Advertisment

ਮੰਗੀ ਮਾਹਲ ਦਾ ਨਵਾਂ ਗਾਣਾ 'ਬਾਪੂ' ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ 

author-image
By Rupinder Kaler
New Update
ਮੰਗੀ ਮਾਹਲ ਦਾ ਨਵਾਂ ਗਾਣਾ 'ਬਾਪੂ' ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ 
Advertisment
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਮੰਗੀ ਮਾਹਲ ਦਾ ਨਵਾਂ ਗੀਤ ਪੰਜਾਬੀ ਮਿਊਜ਼ਿਕ ਸੁਨਣ ਵਾਲਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਮੰਗੀ ਮਾਹਲ ਦਾ ਇਹ ਗਾਣਾ 'ਬਾਪੂ' ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗਾਣੇ ਦੇ ਬੋਲ ਵੀ ਮੰਗੀ ਮਾਹਲ ਨੇ ਹੀ ਲਿਖੇ ਹਨ, ਜਦੋਂ ਕਿ ਗਾਣੇ ਦਾ ਮਿਊਜ਼ਿਕ ਰੂਪਿਨ ਕਾਹਲੋਂ ਨੇ ਤਿਆਰ ਕੀਤਾ ਹੈ । Mangi Mahal Mangi Mahal ਇਸ ਗਾਣੇ ਵਿੱਚ ਮੰਗੀ ਮਾਹਲ ਦੇ ਨਾਲ ਸੁਖਪਾਲ ਸਿੰਘ, ਅੰਜੂ ਕਪੂਰ, ਪੂਜਾ ਸੰਧੂ, ਜੈਵੀਰ ਮਾਹਲ ਸਮੇਤ ਕੁਝ ਹੋਰ ਕਲਾਕਾਰਾਂ ਨੂੰ ਫੀਚਰ ਕੀਤਾ ਗਿਆ ਹੈ। ਇਸ ਗਾਣੇ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਥੱਲੇ ਰਿਲੀਜ਼ ਕੀਤਾ ਗਿਆ ਹੈ । ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਦਿਖਾਇਆ ਜਾ ਰਿਹਾ ਹੈ । ਇਸ ਗਾਣੇ ਵਿੱਚ ਮੰਗੀ ਮਾਹਲ ਨੇ ਪਿਓ ਪੁੱਤ ਦੇ ਗੂੜ੍ਹੇ ਰਿਸ਼ਤੇ ਨੂੰ ਬਿਆਨ ਕੀਤਾ ਹੈ । ਮੰਗੀ ਮਾਹਲ ਦੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਾਫੀ ਹਿੱਟ ਗਾਣੇ ਦਿੱਤੇ ਹਨ । ਕਾਫੀ ਸਮੇਂ ਤੋਂ ਬਾਅਦ ਮੰਗੀ ਮਾਹਲ ਆਪਣਾ ਨਵਾਂ ਗਾਣਾ ਲੈ ਕੇ ਆਏ ਹਨ । ਉਹਨਾਂ ਦੇ ਗਾਣੇ ਦਾ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment