ਪੰਜਾਬੀ ਗਾਇਕ ਬਲਰਾਜ ਬਹੁਤ ਜਲਦ ਆਪਣੇ ਨਵੇਂ ਗੀਤ ‘ਸ਼ਮਲਾ’ ਦੇ ਨਾਲ ਹੋਣਗੇ ਦਰਸ਼ਕਾਂ ਦੇ ਰੁਬਰੂ, ਪੋਸਟਰ ਆਇਆ ਸਾਹਮਣੇ

written by Lajwinder kaur | February 23, 2020

ਪੰਜਾਬੀ ਗਾਇਕ ਬਲਰਾਜ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ । ਜੀ ਹਾਂ ਉਹ ‘ਸ਼ਮਲਾ’ ਟਾਈਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ । ਜਿਸਦਾ ਪੋਸਟਰ ਸ਼ੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ । ਸ਼ਮਲਾ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾਵੇਗਾ ।

ਬਲਰਾਜ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਸੁੱਚੇ ਸ਼ਮਲਿਆਂ ਦੀ ਮੜਕ ,ਬਾਬਲ ਦੇ ਰੁਤਬੇ ਦੀ ਚੜ੍ਹਤ ਅਤੇ ਰੂਹ ਦੇ ਗੜੁੱਚ ਭਿੱਜੇ ਰਿਸ਼ਤੇ ਦੀ ਤਰਜ਼ਮਾਨੀ ਕਰਦਾ ਗੀਤ 'ਸ਼ਮਲਾ ' ਲੈ ਕੇ ਹਾਜ਼ਿਰ ਹੈ 'ਮਿਊਜ਼ਿਕ ਕਮਾਲ, ਦੀ ਟੀਮ,  ਬਲਰਾਜ,  ਜੀ ਗੁਰੀ ,  ਸਿੰਘਜੀਤ , ਕਮਲਪ੍ਰੀਤ ਜੌਨੀ |  ਜਸਮਿੰਦਰ ਸਿੰਘ ਮਾਂਗਟ, ਦੀਦਾਰ ਸਿੰਘ ਮਾਂਗਟ, ਅਤੇ ਰੁਪਿੰਦਰ ਕੌਰ |ਪਿਆਰ ਦੀਓ ਜੀ’

 

View this post on Instagram

 

Jaan_Tay_Bani Live With @jazzyb Bhaji??Mela_Manak_Da (Jalaldiwal)????Always Respect Bhaji❤️❤️Great Audiance??

A post shared by Balraj (@singerbalraj) on

ਇਸ ਗੀਤ ਦੇ ਬੋਲ ਸਿੰਘ ਜੀਤ ਦੀ ਕਲਮ 'ਚੋਂ ਨਿਕਲੇ ਤੇ ਮਿਊਜ਼ਿਕ ਜੀ ਗੁਰੀ ਦਾ ਹੋਵੇਗਾ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ ।

ਜੇ ਗੱਲ ਕਰੀਏ ਬਲਰਾਜ ਦੇ ਵਰਕ ਫਰੰਟ ਦੀ ਤਾਂ ਉਹ ਦਰਜਾ ਖ਼ੁਦਾ, ਚੁੰਨੀ, ਅੱਲ੍ਹੜ ਦੀ ਜਾਨ ‘ਤੇ ਬਣੀ, ਰੱਬ ਵਿਚੋਲਾ, ਪਾਲੀ, ਕਿੰਨਾ ਪਿਆਰ, ਫੀਲ, ਕਿਸਮਤ, ਇਸ਼ਕਬਾਜ਼ੀਆਂ ਵਰਗੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾ ਚੁੱਕੇ ਨੇ ।

You may also like