ਗੁਰਲੇਜ਼ ਅਖਤਰ ਅਤੇ ਕੋਰਾਲਾ ਮਾਨ ਦਾ ਨਵਾਂ ਗੀਤ 'ਬਰੂਦ ਦਿਲ' ਹੋਇਆ ਰਿਲੀਜ਼  

written by Shaminder | January 18, 2020

ਗੁਰਲੇਜ਼ ਅਖਤਰ ਅਤੇ ਕੋਰਾਲਾ ਮਾਨ ਦੀ ਆਵਾਜ਼ 'ਚ ਗੀਤ 'ਬਰੂਦ ਦਿਲ' ਰਿਲੀਜ਼ ਹੋ ਚੁੱਕਿਆ ਹੈ ਇਸ ਗੀਤ 'ਚ ਇੱਕ ਅਜਿਹੇ ਗੱਭਰੂ ਦੀ ਗੱਲ ਕੀਤੀ ਗਈ ਹੈ ਜੋ ਕਿ ਕਈ ਕੇਸਾਂ 'ਚ ਮੋਸਟ ਵਾਂਟੇਡ ਹੈ ।ਪਰ ਉਸ ਗੱਭਰੂ ਦੇ ਨਾਲ ਕੁੜੀ ਦੋਸਤੀ ਕਰਨ ਦੀ ਕੋਸ਼ਿਸ਼ ਕਰਦੀ ਹੈ । ਪਰ ਮੁੰਡਾ ਇਹੀ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਮੌਤ ਉਸ ਦੇ ਸਿਰ ਤੇ ਖੜੀ ਹੈ ਅਤੇ ਉਹ ਉਸ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ।ਆਖਿਰਕਾਰ ਕੁੜੀ ਮੁੰਡੇ ਦੇ ਦਿਲ 'ਚ ਨਾ ਸਿਰਫ਼ ਆਪਣੇ ਪਿਆਰ ਦੀ ਅਲਖ ਜਗਾਉਣ 'ਚ ਕਾਮਯਾਬ ਰਹਿੰਦੀ ਹੈ,ਬਲਕਿ ਉਸ ਨੂੰ ਕੇਸ 'ਚ ਵੀ ਬਰੀ ਕਰਵਾਉਂਦੀ ਹੈ । ਹੋਰ ਵੇਖੋ: ਜਨਮ ਦਿਨ ‘ਤੇ ਜਾਣੋਂ ਕੁਲਵਿੰਦਰ ਕੈਲੀ ਨਾਲ ਇਸ ਤਰ੍ਹਾਂ ਹੋਈ ਸੀ ਗੁਰਲੇਜ਼ ਅਖਤਰ ਦੀ ਮੁਲਾਕਾਤ ਇਸ ਸਭ ਦੇ ਚਲਦੇ ਗੁਰਲੇਜ਼ ਅਖ਼ਤਰ korala maan ਦੇ ਨਾਲ ਗਾਣਾ ਲੈ ਕੇ ਆ ਰਹੇ ਹਨ ।ਗੁਰਲੇਜ਼ ਅਖ਼ਤਰ ਤੇ korala maan ਦੇ ਇਸ ਗਾਣੇ ਨੂੰ ਬਰੂਦ ਦਿਲ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗਾਣੇ ਦਾ ਮਿਊਜ਼ਿਕ ਦੇਸੀ ਕਰਿਊ ਨੇ ਤਿਆਰ ਕੀਤਾ ਹੈ ।

gurlej Akhtar And Korala Maan gurlej Akhtar And Korala Maan
ਗਾਣੇ ਦਾ ਪੂਰਾ ਪ੍ਰੋਜੈਕਟ ਪਰਮ ਚਾਹਲ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗੁਰਲੇਜ਼ ਅਖ਼ਤਰ ਤੇ korala maan ਨੇ ਪਹਿਲਾਂ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਇਸ ਜੋੜੀ ਦਾ ‘ਫ਼ਿਲਮੀ ਸੀਨ’ ਗਾਣਾ ਕਾਫੀ ਹਿੱਟ ਰਿਹਾ ਹੈ ।

0 Comments
0

You may also like