ਅਦਾਕਾਰਾ ਫਾਰੂਖ਼ ਜ਼ਫ਼ਰ ਦਾ ਹੋਇਆ ਦਿਹਾਂਤ, ਆਖਰੀ ਵਾਰ ਫ਼ਿਲਮ 'ਗੁਲਾਬੋ ਸੀਤਾਬੋ' ’ਚ ਦਿੱਤੀ ਦਿਖਾਈ

written by Rupinder Kaler | October 16, 2021

ਅਦਾਕਾਰਾ Farrukh Jaffar ਦਾ 88 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਹ ਬੀਤੇ ਕੁਝ ਦਿਨਾਂ ਤੋਂ ਲਖਨਊ ਦੇ ਸਹਾਰਾ ਹਸਪਤਾਲ ਵਿਚ ਭਰਤੀ ਸਨ। ਫਾਰੂਖ਼ ਜ਼ਫ਼ਰ ਦੀ ਵੱਡੀ ਬੇਟੀ ਮੇਹਰੂ ਜ਼ਫ਼ਰ ਨੇ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਾਂ ਦੀ ਤਬੀਅਤ ਕੁਝ ਠੀਕ ਨਹੀਂ ਸੀ।

ਹੋਰ ਪੜ੍ਹੋ :

ਪੀਟੀਸੀ ਪੰਜਾਬੀ ’ਤੇ ਸ਼ੁਰੂ ਹੋਣ ਜਾ ਰਿਹਾ ਹੈ ਟੈਲੇਂਟ ਹੰਟ ਸ਼ੋਅ ‘ਹੁਨਰ ਪੰਜਾਬ ਦਾ’ ਸੀਜ਼ਨ-2

ਅਕਤੂਬਰ ਮਹੀਨੇ ਦੇ ਸ਼ੁਰੂ ਵਿਚ ਹੀ ਲਖਨਊ ਦੇ ਸਹਾਰਾ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ, ਜਿਸ ਤੋਂ ਬਾਅਦ ਸ਼ੁੱਕਰਵਾਰ ਦੀ ਸ਼ਾਮ ਨੂੰ ਹਸਪਤਾਲ ਵਿਚ ਉਨ੍ਹਾਂ ਨੇ ਆਖਰੀ ਸਾਹ ਲਿਆ। ਮੇਹਰੂ ਨੇ ਕਿਹਾ ਕਿ ਸਾਹ ਲੈਣ ਵਿਚ ਦਿੱਕਤ ਕਾਰਨ ਉਨ੍ਹਾਂ ਨੂੰ 4 ਅਕਤੂਬਰ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਉਹ ਠੀਕ ਨਹੀਂ ਸੀ। ਸ਼ਾਮ ਨੂੰ ਕਰੀਬ 6 ਵਜੇ ਉਨ੍ਹਾਂ ਦੀ ਮੌਤ ਹੋ ਗਈ।’

ਤੁਹਾਨੂੰ ਦੱਸ ਦੇਈਏ ਕਿ ਫਾਰੂਕ ਜ਼ਫਰ 1963 ਵਿੱਚ ਲਖਨਊ ਵਿਸ਼ਾਲ ਭਾਰਤੀ ਵਿੱਚ ਰੇਡੀਓ ਅਨਾਉਂਸਰ ਸਨ। ਉਸ ਨੇ ਰੇਖਾ ਦੀ ਮਾਂ ਦੀ ਭੂਮਿਕਾ ਨਿਭਾਈ। ਉਸਨੇ ਸ਼ਾਹਰੁਖ ਖਾਨ ਦੇ ਨਾਲ ਆਮਿਰ ਖਾਨ ਦੀ ਫਿਲਮ 'ਪੀਪਲੀ ਲਾਈਵ' ਅਤੇ 'ਸਵਦੇਸ' ਵਿੱਚ ਵੀ ਕੰਮ ਕੀਤਾ। ਇਸ ਤੋਂ ਇਲਾਵਾ ਉਹ 'ਸੁਲਤਾਨ' 'ਚ ਵੀ ਨਜ਼ਰ ਆਈ ਸੀ। Gulaabo Sitaabo ਵਿੱਚ ਫਾਤਿਮਾ ਬੇਗਮ ਉਨ੍ਹਾਂ ਦੇ ਯਾਦਗਾਰੀ ਕਿਰਦਾਰਾਂ ਵਿੱਚੋਂ ਇੱਕ ਸੀ। ਉਹ ਅਮਿਤਾਭ ਬੱਚਨ ਦੀ ਪਤਨੀ ਦੀ ਭੂਮਿਕਾ ਵਿੱਚ ਸੀ।

You may also like