Advertisment

ਹਿਮਾਂਸ਼ੀ ਖੁਰਾਣਾ ਅਤੇ ਯੁਵਰਾਜ ਹੰਸ ਦੀ ਜੋੜੀ ਅਤੇ ਅਫਸਾਨਾ ਖ਼ਾਨ ਦੀ ਦਮਦਾਰ ਆਵਾਜ਼ 'ਬਜ਼ਾਰ' ਗੀਤ ਦੇ ਨਾਲ ਪਾ ਰਹੀ ਧੱਕ

author-image
By Shaminder
New Update
ਹਿਮਾਂਸ਼ੀ ਖੁਰਾਣਾ ਅਤੇ ਯੁਵਰਾਜ ਹੰਸ ਦੀ ਜੋੜੀ ਅਤੇ ਅਫਸਾਨਾ ਖ਼ਾਨ ਦੀ ਦਮਦਾਰ ਆਵਾਜ਼ 'ਬਜ਼ਾਰ' ਗੀਤ ਦੇ ਨਾਲ ਪਾ ਰਹੀ ਧੱਕ
Advertisment
ਅਫਸਾਨਾ ਖਾਨ ਅਤੇ ਯੁਵਰਾਜ ਹੰਸ ਦੀ ਆਵਾਜ਼ ‘ਚ ਗੀਤ ‘ਬਜ਼ਾਰ’ ਰਿਲੀਜ਼ ਹੋ ਚੁੱਕਿਆ ਹੈ । ਜਿਸ ਦਾ ਵੀਡੀਓ ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਗੀਤ ਦੀ ਫੀਚਰਿੰਗ ‘ਚ ਹਿਮਾਂਸ਼ੀ ਖੁਰਾਣਾ ਨਜ਼ਰ ਆ ਰਹੇ ਨੇ ।ਗੀਤ ਦੇ ਬੋਲ ਅਬੀਰ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਗੋਲਡ ਬੁਆਏ ਨੇ ਦਿੱਤਾ ਹੈ । ਫੀਚਰਿੰਗ ‘ਚ ਹਿਮਾਂਸ਼ੀ ਦੇ ਨਾਲ ਯੁਵਰਾਜ ਹੰਸ ਵੀ ਨਜ਼ਰ ਆ ਰਹੇ ਨੇ । https://www.instagram.com/p/CCFhJeqg5rB/ ਇਸ ਗੀਤ ‘ਚ ਇੱਕ ਸ਼ਖਸ ਦੀ ਬੇਵਫਾਈ ਦੀ ਗੱਲ ਕੀਤੀ ਗਈ ਹੈ । ਇਸ ਦੇ ਨਾਲ ਹੀ ਅੱਜ ਕੱਲ੍ਹ ਦੇ ਮੁੰਡਿਆਂ ਕੁੜੀਆਂ ਦੇ ਪਿਆਰ ਨੂੰ ਵੀ ਗੀਤ ‘ਚ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਲੋਕ ਇੱਕ ਦੂਜੇ ਨੂੰ ਧੋਖਾ ਦਿੰਦੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਫਸਾਨਾ ਖ਼ਾਨ ਨੇ ਕਈ ਹਿੱਟ ਗੀਤ ਦਿੱਤੇ ਹਨ । https://www.instagram.com/p/CCDcTf7BgT8/ ਉਨ੍ਹਾਂ ਦਾ ਜੀ ਖਾਨ ਦੇ ਨਾਲ ਆਇਆ ‘ਮੁੰਡੇ ਚੰਡੀਗੜ੍ਹ ਸ਼ਹਿਰ ਦੇ’, ‘ਧੱਕਾ’ ਸਣੇ ਕਈ ਗੀਤ ਅਜਿਹੇ ਹਨ ਜੋ ਸੁਪਰ ਹਿੱਟ ਸਾਬਿਤ ਹੋਏ ਹਨ ।ਯੁਵਰਾਜ ਹੰਸ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਵੀ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਗੀਤਾਂ ਦੇ ਨਾਲ ਨਾਲ ਉਹ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment