ਗੁਰਪ੍ਰੀਤ ਘੁੱਗੀ ਨੇ ਵੀਡੀਓ ਸ਼ੇਅਰ ਕਰਕੇ ਦੱਸਿਆ, ਅਰਦਾਸ 'ਚ ਕਿੰਨੀ ਹੁੰਦੀ ਹੈ ਤਾਕਤ 

Written by  Rupinder Kaler   |  June 24th 2019 04:53 PM  |  Updated: June 24th 2019 04:53 PM

ਗੁਰਪ੍ਰੀਤ ਘੁੱਗੀ ਨੇ ਵੀਡੀਓ ਸ਼ੇਅਰ ਕਰਕੇ ਦੱਸਿਆ, ਅਰਦਾਸ 'ਚ ਕਿੰਨੀ ਹੁੰਦੀ ਹੈ ਤਾਕਤ 

ਗਿੱਪੀ ਗਰੇਵਾਲ ਦੀ ਫ਼ਿਲਮ ਅਰਦਾਸ ਕਰਾਂ ਦੇ ਟਰੇਲਰ ਦਾ ਪਹਿਲਾ ਚੈਪਟਰ ਦਰਸ਼ਕਾਂ ਨੂੰ ਕਾਫੀ ਪਸੰਦ ਆਇਆ ਹੈ । ਗਿੱਪੀ ਦੀ ਇਹ ਫ਼ਿਲਮ ਲੀਹ ਤੋਂ ਹੱਟਕੇ ਹੈ । ਇਸ ਤੋਂ ਪਹਿਲਾ ਗਿੱਪੀ ਨੇ ਅਰਦਾਸ ਫ਼ਿਲਮ ਬਣਾਈ ਸੀ । ਅਰਦਾਸ ਕਰਾਂ ਇਸ ਫ਼ਿਲਮ ਦਾ ਸੀਕਵਲ ਹੈ । ਇਸ ਸਭ ਦੇ ਚਲਦੇ ਗੁਰਪ੍ਰੀਤ ਘੁੱਗੀ ਨੇ ਆਪਣੇ ਇੰਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ।

https://www.instagram.com/p/ByrK0y9AyBv/

ਇਹ ਵੀਡੀਓ ਫ਼ਿਲਮ ਦਾ ਬਿਹਾਈਂਡ  ਦਾ ਸੀਨ ਹੈ । ਜਿਸ ਵਿੱਚ ਗੁਰਪ੍ਰੀਤ ਘੁੱਗੀ ਨੇ ਦੱਸਿਆ ਹੈ ਕਿ ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ । ਘੁੱਗੀ ਦੱਸਦੇ ਹਨ ਕਿ ਇਸ ਫ਼ਿਲਮ ਦੀ ਜਿਸ ਲੋਕੇਸ਼ਨ ਤੇ ਸ਼ੂਟਿੰਗ ਕੀਤੀ ਗਈ ਸੀ ਉੱਥੇ ਏਨੀਂ ਠੰਡ ਪੈਂਦੀ ਸੀ ਕਿ ਇੱਕ ਮਿੰਟ ਤੋਂ ਪਹਿਲਾਂ ਬੋਤਲਾਂ ਵਿੱਚ ਪਿਆ ਪਾਣੀ ਜੰਮ ਜਾਂਦਾ ਸੀ ।

https://www.instagram.com/p/BzFgH6MAxeE/

ਪਰ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਕਿ ਸਭ ਕੁਝ ਠੀਕ ਰਿਹਾ । ਉਹਨਾਂ ਨੇ ਦੱਸਿਆ ਕਿ ਉਹ ਅਰਦਾਸ ਕਰਾਂ ਫ਼ਿਲਮ ਦੀ ਸ਼ੂਟਿੰਗ ਅਰਦਾਸ ਕਰਕੇ ਹੀ ਸ਼ੁਰੁ ਕਰਦੇ ਸਨ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਕੇ ਸ਼ੂਟਿੰਗ ਦਾ ਪੈਕਅੱਪ ਕਰਦੇ ਸਨ । ਇਸੇ ਲਈ ਸਭ ਕੁਝ ਠੀਕ ਰਿਹਾ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network