ਬੇਬੇ ਨੇ ਗੱਲਾਂ-ਗੱਲਾਂ ਵਿੱਚ ਧੋ ਕੇ ਰੱਖ ਦਿੱਤੀ ਕੰਗਨਾ ਰਣੌਤ, ਬੇਬੇ ’ਤੇ ਕੰਗਨਾ ਨੇ ਕੀਤੀ ਸੀ ਗਲਤ ਟਿੱਪਣੀ

written by Rupinder Kaler | December 02, 2020

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਪੰਜਾਬੀਆਂ ਨਾਲ ਪੰਗਾ ਲੈ ਕੇ ਕਸੂਤੀ ਘਿਰ ਗਈ ਹੈ। ਹੁਣ ਉਸ ਕਿਸਾਨ ਬੇਬੇ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ’ਤੇ ਕੰਗਨਾ ਨੇ ਟਵੀਟ ਕਰਕੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ । ਇਸ ਵੀਡੀਓ ਵਿੱਚ ਬੇਬੇ ਕਹਿੰਦੀ ਹੈ ਕਿ ਕੰਗਨਾ ਨੇ ਉਸ ਦੇ ਖਿਲਾਫ ਬੋਲਣ ਲਈ ਮੋਦੀ ਕੋਲੋ ਪੈਸੇ ਲਏ ਹੋਣਗੇ ਪਰ ਉਸ ਨੇ ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਹੋਣ ਦੇ ਪੈਸੇ ਨਹੀਂ ਲਏ । ਹੋਰ ਪੜ੍ਹੋ :

ptc ਉਹ ਆਪਣੇ ਹੱਕਾਂ ਲਈ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਾਮਿਲ ਹੋਈ ਹੈ । ਬੇਬੇ ਕਹਿੰਦੀ ਹੈ ਕਿ ਉਹ ਕੰਗਨਾ ਨੂੰ ਆਪਣੇ ਖੇਤ ਵਿੱਚ ਕੰਮ ਕਰਨ ਲਈ ਦਿਹਾੜੀ ਦੇਣ ਲਈ ਤਿਆਰ ਹੈ ।ਉਹ ਇੱਥੇ ਆ ਕੇ ਕੰਮ ਕਰੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੰਗਨਾ ਦੀ ਇਤਰਾਜ਼ਯੋਗ ਟਿੱਪਣੀ ਤੋਂ ਬਾਅਦ ਬੁਰੀ ਤਰ੍ਹਾਂ ਘਿਰ ਗਈ ਹੈ ਪੰਜਾਬ ਦੇ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਕੰਗਨਾ ਖਿਲਾਫ ਪੋਸਟਾਂ ਦਾ ਹੜ੍ਹ ਲਿਆ ਦਿੱਤਾ ਹੈ। ਕੰਗਨਾ ਨੂੰ ਆਮ ਲੋਕਾਂ ਤੋਂ ਲੈ ਕੇ ਪੰਜਾਬ ਦੇ ਕਲਾਕਾਰਾਂ ਨੇ ਵੀ ਠੋਕਵਾਂ ਜਵਾਬ ਦਿੱਤਾ ਹੈ। Kangana-Ranaut ਪੌਲੀਵੁੱਡ ਅਦਾਕਾਰਾਂ ਤੇ ਕਲਾਕਾਰਾਂ ਨੇ ਕੰਗਨਾ ਖਿਲਾਫ ਕਈ ਪੋਸਟਾਂ ਪਾਈਆਂ ਹਨ। ਹੈਰਾਨੀ ਦੀ ਗੱਲ ਹੈ ਕਿ ਅਕਸਰ ਟ੍ਰੋਲਰਾਂ ਨੂੰ ਮੂੰਹਤੋੜ ਜਵਾਬ ਦੇਣ ਵਾਲੀ ਕੰਗਨਾ ਹੁਣ ਸੋਸ਼ਲ ਮੀਡੀਆ ਤੋਂ ਅਲੋਪ ਹੀ ਹੋ ਗਈ ਹੈ।ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ, ਗਿੱਪੀ ਗਰੇਵਾਲ, ਜੈਜ਼ੀ ਬੀ, ਐਮੀ ਵਿਰਕ, ਗੁਰੂ ਰੰਧਾਵਾ, ਅਦਾਕਾਰਾ ਸਰਗੁਣ ਮਹਿਤਾ, ਸਿੰਮੀ ਚਾਹਲ, ਸਾਰਾ ਗੁਰਪਾਲ, ਪ੍ਰਭ ਗਿੱਲ, ਗੁਰਪ੍ਰੀਤ ਘੁੱਗੀ ਤੋਂ ਇਲਾਵਾ ਹੋਰ ਬਹੁਤ ਸਾਰੇ ਅਦਾਕਾਰਾਂ ਤੇ ਗਾਇਕਾਂ ਵੱਲੋਂ ਕੰਗਨਾ ਰਣੌਤ ਨੂੰ ਖੁੱਲ੍ਹ ਕੇ ਟਵਿੱਟਰ ਤੇ ਫ਼ੇਸਬੁੱਕ ’ਤੇ ਵੰਗਾਰਿਆ ਗਿਆ ਹੈ। Kangana-Ranaut ਉਧਰ, ਕੁਝ ਲੋਕਾਂ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਕੰਗਨਾ ਖਿਲਾਫ ਸ਼ਿਕਾਇਤ ਦੇ ਕੇ ਕੇਸ ਦਰਜ ਕਰਨ ਦੀ ਅਪੀਲ ਕੀਤੀ ਹੈ। ਇਸ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਕੰਗਨਾ ਨੇ ਕਿਸਾਨ ਬੀਬੀਆਂ ਖਿਲਾਫ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਇਸ ਲਈ ਕੰਗਨਾ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।

0 Comments
0

You may also like