ਕੇਲਾ ਸਿਹਤ ਲਈ ਹੈ ਬਹੁਤ ਹੀ ਗੁਣਕਾਰੀ, ਇਨ੍ਹਾਂ ਬਿਮਾਰੀਆਂ ‘ਚ ਮਿਲਦੀ ਹੈ ਰਾਹਤ

Written by  Shaminder   |  October 13th 2021 06:20 PM  |  Updated: October 13th 2021 06:20 PM

ਕੇਲਾ ਸਿਹਤ ਲਈ ਹੈ ਬਹੁਤ ਹੀ ਗੁਣਕਾਰੀ, ਇਨ੍ਹਾਂ ਬਿਮਾਰੀਆਂ ‘ਚ ਮਿਲਦੀ ਹੈ ਰਾਹਤ

ਭੋਜਨ ਦੇ ਨਾਲ-ਨਾਲ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਮੌਸਮੀ ਫਲਾਂ ਦੀ ਵੀ ਬਹੁਤ ਅਹਿਮੀਅਤ ਹੁੰਦੀ ਹੈ । ਅੱਜ ਅਸੀਂ ਤੁਹਾਨੂੂੰ ਕੇਲੇ ਦੇ ਗੁਣਾਂ ਬਾਰੇ ਦੱਸਾਂਗੇ।ਕੇਲਾ (banana) ਇੱਕ ਅਜਿਹਾ ਫ਼ਲ ਹੈ ਜੋ ਹਰ ਮੌਸਮ ‘ਚ ਮਿਲ ਜਾਂਦਾ ਹੈ । ਇਸ ਦੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ । ਇਹ ਊਰਜਾ ਦਾ ਬਹੁਤ ਹੀ ਵਧੀਆ ਸਰੋਤ ਮੰਨਿਆ ਜਾਂਦਾ ਹੈ । ਇਹ ਜਿੱਥੇ ਸਰੀਰ ਨੂੰ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਤੋਂ ਬਚਾਉਂਦਾ ਹੈ, ਉੇੱਥੇ ਹੀ ਗੁਲੂਕੋਜ਼ ਦਾ ਪੱਧਰ ਵਧਾ ਕੇ ਸਰੀਰ ਨੂੰ ਤਾਜ਼ਗੀ ਅਤੇ ਸ਼ਕਤੀ ਦਿੰਦਾ ਹੈ ।

banana image From Google 

ਹੋਰ ਪੜ੍ਹੋ : ਦੇਵ ਖਰੌੜ ਨੇ ਆਪਣੀ ਫ਼ਿਲਮ ‘ਬਲੈਕੀਆ-2’ ਦਾ ਪੋਸਟਰ ਸਾਂਝਾ ਕੀਤਾ

ਇਸ ‘ਚ ਵਿਟਾਮਿਨ ਸੀ, ਵਿਟਾਮਿਨ ਏ ਅਤੇ ਪੋਟਾਸ਼ੀਅਮ ਅਤੇ ਵਿਟਾਮਿਨ ਬੀ ਹੁੰਦੇ ਹਨ । ਮਾਸਪੇਸ਼ੀਆਂ ‘ਚ ਹੋਣ ਵਾਲੇ ਦਰਦ ਅਤੇ ਕਈ ਵਾਰ ਤੁਸੀਂ ਜ਼ਿਆਦਾ ਕੰਮ ਕਰਦੇ ਹੋ ਤਾਂ ਇਸ ਕਾਰਨ ਤੁਹਾਡੇ ਪੈਰ ਦਰਦ ਕਰਨ ਲੱਗ ਪੈਂਦੇ ਹਨ ।

banana-min

ਇਸ ਤੋਂ ਬਚਾਅ ਦੇ ਲਈ ਤੁਸੀਂ ਕੇਲੇ ਦਾ ਇਸਤੇਮਾਲ ਕਰ ਸਕਦੇ ਹੋ । ਕੇਲੇ ‘ਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਜਿਸ ਕਾਰਨ ਕੇਲੇ ਨੂੰ ਖਾਣ ਦੇ ਨਾਲ ਬਲੱਡ ਪੈ੍ਰਸ਼ਰ ਕੰਟਰੋਲ ਰਹਿੰਦਾ ਹੈ । ਐਸੀਡਿਟੀ ਦੇ ਨਾਲ-ਨਾਲ ਕੇਲਾ ਸਾਨੂੰ ਅਲਸਰ ਵਰਗੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network