ਇਸ ਵਜ੍ਹਾ ਕਰਕੇ ਸਲਮਾਨ ਖ਼ਾਨ ਨਹੀਂ ਦਿੰਦੇ ਫ਼ਿਲਮ ਵਿੱਚ ‘ਕਿਸਿੰਗ ਸੀਨ’, ਇਸ ਹੀਰੋਇਨ ਨੇ ਦਿਵਾਈ ਸੀ ਸਹੁੰ

Written by  Rupinder Kaler   |  February 28th 2020 06:09 PM  |  Updated: February 28th 2020 06:11 PM

ਇਸ ਵਜ੍ਹਾ ਕਰਕੇ ਸਲਮਾਨ ਖ਼ਾਨ ਨਹੀਂ ਦਿੰਦੇ ਫ਼ਿਲਮ ਵਿੱਚ ‘ਕਿਸਿੰਗ ਸੀਨ’, ਇਸ ਹੀਰੋਇਨ ਨੇ ਦਿਵਾਈ ਸੀ ਸਹੁੰ

ਭਾਗਿਆਸ਼੍ਰੀ ਤੇ ਸਲਮਾਨ ਖ਼ਾਨ ਦੀ ਫ਼ਿਲਮ ‘ਮੈਂਨੇ ਪਿਆਰ ਕਿਆ’ ਬਲਾਕਬਾਸਟਰ ਹਿੱਟ ਹੋਈ ਸੀ । ਪਰ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇਗਾ ਕਿ ਇਸ ਫ਼ਿਲਮ ਤੋਂ ਬਾਅਦ ਸਲਮਾਨ ਖ਼ਾਨ ਨੇ ਫ਼ਿਲਮਾਂ ਵਿੱਚ ਕਿਸਿੰਗ ਸੀਨ ਨਾ ਦੇਣ ਦੀ ਸਹੁੰ ਖਾ ਲਈ ਸੀ । ਦਰਅਸਲ ਸਲਮਾਨ ਖ਼ਾਨ ਨੇ ‘ਮੈਂਨੇ ਪਿਆਰ ਕੀਆ’ ਫ਼ਿਲਮ ਵਿੱਚ ਭਾਗਿਆਸ਼੍ਰੀ ਨੂੰ ਕਿੱਸ ਕਰਨ ਦਾ ਸੀਨ ਦੇਣਾ ਸੀ ਪਰ ਭਾਗਿਆਸ਼੍ਰੀ ਇਹ ਸੀਨ ਸੁਣ ਕੇ ਅਪਸੈੱਟ ਹੋ ਗਈ ਸੀ ਤੇ ਉਸ ਨੇ ਇਹ ਸੀਨ ਕਰਨ ਤੋਂ ਮਨਾ ਕਰ ਦਿੱਤਾ ਸੀ ।

ਜਿਸ ਸਮੇਂ ਇਸ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਉਸ ਸਮੇਂ ਭਾਗਿਆਸ਼੍ਰੀ ਆਪਣੇ ਪਤੀ ਹਿਮਾਇਆ ਦਾਸਾਨੀ ਨੂੰ ਡੇਟ ਕਰ ਰਹੀ ਸੀ । ਉਹ ਉਸ ਨਾਲ ਵਿਆਹ ਕਰਨ ਜਾ ਰਹੀ ਸੀ ਤੇ ਉਹ ਨਹੀਂ ਸੀ ਚਾਹੁੰਦੀ ਕਿ ਇਸ ਸੀਨ ਕਰਕੇ ਉਹਨਾਂ ਦੀ ਵਿਆਹੁਤਾ ਜ਼ਿੰਦਗੀ ਪ੍ਰਭਾਵਿਤ ਹੋਵੇ । ਸਲਮਾਨ ਖ਼ਾਨ ਨੂੰ ਦੇਖ ਕੇ ਸਮਝ ਗਏ ਕਿ ਇੱਕ ਅਦਾਕਾਰਾ ਨੂੰ ਸ਼ੂਟਿੰਗ ਦੇ ਦੌਰਾਨ ਕਿਸ ਤਰ੍ਹਾਂ ਦੀਆਂ ਮਜ਼ਬੂਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ।

ਇਸ ਦਿਨ ਤੋਂ ਬਾਅਦ ਸਲਮਾਨ ਖ਼ਾਨ ਨੇ ਅੱਜ ਤੱਕ ਕਿਸੇ ਵੀ ਫ਼ਿਲਮ ਵਿੱਚ ਕਿਸੇ ਵੀ ਹੀਰੋਇਨ ਨੂੰ ਕਿੱਸ ਨਹੀਂ ਕੀਤਾ । ਇਹ ਵੀ ਮੰਨਿਆ ਜਾਂਦਾ ਹੈ ਕਿ ਸਲਮਾਨ ਖ਼ਾਨ ਪਰਿਵਾਰ ਵਾਲੇ ਹਨ ਤੇ ਉਹਨਾਂ ਦੀ ਹਮੇਸ਼ਾ ਇਹ ਇੱਛਾ ਹੁੰਦੀ ਹੈ ਕਿ ਉਹ ਇਸ ਤਰ੍ਹਾਂ ਦੀਆਂ ਫ਼ਿਲਮਾਂ ਕਰਨ ਜਿਹੜੀਆਂ ਪਰਿਵਾਰ ਵਿੱਚ ਬੈਠ ਕੇ ਦੇਖੀਆਂ ਜਾ ਸਕਣ ।

https://www.instagram.com/p/B9EDpqWF6Nf/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network