15 ਮਾਰਚ ਨੂੰ ਵੱਜਣਗੇ ਬਿਨੂੰ ਢਿੱਲੋਂ ਦੇ 'ਬੈਂਡ ਵਾਜੇ' ਦੇਖੋ ਵੀਡਿਓ 

Written by  Rupinder Kaler   |  March 12th 2019 11:59 AM  |  Updated: March 12th 2019 11:59 AM

15 ਮਾਰਚ ਨੂੰ ਵੱਜਣਗੇ ਬਿਨੂੰ ਢਿੱਲੋਂ ਦੇ 'ਬੈਂਡ ਵਾਜੇ' ਦੇਖੋ ਵੀਡਿਓ 

ਪਾਲੀਵੁੱਡ ਅਦਾਕਾਰ ਬਿਨੂੰ ਢਿੱਲੋਂ ਇੱਕ ਵਾਰ ਫਿਰ ਲੋਕਾਂ ਦਾ ਮਨੋਰੰਜਨ ਕਰਨ ਆ ਰਹੇ ਹਨ । ਉਹਨਾਂ ਦੀ ਦੀ ਫ਼ਿਲਮ 'ਬੈਂਡ ਵਾਜੇ' 15 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ ਬਿੰਨੂ ਢਿੱਲੋਂ ਤੇ ਮੈਂਡੀ ਤੱਖਰ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਨ੍ਹਾਂ ਦੇ ਨਾਲ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਸਮੀਪ ਕੰਗ ਤੇ ਨਿਰਮਲ ਰਿਸ਼ੀ ਵੀ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ ।

https://www.instagram.com/p/Bu5bptDgLr8/

'ਬੈਂਡ ਵਾਜੇ' ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ। ਇਸ ਪ੍ਰੋਜੈਕਟ ਦੇ ਨਿਰਮਾਤਾ ਜਤਿੰਦਰ ਸ਼ਾਹ, ਪੂਜਾ ਗੁਜਰਾਲ, ਅਤੁਲ ਭੱਲਾ ਤੇ ਅਮਿਤ ਭੱਲਾ ਹਨ। ਇਸ ਫ਼ਿਲਮ ਦੀ ਰਿਲੀਜਿੰਗ ਨੂੰ ਲੈ ਕੇ ਬਿਨੂੰ ਢਿਲੋਂ ਨੇ ਆਪਣੇ ਇੰਸਟਾਗ੍ਰਾਮ ਤੇ ਕੁਝ ਤਸਵੀਰਾਂ ਤੇ ਵੀਡਿਓ ਸ਼ੇਅਰ ਕੀਤੀਆਂ ਹਨ । ਬਿਨੂੰ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ ।

https://www.instagram.com/p/Bu5agt-AdvU/

ਫ਼ਿਲਮ ਦੀ ਕਹਾਣੀ ਵੈਭਵ ਤੇ ਸ਼੍ਰੇਆ ਨੇ ਲਿਖੀ ਹੈ। ਇਸ 'ਚ ਇੱਕ ਭਾਰਤੀ ਮੁੰਡੇ ਨੂੰ ਪਾਕਿਸਤਾਨੀ ਕੁੜੀ ਨਾਲ ਪਿਆਰ ਹੋ ਜਾਂਦਾ ਹੈ।ਪਰ ਪਰਿਵਾਰ ਦੇ ਕੁਝ ਮੈਂਬਰ ਬਿਨੂੰ ਦੇ ਵਿਆਹ ਵਿੱਚ ਰੋੜਾ ਬਣਦੇ ਹਨ । ਬਿਨੂੰ ਵਿਆਹ ਕਰਵਾਉਣ ਲਈ ਕੀ ਕੀ ਪਾਪੜ ਵੇਲਦਾ ਹੈ ਇਹ ਤਾਂ ੧੫ ਮਾਰਚ ਤੋਂ ਬਾਅਦ ਹੀ ਪਤਾ ਲੱਗੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network