ਕਿਸਾਨਾਂ ਦੇ ਸਮਰਥਨ ਲਈ ਬਲਵਿੰਦਰ ਵਿੱਕੀ ਨੇ ਨਵਾਂ ਗਾਣਾ ਕੀਤਾ ਰਿਲੀਜ਼

written by Rupinder Kaler | December 31, 2020

ਕਿਸਾਨ ਮੋਰਚੇ ਨੂੰ ਹਰ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਸਮਰਥਨ ਦੇ ਰਿਹਾ ਹੈ । ਇਸ ਸਭ ਦੇ ਚਲਦੇ ਬਲਵਿੰਦਰ ਵਿੱਕੀ ਉਰਫ ਚਾਚਾ ਰੌਂਣਕੀ ਰਾਮ ਨੇ ਵੀ ਕਿਸਾਨੀ ਮੋਰਚੇ ਨੂੰ ਸਮਰਪਿਤ ਇੱਕ ਗਾਣਾ ਰਿਲੀਜ਼ ਕੀਤਾ ਹੈ । ‘ਲੋਕਤੰਤਰ ਛੂਮੰਤਰ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਗੁਰਪ੍ਰੀਤ ਘੁੱਗੀ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਹੋਰ ਪੜ੍ਹੋ :

balwinder ਗੁਰਪ੍ਰੀਤ ਘੁੱਗੀ ਵੱਲੋਂ ਸ਼ੇਅਰ ਕੀਤੇ ਇਸ ਗੀਤ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਲੋਕ ਲਗਾਤਾਰ ਕਮੈਂਟ ਕਰ ਰਹੇ ਹਨ ਨਤੇ ਇਸ ਨੂੰ ਸ਼ੇਅਰ ਕਰ ਰਹੇ ਹਨ । ਬਲਵਿੰਦਰ ਵਿੱਕੀ ਵੱਲੋਂ ਗਾਣੇ ਗਏ ਇਸ ਗੀਤ ਵਿੱਚ ਦੇਸ਼ ਦੇ ਮੌਜੂਦਾ ਹਲਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । balwinder ਗੀਤ ਵਿੱਚ ਬਿਆਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਦੇਸ਼ ਵਿੱਚੋਂ ਲੋਕਤੰਤਰ ਖਤਮ ਹੁੰਦਾ ਜਾ ਰਿਹਾ ਹੈ, ਤੇ ਦੇਸ਼ ਲੀਡਰਾਂ ਤੇ ਵੱਡੇ ਘਰਾਣਿਆਂ ਦੀ ਕੱਠਪੁਤਲੀ ਬਣਦਾ ਜਾ ਰਿਹਾ ਹੈ । ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਗੀਤ ਨੂੰ ਆਵਾਜ਼ ਬਲਵਿੰਦਰ ਵਿੱਕੀ ਨੇ ਦਿੱਤੀ ਹੈ ਜਦੋਂ ਕਿ ਮਿਊਜ਼ਿਕ ਕੁਲਜੀਤ ਨੇ ਤਿਆਰ ਕੀਤਾ ਹੈ । ਗੀਤ ਦੀ ਵੀਡੀਓ ਗੁਨਰਾਜ ਸਿੰਘ ਤੇ ਹਰਨੂਰ ਸਿੰਘ ਨੇ ਤਿਆਰ ਕੀਤੀ ਹੈ ।
 
View this post on Instagram
 

A post shared by Gurpreet Ghuggi (@ghuggigurpreet)

0 Comments
0

You may also like