ਅਦਾਕਾਰਾ ਉਰਵਸ਼ੀ ਰੌਤੇਲਾ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਲਹਿੰਗੇ ਦੀ ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

written by Shaminder | July 07, 2021

ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਅਕਸਰ ਆਪਣੀ ਖੂਬਸੂਰਤੀ ਅਤੇ ਫੈਸ਼ਨ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ । ਉਹ ਸੋਸ਼ਲ ਮੀਡੀਆ ‘ਤੇ ਆਪਣੀ ਲੁੱਕ ਨੂੰ ਲੈ ਕੇ ਸੁਰਖੀਆਂ ਵਟੋਰਦੀ ਰਹਿੰਦੀ ਹੈ । ਊਰਵਸ਼ੀ ਰੌਤੇਲਾ ਨੇ ਹੁਣ ਇੱਕ ਤਸਵੀਰ ਸਾਂਝੀ ਕੀਤੀ ਹੈ ਜੋ ਕਿ ਕਾਫੀ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਤੇ ਉਨ੍ਹਾਂ ਦੇ ਫੈਨਸ ਵੀ ਕਮੈਂਟਸ ਕਰ ਰਹੇ ਹਨ ਅਤੇ ਇਸ ਤਸਵੀਰ ਨੂੰ ਲਗਾਤਾਰ ਸ਼ੇਅਰ ਵੀ ਕਰ ਰਹੇ ਹਨ ।

urvashi Image From Instagram
ਹੋਰ ਪੜ੍ਹੋ : ਕਰਮਜੀਤ ਅਨਮੋਲ ਨੇ ਮਾਂ ਨੂੰ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ 
urvashi Image From Instagram
ਇਸ ਤਸਵੀਰ ‘ਚ ਉਹ ਕਿਸੇ ਰਾਜ ਕੁਮਾਰੀ ਦੇ ਵਾਂਗ ਲੱਗ ਰਹੀ ਹੈ ।ਪਰ ਇਸ ਲਹਿੰਗੇ ਦੀ ਕੀਮਤ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ । ਮੀਡੀਆ ਰਿਪੋਟਸ ਮੁਤਾਬਕ ਇਸ ਲਹਿੰਗੇ ਦੀ ਕੀਮਤ ਹੈ 28  ਲੱਖ ਰੁਪਏ ਹੈ, ਇੱਥੇ ਹੀ ਬਸ ਨਹੀਂ ਊਰਵਸ਼ੀ ਨੇ ਇਸ ਲਹਿੰਗੇ ਦੇ ਨਾਲ ਜੋ ਝੁਮਕੇ, ਚੂੜੀਆਂ ਅਤੇ ਅੰਗੂਠੀਆਂ ਪਾਈਆਂ ਹਨ ਉਨ੍ਹਾਂ ਦੀ ਕੀਮਤ ਇੱਕ ਕਰੋੜ ਰੁਪਏ ਹੈ ।
Urvashi_Rautela Image From Instagram
ਇਸੇ ਤਰ੍ਹਾਂ ਦਾ ਲਹਿੰਗਾ ਅਦਾਕਾਰਾ ਨੇ ਨੇਹਾ ਕੱਕੜ ਦੇ ਵਿਆਹ ‘ਚ ਪਾਇਆ ਸੀ । ਅਦਾਕਾਰਾ ਦੇ ਇਸ ਅੰਦਾਜ਼ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

0 Comments
0

You may also like