ਦੁਕਾਨਦਾਰ ਨੇ ਐਕਟਰੈੱਸ ਪਾਇਲ ਰਾਜਪੂਤ ਦੇ ਕਢਵਾਏ ਤਰਲੇ, ਦੇਖੋ ਵੀਡਿਓ 

Written by  Rupinder Kaler   |  December 03rd 2018 05:33 PM  |  Updated: December 03rd 2018 05:33 PM

ਦੁਕਾਨਦਾਰ ਨੇ ਐਕਟਰੈੱਸ ਪਾਇਲ ਰਾਜਪੂਤ ਦੇ ਕਢਵਾਏ ਤਰਲੇ, ਦੇਖੋ ਵੀਡਿਓ 

ਪਾਲੀਵੁੱਡ ਦੀ ਐਕਟਰੈੱਸ ਪਾਇਲ ਰਾਜਪੂਤ ਆਪਣੀ ਫਿਲਮ 'ਮੈਰਿਜ ਪੈਲੇਸ' ਦੀ ਸਫਲਤਾ ਤੋਂ ਬਾਅਦ ਕਾਫੀ ਖੁਸ਼ ਨਜ਼ਰ ਆ ਰਹੀ ਹੈ । ਏਨੀਂ ਦਿਨੀਂ ਪਾਇਲ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ ।ਪਾਇਲ ਰਾਜਪੂਤ ਨੇ ਆਪਣੇ ਇੰਸਟਾਗ੍ਰਾਮ ਤੇ ਅਜਿਹੀ ਹੀ ਇੱਕ ਵੀਡਿਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਇੱਕ ਆਈਸਕਰੀਮ ਪਾਰਲਰ 'ਤੇ ਆਈਸਕਰੀਮ ਖਾਣ ਆਈ ਹੈ । ਪਰ ਉਹ ਆਈਸਕਰੀਮ ਚਾਹੁੰਦੇ ਹੋਏ ਵੀ ਨਹੀਂ ਖਾ ਪਾ ਰਹੀ ਕਿਉਂਕਿ ਆਈਸਕਰੀਮ ਵੇਚਣ ਵਾਲਾ ਵੀ ਪਾਇਲ ਦੇ ਨਾਲ ਫਨ ਕਰਦਾ ਨਜ਼ਰ ਆ ਰਿਹਾ ਹੈ ।

ਹੋਰ ਵੇਖੋ : ਰਾਖੀ ਸਾਵੰਤ ਅਤੇ ਦੀਪਕ ਕਲਾਲ ਰਚਾਉਣਗੇ ਵਿਆਹ ,ਕੇਲੇ ਦੇ ਪੱਤੇ ਬੰਨ ਕੇ ਲਏਗੀ ਫੇਰੇ ,ਵੇਖੋ ਵੀਡਿਓ

payal rajput payal rajput

ਪਾਇਲ ਦੇ ਨਾਲ ਹੋਰ ਰਹੇ ਫਨ ਨੂੰ ਦੇਖ ਕੇ ਲੋਕਾਂ ਦੀ ਵੀ ਭੀੜ ਇੱਕਠੀ ਜਾਂਦੀ ਹੈ ਤੇ ਲੋਕ ਪਾਇਲ ਦੇ ਨਾਂ ਤੇ ਹੂਟਿੰਗ ਕਰਨ ਲੱਗ ਜਾਂਦੇ ਹਨ ।ਪਾਇਲ ਰਾਜਪੂਤ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਦੇ ਵੀ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਕਈ ਲੋਕ ਇਸ ਵੀਡਿਓ ਨੂੰ ਲਾਇਕ ਕਰ ਰਹੇ ਹਨ ਤੇ ਕਈ ਇਸ ਤੇ ਕਮੈਂਟ ਵੀ ਕਰ ਰਹੇ ਹਨ ।

ਹੋਰ ਵੇਖੋ : ਸਟੂਡਿਓ ਰਾਊਂਡ ‘ਚ ਵੇਖੋ ਮਿਸ ਪੀਟੀਸੀ ਪੰਜਾਬੀ 2018 ਦਾ ਮਹਾ-ਮੁਕਾਬਲਾ

https://www.instagram.com/p/Bq7EaZNl7d0/

ਪਾਇਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਹੀ ਪਾਇਲ ਦੀ ਫਿਲਮ ਮੈਰਿਜ਼ ਪੈਲੇਸ ਆਈ ਹੈ । ਇਸ ਫਿਲਮ ਵਿੱਚ ਪਾਇਲ ਦੇ ਨਾਲ ਸ਼ੈਰੀ ਮਾਨ ਆਏ ਹਨ ਤੇ ਇਹ ਫਿਲਮ ਚੰਗਾ ਬਿਜਨੈੱਸ ਕਰ ਰਹੀ ਹੈ ।

https://www.youtube.com/watch?v=WB22WuQDJl4


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network