ਦਿਲਜੀਤ ਦੀ ਫ਼ਿਲਮ ਦੇ ਗਾਣੇ ਤੋਂ ਬਾਅਦ ਸੋਨੀ ਕਰਿਊ ਵਾਲੇ ਗੁਰਪ੍ਰੀਤ ਸੋਨੀ ਨੇ ਰਿਲੀਜ਼ ਕੀਤਾ ਆਪਣਾ ਗਾਣਾ

Written by  Rupinder Kaler   |  June 17th 2019 10:26 AM  |  Updated: June 17th 2019 10:29 AM

ਦਿਲਜੀਤ ਦੀ ਫ਼ਿਲਮ ਦੇ ਗਾਣੇ ਤੋਂ ਬਾਅਦ ਸੋਨੀ ਕਰਿਊ ਵਾਲੇ ਗੁਰਪ੍ਰੀਤ ਸੋਨੀ ਨੇ ਰਿਲੀਜ਼ ਕੀਤਾ ਆਪਣਾ ਗਾਣਾ

ਸੋਸ਼ਲ ਮੀਡੀਆ ਤੇ ਸੋਨੀ ਕਰਿਊ ਦੇ ਨਾਂਅ ਨਾਲ ਮਸ਼ਹੂਰ ਗੁਰਪ੍ਰੀਤ ਸੋਨੀ ਤੇ ਗਾਇਕ ਪ੍ਰੀਤ ਸਿਆ ਦਾ ਨਵਾਂ ਗਾਣਾ ਬਾਂਦਰੀ ਰਿਲੀਜ਼ ਹੋ ਗਿਆ ਹੈ । ਗਾਣੇ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਗੁਰਪ੍ਰੀਤ ਸੋਨੀ ਦਾ ਸਾਥ ਪ੍ਰੀਤ ਸਿਆ ਨੇ ਦਿੱਤਾ ਹੈ । ਗਾਣੇ ਦਾ ਮਿਊਜ਼ਿਕ ਵਿੱਕੀ ਰਤਨਾ ਨੇ ਤਿਆਰ ਕੀਤਾ ਹੈ । ਜਦੋਂ ਕਿ ਬੋਲ ਸ਼ੈਰੀ ਸੰਘੇੜਾ ਨੇ ਲਿਖੇ ਹਨ । ਇਸ ਗਾਣੇ ਵਿੱਚ ਰੈਪ ਗੋਪੀ ਲੌਂਗੀਆ ਨੇ ਕੀਤਾ ਹੈ ।ਗਾਣੇ ਦੇ ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਰਾਵ ਕਲਸੀ ਤੇ ਕਰਨ ਵੀਰ ਨੇ ਤਿਆਰ ਕੀਤੀ ਹੈ ।

https://www.youtube.com/watch?v=8N77l3DsV1s&feature=youtu.be

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸੋਨੀ ਕਰਿਊ ਦਿਲਜੀਤ ਦੋਸਾਂਝ ਦੀ ਫ਼ਿਲਮ ਛੜਾ ਦੇ ਗਾਣੇ ਮਹਿਫਿਲ  ਵਿੱਚ ਵੀ ਨਜ਼ਰ ਆਇਆ ਹੈ । ਇਸ ਗਾਣੇ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ । ਗੁਰਪ੍ਰੀਤ ਸੋਨੀ ਤੇ ਉਹਨਾਂ ਦੇ ਸਾਥੀ ਟਿੱਕ ਟੋਕ ਤੇ ਏਨੇ ਫੇਮਸ ਹਨ ਕਿ ਉਸ ਦੀ ਹਰ ਵੀਡਿਓ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਹੈ ।

https://www.youtube.com/watch?v=TmA06Z8R0oM

ਗੁਰਪ੍ਰੀਤ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹ ਪੌਂਟਾ ਸਾਹਿਬ ਦੇ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਹੈ । ਪਿੰਡ ਦੇ ਹੀ ਕੁਝ ਆਪਣੇ ਸਾਥੀਆਂ ਨਾਲ ਉਸ ਨੇ ਵੀਡਿਓ ਬਨਾਉਣੀਆਂ ਸ਼ੁਰੂ ਕੀਤੀਆ ਸਨ, ਤੇ ਇਹ ਵੀਡਿਓ ਲੋਕਾਂ ਨੂੰ ਏਨੀਆਂ ਕੁ ਪਸੰਦ ਆਈਆਂ ਕਿ ਗੁਰਪ੍ਰੀਤ ਸੋਨੀ ਤੇ ਉਸ ਦੇ ਸਾਥੀ ਰਾਤੋ ਰਾਤ ਸੋਸ਼ਲ ਮੀਡੀਆ ਦੇ ਸਟਾਰ ਬਣ ਗਏ ।

https://www.instagram.com/p/ByZLzrmnf9i/

ਹੁਣ ਇਸ ਗੁਰਪ੍ਰੀਤ ਸੋਨੀ ਦਾ ਆਪਣਾ ਗਾਣਾ ਰਿਲੀਜ਼ ਹੋਇਆ ਹੈ । ਅਸੀਂ ਉਮੀਦ ਕਰਦੇ ਹਾਂ ਗੁਰਪ੍ਰੀਤ ਸੋਨੀ ਦੇ ਇਸ ਗਾਣੇ ਨੂੰ ਵੀ ਲੋਕ ਓਨਾ ਹੀ ਪਿਆਰ ਦੇਣਗੇ ਜਿੰਨਾਂ ਉਹਨਾਂ ਦੀਆਂ ਵੀਡੀਓ ਨੂੰ ਦਿੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network