ ਫ਼ਿਲਮ ਪੰਜਾਬ ਦੇ ਪ੍ਰਸਿੱਧ ਲੋਕ ਨਾਚ ਭੰਗੜੇ ਉੱਤੇ ਬਣਾਈ ਜਾ ਰਹੀ ਹੈ। ਬਲਰਾਜ ਸਿੰਘ ਖਹਿਰਾ ਆਪਣੀ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment