ਸਕੂਟਰ ਦੀ ਸਵਾਰੀ ਕਰਨ ਤੋਂ ਪਹਿਲਾਂ ਇਹ ਵੀਡੀਓ ਜ਼ਰੂਰ ਦੇਖ ਲੈਣਾ, ਸਕੂਟਰ ਵਿੱਚੋਂ ਨਿਕਲ ਸਕਦਾ ਹੈ ਕਿੰਗ ਕੋਬਰਾ

written by Rupinder Kaler | September 09, 2021

ਸੋਸ਼ਲ ਮੀਡੀਆ ਤੇ ਇੱਕ ਰੌਂਗਟੇ ਖੜੇ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਦੇਖ ਕੇ ਤੁਸੀਂ ਸਕੂਟਰ ਚਲਾਉਣਾ ਛੱਡ ਦਿਓਗੇ ਕਿਉਂਕਿ ਇਸ ਵੀਡੀਓ ਵਿੱਚ ਇੱਕ ਬੰਦਾ ਸਕੂਟਰ ਵਿੱਚੋਂ ਸੱਪ (Cobra) ਕੱਢਦਾ ਨਜ਼ਰ ਆ ਰਿਹਾ ਹੈ । ਟਵਿੱਟਰ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਹੈ । ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਹੈ ਕਿ ਇਹ ਸੱਪ ਕੋਬਰਾ ਹੈ ।

Pic Courtesy: twitter

ਹੋਰ ਪੜ੍ਹੋ :

ਸੁਭਾਸ਼ ਘਈ ਦੀ ਇਸ ਗੰਦੀ ਹਰਕਤ ਨੂੰ ਦੇਖ ਕੇ ਸਲਮਾਨ ਖ਼ਾਨ ਨੇ ਘਈ ਦੇ ਮਾਰਿਆ ਸੀ ਥੱਪੜ

Pic Courtesy: twitter

ਤੁਸੀਂ ਵੀਡੀਓ ਵਿੱਚ ਵੀ ਦੇਖ ਸਕਦੇ ਹੋ ਕਿ ਸੱਪ ਕਿਸ ਤਰ੍ਹਾਂ ਫੰਨ ਫੈਲਾ ਰਿਹਾ ਹੈ । ਕੁਝ ਲੋਕ ਇਸ ਸੱਪ (Cobra)  ਦਾ ਵੀਡੀਓ ਬਨਾਉਂਦੇ ਹੋਏ ਵੀ ਨਜ਼ਰ ਆ ਰਹੇ ਹਨ । ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਇੱਕ ਸ਼ਖਸ ਸੱਪ (Cobra)  ਨੂੰ ਫੜਨ ਲਈ ਬੋਤਲ ਦੀ ਵਰਤੋਂ ਕਰਦਾ ਹੈ । ਇਸ ਵੀਡੀਓ ਨੂੰ ਸਰਕਾਰੀ ਅਫਸਰ ਨੇ ਸ਼ੇਅਰ ਕੀਤਾ ਹੈ ।

ਦੋ ਮਿੰਟ ਤੋਂ ਲੰਮੀ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਕੋਬਰਾ ਸੱਪ (Cobra)  ਫੜਨ ਵਾਲੇ ਸ਼ਖਸ ਤੇ ਹਮਲਾ ਕਰਦਾ ਹੈ । ਜਿਵੇਂ ਹੀ ਇਹ ਬੰਦਾ ਸੱਪ (Cobra)  ਦੇ ਨੇੜਾ ਜਾਂਦਾ ਹੈ ਓਵੇਂ ਹੀ ਕੋਬਰਾ (Cobra)  ਗੁੱਸੇ ਵਿੱਚ ਉਸ ਨੂੰ ਡੰਗ ਮਾਰਨ ਦੀ ਕੋਸ਼ਿਸ਼ ਕਰਦਾ ਹੈ । ਵੀਡੀਓ ਨੂੰ ਲੋਕਾ ਵੱਲੋਂ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ ।

0 Comments
0

You may also like