ਲਦਾਖ ਦੇ ਸ਼ਹੀਦਾਂ ਨੂੰ ਸਮਰਪਿਤ ਕਰਮਜੀਤ ਅਨਮੋਲ ਦਾ ਗੀਤ ‘ਬੇਬੇ ਤੇਰਾ ਪੁੱਤ’ ਹਰ ਕਿਸੇ ਨੂੰ ਕਰ ਰਿਹਾ ਹੈ ਭਾਵੁਕ By Shaminder 02 Jul 2020 | Updated On 02 Jul 2020 12:06 IST in Punjabi Buzz latest songs New Update Advertisment ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਸੈਨਾ ਦੇ ਜਵਾਨ ਜਿਨ੍ਹਾਂ ਦੀ ਬਦੌਲਤ ਅਸੀਂ ਸੁੱਖ ਚੈਨ ਦੀ ਜ਼ਿੰਦਗੀ ਜਿਉਂਦੇ ਹਾਂ । ਰਾਤ ਵੇਲੇ ਜਦੋਂ ਅਸੀਂ ਆਪਣੇ ਘਰਾਂ ‘ਚ ਸੁੱਖ ਦੀ ਨੀਂਦ ਸੁੱਤੇ ਹੁੰਦੇ ਹਾਂ ਤਾਂ ਇਹ ਜਵਾਨ ਆਪਣੀ ਜਾਨ ਤਲੀ ‘ਤੇ ਰੱਖ ਦੁਸ਼ਮਣਾਂ ‘ਤੇ ਨਜ਼ਰ ਰੱਖਦੇ ਹਨ । ਅਜਿਹੇ ਹੀ ਕਈ ਨੌਜਵਾਨ ਬੀਤੇ ਦਿਨੀਂ ਲਦਾਖ ‘ਚ ਸ਼ਹੀਦ ਹੋ ਗਏ ਸਨ । https://www.instagram.com/p/CCIM06QjsST/ ਉਨ੍ਹਾਂ ਸ਼ਹੀਦਾਂ ਨੂੰ ਕਰਮਜੀਤ ਅਨਮੋਲ ਵੱਲੋਂ ਲਦਾਖ ਦੇ ਸ਼ਹੀਦਾਂ ਦੀ ਯਾਦ ‘ਚ ਗੀਤ ਰਿਲੀਜ਼ ਕੀਤਾ ਗਿਆ ਹੈ । ਜੋ ਕਿ ਸ਼ਹੀਦਾਂ ਨੁੰ ਸਮਰਪਿਤ ਕੀਤਾ ਗਿਆ ਹੈ । ‘ਬੇਬੇ ਤੇਰਾ ਪੁੱਤ’ ਨਾਂਅ ਦੇ ਹੇਠ ਰਿਲੀਜ਼ ਹੋਇਆ ਇਹ ਗੀਤ ਸਭ ਨੂੰ ਭਾਵੁਕ ਕਰ ਰਿਹਾ ਹੈ । https://www.instagram.com/p/CCFQI-QD0DH/ ਦੱਸ ਦਈਏ ਕਿ ਲਦਾਖ਼ ਵਿੱਚ ਪੰਜਾਬ ਰੈਜੀਮੈਂਟ ਤੋਂ ਸ਼ਹੀਦ ਹੋਣ ਵਾਲੇ ਮਨਦੀਪ ਸਿੰਘ ਪਟਿਆਲਾ ਦੇ ਰਹਿਣ ਵਾਲੇ ਸਨ,ਜਦਕਿ ਸ਼ਹੀਦ ਹੋਣ ਵਾਲਾ ਦੂਜਾ ਜਵਾਨ ਗੁਰਬਿੰਦਰ ਸਿੰਘ ਸੰਗਰੂਰ ਦਾ ਰਹਿਣ ਵਾਲਾ ਸੀ, ਚੀਨ ਦੇ ਨਾਲ ਲਦਾਖ਼ ਵਿੱਚ ਝੜਪ ਦੌਰਾਨ ਪੰਜਾਬ ਤੋਂ ਤੀਜਾ ਜਵਾਨ ਗੁਰਤੇਜ ਸਿੰਘ ਮਾਨਸਾ ਦਾ ਰਹਿਣ ਵਾਲਾ ਸੀ,ਚੌਥਾ ਸ਼ਹੀਦ ਜਵਾਨ ਸਤਨਾਮ ਸਿੰਘ ਗੁਰਦਾਸਪੁਰ ਦਾ ਰਹਿਣ ਵਾਲਾ ਸੀ #actor #singer #karamjit-anmol #bebe-tera-putt Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article