ਕੁੜੀ ਦੇ ਵਿਆਹ ਦੇ ਸੁਫ਼ਨੇ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਹੈ ਜਗ ਮਨੀ ਦਾ ਗੀਤ 'ਬਰਾਤ'

written by Shaminder | January 09, 2020

ਜਗ ਮਨੀ ਦਾ ਗੀਤ 'ਬਰਾਤ' ਰਿਲੀਜ਼ ਹੋ ਚੁੱਕਿਆ ਹੈ ਅਤੇ ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਵੇਖ ਸਕਦੇ ਹੋ । ਇਸ ਗੀਤ ਨੂੰ ਜਗ ਮਨੀ ਨੇ ਆਪਣੀ ਬਹੁਤ ਹੀ ਖ਼ੂਬਸੂਰਤ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਜਦੋਂ ਕਿ ਗੀਤ ਦੇ ਬੋਲ ਸਮੀਰ ਮੱਲੂਵਾਲ ਨੇ ਲਿਖੇ ਨੇ ਅਤੇ ਮਿਊਜ਼ਿਕ ਦਿੱਤਾ ਹੈ ਕਵਲਜੀਤ ਬਬਲੂ ਨੇ । ਹੋਰ ਵੇਖੋ:ਵਾਇਸ ਆਫ਼ ਪੰਜਾਬ ਸੀਜ਼ਨ-10 ’ਚ ਖ਼ਾਨ ਸਾਬ ਆਪਣੇ ਗਾਣਿਆਂ ਨਾਲ ਜਮਾਉਣਗੇ ਰੰਗ, ਸੋਮਵਾਰ (30 ਦਸੰਬਰ) ਨੂੰ ਦੇਖੋ ਖ਼ਾਸ ਐਪੀਸੋਡ ਪੀਟੀਸੀ ਪੰਜਾਬੀ ’ਤੇ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਗਾਣੇ ਦੇ ਕਨਸੈਪਟ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ ਇੱਕ ਕੁੜੀ ਦੇ ਵਿਆਹ ਦੇ ਸੁਫ਼ਨੇ ਨੂੰ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਕੁੜੀ ਆਪਣੀ ਪਸੰਦ ਦੇ ਮੁੰਡੇ ਦੇ ਨਾਲ ਵਿਆਹ ਕਰਵਾਉਣ ਲਈ ਵਿਉਂਤ ਬਣਾਉਂਦੀ ਹੈ ਅਤੇ ਇਸ 'ਚ ਉਹ ਕਾਮਯਾਬ ਵੀ ਹੁੰਦੀ ਹੈ ।ਜਿਸ ਤੋਂ ਬਾਅਦ ਦੋਵਾਂ ਦੀ ਮੁਹੱਬਤ ਨੂੰ ਨਵਾਂ ਮੁਕਾਮ ਮਿਲਦਾ ਹੈ ।ਇਸ ਗੀਤ 'ਚ ਕੁੜੀ ਦੀਆਂ ਖਹਾਇਸ਼ਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਜਿਸ ਨੂੰ ਬਿਆਨ ਕਰਨ 'ਚ ਜਗ ਮਨੀ ਕਾਮਯਾਬ ਰਹੇ ਹਨ ।

jag mani jag mani
ਦੱਸ ਦਈਏ ਕਿ ਪੀਟੀਸੀ ਪੰਜਾਬੀ 'ਤੇ ਆਏ ਦਿਨ ਨਵੇਂ ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਦੇ ਨਾਲ ਹੀ ਪੀਟੀਸੀ ਪੰਜਾਬੀ ਵੱਲੋਂ 19 ਨਹੀਂ  20 ਮੁਹਿੰਮ ਦੇ ਤਹਿਤ ਨਵੇਂ-ਨਵੇਂ ਪ੍ਰੋਗਰਾਮ ਵੀ ਲਿਆਂਦੇ ਜਾ ਰਹੇ ਹਨ । ਜੋ ਵਿਸ਼ਵ ਪੱਧਰ 'ਤੇ ਮਨੋਰੰਜਨ ਜਗਤ ਦੇ ਚਾਹਵਾਨ ਪੰਜਾਬੀਆਂ ਲਈ ਨਵੇਂ ਸਾਲ ਦਾ ਤੋਹਫ਼ਾ ਹੈ ।

0 Comments
0

You may also like