Batch 2013: ਹਰਦੀਪ ਗਰੇਵਾਲ ਨੂੰ ਮਿਲੀ ਸਲਾਹ ਕਿ ਅਜੇ ਫਿਲਮਾਂ ਚੱਲ ਨਹੀਂ ਰਹੀਆਂ, ਫਿਲਮ ਨੂੰ ਰਿਲੀਜ਼ ਨਾਂ ਕਰਿਓ

written by Pushp Raj | August 16, 2022

Hardeep Grewal’s new movie ‘Batch 2013’ : ਮਸ਼ਹੂਰ ਪੰਜਾਬੀ ਅਦਾਕਾਰ ਹਰਦੀਪ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ 'ਬੈਚ 2013' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਫਿਲਮ ਦੇ ਟੀਜ਼ਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਜਿਥੇ ਇੱਕ ਪਾਸੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਵਿੱਚ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਹਰਦੀਪ ਗਰੇਵਾਲ ਨੂੰ ਕਈ ਲੋਕਾਂ ਵੱਲੋਂ ਇਹ ਸਲਾਹਾਂ ਮਿਲ ਰਹੀਆਂ ਹਨ ਕਿ ਅਜੇ ਫਿਲਮਾਂ ਚੱਲ ਨਹੀਂ ਰਹੀਆਂ, ਫਿਲਮ ਨੂੰ ਰਿਲੀਜ਼ ਨਾਂ ਕਰਿਓ। ਇਸ ਉੱਤੇ ਹਰਦੀਪ ਗਰੇਵਾਲ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ।

image From instagram

ਜੇਕਰ ਅਦਾਕਾਰ ਹਰਦੀਪ ਗਰੇਵਾਲ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣੇ ਕਿਸੇ ਵੀ ਕਿਰਦਾਰ ਨੂੰ ਹਕੀਕਤ ਵਿੱਚ ਤਬਦੀਲ ਕਰਨ ਲਈ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡਦੇ। ਹਰਦੀਪ ਗਰੇਵਾਲ ਆਪਣੇ ਕਿਰਦਾਰ ਨੂੰ ਬਾਖੂਬੀ ਅਦਾ ਕਰਨ ਲਈ ਵੀ ਜਾਣੇ ਜਾਂਦੇ ਹਨ। ਹੁਣ ਇੱਕ ਵਾਰ ਆਪਣੀ ਨਵੀਂ ਫ਼ਿਲਮ 'ਬੈਚ 2013' ਰਾਹੀਂ ਹਰਦੀਪ ਦਰਸ਼ਕਾਂ ਦੀਆਂ ਉਮੀਦਾਂ ਉੱਤੇ ਖਰੇ ਉਤਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ।

ਹਰਦੀਪ ਗਰੇਵਾਲ ਦੀ ਫ਼ਿਲਮ 'ਬੈਚ 2013' ਦਾ ਨਵਾਂ ਪੋਸਟਰ ਰਿਲੀਜ਼ ਹੋ ਚੁੱਕਾ ਹੈ। ਫਿਲਮ ਦੇ ਇਸ ਪੋਸਟਰ ਵਿੱਚ ਹਰਦੀਪ ਨੂੰ ਪੁਲਿਸ ਦੀ ਟ੍ਰੇਨਿੰਗ ਦੌਰਾਨ ਪਾਏ ਗਏ ਕੱਪੜਿਆਂ ਦੇ ਵਿੱਚ ਵੇਖਿਆ ਜਾ ਸਕਦੇ ਹਨ। ਪੋਸਟਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਹਰਦੀਪ ਨੇ ਸਿਰ ਪਟਕਾ ਸਜਾਇਆ ਹੈ ਅਤੇ ਉਹ ਚਿੱਟੇ ਰੰਗ ਦੀ ਬਨਿਆਨ ਤੇ ਖਾਕੀ ਨਿੱਕਰ ਦੇ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਪੈਰਾਂ ਵਿੱਚ ਚਿੱਟੇ ਪੀਟੀ ਵਾਲੇ ਬੂਟਾਂ ਦੇ ਨਾਲ ਖਾਕੀ ਰੰਗ ਦੀਆਂ ਜ਼ੁਰਾਬਾਂ ਪਾਈਆਂ ਹੋਈਆਂ ਹਨ।

ਆਪਣੀ ਇਸ ਫ਼ਿਲਮ ਨੂੰ ਰਿਲੀਜ਼ ਨਾਂ ਕਰਨ ਦੀਆਂ ਸਲਾਹਾਂ ਦੇਣ ਵਾਲਿਆਂ ਨੂੰ ਜਵਾਬ ਦਿੰਦੇ ਹੋਏ ਆਪਣੇ ਦਰਸ਼ਕਾਂ ਲਈ ਇੱਕ ਖ਼ਾਸ ਨੋਟ ਲਿਖਿਆ ਹੈ। ਹਰਦੀਪ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ, " ਛਲੀ ਵਾਰ “ਤੁਣਕਾ ਤੁਣਕਾ” ਦੀ ਰਿਲੀਜ ਵੇਲੇ ਲੋਕਡਾਉਨ ਸਥਿਤੀ ਸੀ, ਕਈਆਂ ਨੇ ਕਿਹਾ ਕਿ ਤੁਸੀਂ ਰਿਸਕ ਲੈ ਰਿਹੇ ਉਂ। ਇਸ ਵਾਰ ਵੀ ਕਈ ਆਪਣਿਆਂ ਨੇ ਸਲਾਹ ਦਿੱਤੀ ਕਿ ਅਜੇ ਫਿਲਮਾਂ ਚੱਲ ਨਈ ਰਹੀਆਂ ਰਿਲੀਜ ਨਾ ਕਰਿਉ, ਰੁਕਜੋ। ਪਰ ਅਸੀਂ ਸਮਝਦੇਂ ਆਂ ਕਿ ਸਮੇਂ ਦੇ ਹਿਸਾਬ ਨਾਲ ਤੁਸੀਂ ਸਾਡੀ ਫਿਲਮ ਦੇਖ ਕੇ ਆਪਣਾ ਫੈਸਲਾ ਤਾਂ ਨਈ ਬਦਲਣ ਲੱਗੇ, ਫਿਰ ਚਾਹੇ ਅੱਜ ਹੋਵੇ ਜਾਂ 4 ਮਹੀਨੇ ਬਾਅਦ। ਸੋ ਆਪਣੇ ਤੇ ਤੁਹਾਡੇ ਤੇ ਵਿਸ਼ਵਾਸ ਕਰਕੇ ਆ ਰਹੇ ਆਂ “9 ਸਤੰਬਰ” ਨੂੰ। ਸਾਥ ਰੱਖਿਉ। "

image From instagram

ਫ਼ਿਲਮ ਦੀ ਗੱਲ ਕਰੀਏ ਤਾਂ ਫ਼ਿਲਮ ‘ਚ ਉਹ ਨਿਹਾਲ ਸਿੰਘ ਨਾਮ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਂਣਗੇ। ਹਰਦੀਪ ਗਰੇਵਾਲ ਆਪਣੀ ਫ਼ਿਲਮ ਦੇ ਰਾਹੀਂ ਨਵੀਂ ਪੀੜੀ ਨੂੰ ਇੱਕ ਵਾਰ ਫਿਰ ਪ੍ਰੇਰਣਾ ਦਿੰਦੇ ਹੋਏ ਨਜ਼ਰ ਆਉਂਣਗੇ।

ਦੱਸ ਦਈਏ ਆਪਣੇ ਕਿਰਦਾਰ ਨੂੰ ਅਸਲ ਬਨਾਉਣ ਲਈ ਹਰਦੀਪ ਗਰੇਵਾਲ ਨੇ 98 ਕਿਲੋਂ ਤੱਕ ਆਪਣਾ ਭਾਰ ਵਧਾਇਆ ਸੀ। ਹਰਦੀਪ ਤੋਂ ਇਸ ਫ਼ਿਲਮ ‘ਚ ਨੀਟਾ ਮਹਿੰਦਰਾ, ਡਾਕਟਰ ਸਾਹਿਬ ਸਿੰਘ, ਪਰਮਵੀਰ ਸਿੰਘ, ਹਸ਼ਨੀਨ ਚੌਹਾਨ, ਮਨਜੀਤ ਸਿੰਘ, ਹਰਿੰਦਰ ਭੁੱਲਰ ਅਤੇ ਪ੍ਰੀਤ ਭੁੱਲਰ ਵਰਗੇ ਕਲਾਕਾਰ ਵੀ ਇਸ ਫ਼ਿਲਮ ‘ਚ ਨਜ਼ਰ ਆਉਣਗੇ।

ਇਹ ਫ਼ਿਲਮ ਵੀ ਹਰਦੀਪ ਗਰੇਵਾਲ ਦੁਆਰਾ ਹੀ ਲਿਖੀ ਗਈ ਹੈ ਅਤੇ ਗੈਰੀ ਖਟਰਾਓ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ। ਇਹ ਫਿਲਮ 9 ਸਤੰਬਰ ਨੂੰ ਸਿਨੇਮਾ ਘਰਾਂ ਚ ਦਰਸ਼ਕਾਂ ਦੇ ਰੂਬਰੂ ਹੋ ਜਾਵੇਗੀ।

image From instagram

ਹੋਰ ਪੜ੍ਹੋ: ਸ਼ਹਿਨਾਜ਼ ਗਿੱਲ ਨੂੰ ਸਿਧਾਰਥ ਸ਼ੁਕਲਾ ਦੇ ਜਾਣ ਮਗਰੋਂ ਮੁੜ ਮਿਲਿਆ ਪਿਆਰ, ਜਾਣੋ ਕਿਸ ਨਾਲ ਸ਼ਹਿਨਾਜ਼ ਨੂੰ ਹੋਇਆ ਪਿਆਰ

ਫਿਰ ਦਰਸ਼ਕਾਂ ਦੀ ਉਮੀਦਾਂ ਉੱਤੇ ਖਰੇ ਉਤਰਦੇ ਹੋਏ ਨਜ਼ਰ ਆ ਰਹੇ ਨੇ ਹਰਦੀਪ ਗਰੇਵਾਲ। ਜਿਸਦੀ ਗਵਾਹੀ ਭਰ ਰਿਹਾ ਹੈ ਫ਼ਿਲਮ ਬੈਚ 2013 ਦਾ ਟੀਜ਼ਰ। ਜੀ ਹਾਂ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਹਨ ਤੇ ਫ਼ਿਲਮ ਦਾ ਟੀਜ਼ਰ ਦਰਸ਼ਕਾਂ ਦੇ ਰੂਬਰੂ ਹੋ ਚੁੱਕਿਆ ਹੈ।

You may also like