Advertisment

ਸਲਮਾਨ ਖ਼ਾਨ ਭੜਕੇ ਹਿਮਾਂਸ਼ੀ ਖੁਰਾਨਾ ‘ਤੇ, ਪਰ ਸ਼ਹਿਨਾਜ਼ ਦਾ ਸਾਥ ਦੇਣ ਤੋਂ ਬਾਅਦ ਫੈਨਜ਼ ਟਵੀਟ ਕਰ ਜਤਾ ਰਹੇ ਨੇ ਨਰਾਜ਼ਗੀ

author-image
By Lajwinder kaur
New Update
ਸਲਮਾਨ ਖ਼ਾਨ ਭੜਕੇ ਹਿਮਾਂਸ਼ੀ ਖੁਰਾਨਾ ‘ਤੇ, ਪਰ ਸ਼ਹਿਨਾਜ਼ ਦਾ ਸਾਥ ਦੇਣ ਤੋਂ ਬਾਅਦ ਫੈਨਜ਼ ਟਵੀਟ ਕਰ ਜਤਾ ਰਹੇ ਨੇ ਨਰਾਜ਼ਗੀ
Advertisment
ਰਿਆਲਟੀ ਸ਼ੋਅ ‘ਬਿੱਗ ਬੌਸ 1’3 ਦਾ ਪਿਛਲਾ ਹਫਤਾ ਲੜਾਈ ਦਾ ਮੈਦਾਨ ਬਣਿਆ ਹੋਇਆ ਸੀ। ਜਿਸ ‘ਚ ਚਰਚਾ ਦਾ ਵਿਸ਼ਾ ਰਹੀ ਸਿਧਾਰਥ ਸ਼ੁਕਲਾ ਤੇ ਆਸਿਮ ਵਿਚਕਾਰ ਹੋਈ ਲੜਾਈ ਅਤੇ ਹਿਮਾਂਸ਼ੀ ਖੁਰਾਨਾ ਤੇ ਸ਼ਹਿਨਾਜ਼ ਗਿੱਲ ਹੋਰਾਂ ਦੀ ਲੜਾਈ। ਪਰ ਵੀਕੈਂਡ ਵਾਰ 'ਚ ਸਲਮਾਨ ਖ਼ਾਨ ਨੇ ਕੰਟੈਸਟੈਂਟ ਨੂੰ ਖੂਬ ਸੁਣਾਇਆ। ਪਰ ਜਦੋਂ ਵਾਰੀ ਆਈ ਸ਼ਹਿਨਾਜ਼ ਗਿੱਲ ਤੇ ਹਿਮਾਂਸ਼ੀ ਖੁਰਾਨਾ ਦੀ ਲੜਾਈ ਦੀ ਤਾਂ ਸਲਮਾਨ ਨੇ ਹਿਮਾਂਸ਼ੀ ਦੀ ਚੰਗੀ ਕਲਾਸ ਲਗਾ ਦਿੱਤੀ।
Advertisment
 
Advertisment
ਹੋਰ ਵੇਖੋ:ਕੀ ਹਿਮਾਂਸ਼ੀ ਖੁਰਾਨਾ ਬਣ ਪਾਵੇਗੀ ਬਿੱਗ ਬੌਸ ਦੀ ਅਗਲੀ ਕੈਪਟਨ ? ਪਰ ਇਸ ਤੋਂ ਬਾਅਦ ਟਵਿੱਟਰ ਉੱਤੇ ਫੈਨਜ਼ ਟਵੀਟ ਕਰਕੇ ਆਪਣੀ ਨਰਾਜ਼ਗੀ ਜ਼ਾਹਿਰ ਕਰ ਰਹੇ ਹਨ। ਕਮੈਂਟਸ ਕਰਕੇ ਲੋਕੀਂ ਸਲਮਾਨ ਖ਼ਾਨ ਨੂੰ ਪੱਖਪਾਤੀ ਤੇ ਹੰਕਾਰੀ ਕਹਿ ਰਹੇ ਹਨ। ਫੈਨਜ਼ ਦਾ ਮੰਨਣਾ ਹੈ ਕਿ ਸਲਮਾਨ ਖ਼ਾਨ ਨੂੰ ਹਿਮਾਂਸ਼ੀ ਖੁਰਾਨਾ ਨੂੰ ਵੀ ਆਪਣਾ ਪੱਖ ਰੱਖਣ ਦੀ ਆਗਿਆ ਦੇਣੀ ਚਾਹੀਦੀ ਸੀ। ਦੱਸ ਦਈਏ ਕੈਪਟਨਸੀ ਲਈ ਹੋਏ ਟਾਸਕ ਦੇ ਦੌਰਾਨ ਹਿਮਾਂਸ਼ੀ ਖੁਰਾਨਾ ਤੇ ਸ਼ਹਿਨਾਜ਼ ਗਿੱਲ ‘ਚ ਆਪਸੀ ਤੂੰ-ਤੂੰ ਮੈਂ-ਮੈਂ ਹੋ ਗਈ ਸੀ, ਜਿਸ ‘ਚ ਹਿਮਾਂਸ਼ੀ ਨੇ ਸ਼ਹਿਨਾਜ਼ ਨੂੰ ਧੱਕਾ ਦੇ ਦਿੱਤਾ ਸੀ। ਬਿੱਗ ਬੌਸ 13 ‘ਚ ਹਰ ਰੋਜ਼ ਨਵੇਂ ਤੇ ਦਿਲਚਸਪ ਮੌੜ ਦੇਖਣ ਨੂੰ ਮਿਲ ਰਹੇ ਹਨ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment