‘ਪਾਕੀਜ਼ਾ’ ਫ਼ਿਲਮ ਨੂੰ ਬਨਾਉਣ ’ਤੇ ਲੱਗੇ ਸਨ 14 ਸਾਲ, ਖਤਰਨਾਕ ਡਾਕੂ ਨੇ ਮੀਨਾ ਕੁਮਾਰੀ ਤੋਂ ਇਸ ਤਰ੍ਹਾਂ ਚਾਕੂ ਨਾਲ ਲਿਆ ਸੀ ਆਪਣੇ ਹੱਥ ’ਤੇ ਆਟੋਗਰਾਫ

Written by  Rupinder Kaler   |  May 15th 2020 05:29 PM  |  Updated: May 15th 2020 05:36 PM

‘ਪਾਕੀਜ਼ਾ’ ਫ਼ਿਲਮ ਨੂੰ ਬਨਾਉਣ ’ਤੇ ਲੱਗੇ ਸਨ 14 ਸਾਲ, ਖਤਰਨਾਕ ਡਾਕੂ ਨੇ ਮੀਨਾ ਕੁਮਾਰੀ ਤੋਂ ਇਸ ਤਰ੍ਹਾਂ ਚਾਕੂ ਨਾਲ ਲਿਆ ਸੀ ਆਪਣੇ ਹੱਥ ’ਤੇ ਆਟੋਗਰਾਫ

ਕੁਝ ਫ਼ਿਲਮਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਹੜੀਆਂ ਯਾਦਗਾਰ ਹੋ ਨਿੱਬੜਦੀਆਂ ਹਨ, ਅਜਿਹੀ ਇੱਕ ਫ਼ਿਲਮ ਹੈ ‘ਪਾਕੀਜ਼ਾ’ । ਕਹਿੰਦੇ ਹਨ ਕਿ ਇਸ ਫ਼ਿਲਮ ਤੋਂ ਬਾਅਦ ਕਈਆਂ ਦੀ ਮੁਹੱਬਤ ਦੇ ਕਿੱਸੇ ਸ਼ੁਰੂ ਹੋਏ ਸਨ ਤੇ ਕਈਆਂ ਦੇ ਖਤਮ । ਇਸ ਆਰਟੀਕਲ ਵਿੱਚ ਤੁਹਾਨੂੰ ਅਸੀਂ ਇਸ ਨਾਲ ਜੁੜੇ ਕੁਝ ਦਿਲਚਸਪ ਕਿੱਸੇ ਦੱਸਾਂਗੇ । ਕਹਿੰਦੇ ਹਨ ਕਿ ਇਸ ਫ਼ਿਲਮ ਦਾ ਕੁਝ ਹਿੱਸਾ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਇਲਾਕੇ ਵਿੱਚ ਸ਼ੂਟ ਕੀਤਾ ਗਿਆ ਸੀ ਜਦੋਂ ਇਸ ਫ਼ਿਲਮ ਦੀ ਸ਼ੂਟਿੰਗ ਖਤਮ ਕਰਕੇ ਨਿਰਦੇਸ਼ਕ ਕਮਾਲ ਅਮਰੋਹੀ ਤੇ ਮੀਨਾ ਕੁਮਾਰੀ ਵਾਪਿਸ ਪਰਤ ਰਹੇ ਸਨ ਤਾਂ ਉਹਨਾਂ ਦੀ ਕਾਰ ਦਾ ਪੈਟਰੋਲ ਮੁੱਕ ਗਿਆ ਸੀ ।

ਉਸ ਸਮੇਂ ਕੋਈ ਬੱਸ ਵੀ ਨਹੀਂ ਸੀ ਚਲਦੀ, ਰਾਤ ਦੇ ਦੋ ਵੱਜੇ ਸਨ । ਇਸੇ ਦੌਰਾਨ ਇੱਕ ਬੰਦਾ ਕੁਝ ਲੋਕਾਂ ਦੇ ਗੁੱਟ ਆਇਆ ਤੇ ਅਮਰੋਹੀ ਤੇ ਮੀਨਾ ਕੁਮਾਰੀ ਨੂੰ ਮਿਲਿਆ ਤੇ ਆਪਣੇ ਗੁੱਟ ਦੇ ਬੰਦਿਆਂ ਨਾਲ ਉਸ ਦੀ ਜਾਣ ਪਹਿਚਾਣ ਕਰਵਾਈ । ਇਸ ਗੁੱਟ ਨੇ ਹੀ ਉਹਨਾਂ ਦੇ ਰਹਿਣ ਸਹਿਣ ਤੇ ਰਾਤ ਦੇ ਜਸ਼ਨ ਦਾ ਇੰਤਜ਼ਾਮ ਕੀਤਾ । ਇਹ ਬੰਦਾ ਮੀਨਾ ਕੁਮਾਰੀ ਦਾ ਫੈਨ ਸੀ ।

ਰਾਤ ਦੇ ਹਨੇਰੇ ਵਿੱਚ ਇਹ ਬੰਦਾ ਮੀਨਾ ਕੁਮਾਰੀ ਕੋਲ ਚਾਕੂ ਲੈ ਕੇ ਆਇਆ ਤੇ ਮੀਨਾ ਕੁਮਾਰੀ ਨੂੰ ਕਹਿਣ ਲੱਗਾ ਕਿ ਉਹ ਉਸ ਦੇ ਹੱਥ ਤੇ ਚਾਕੂ ਨਾਲ ਆਟੋਗ੍ਰਾਫ ਦੇਵੇ । ਮੀਨਾ ਕੁਮਾਰੀ ਨੇ ਘਬਰਾਉਂਦੇ ਹੋਏ ਆਪਣਾ ਨਾਂਅ ਉਸ ਦੇ ਹੱਥ ਤੇ ਲਿਖ ਦਿੱਤਾ । ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਾ ਕਿ ਉਹ ਬੰਦਾ ਮੱਧ ਪ੍ਰਦੇਸ਼ ਦਾ ਸਭ ਤੋਂ ਵੱਡਾ ਡਾਕੂ ਅੰਮ੍ਰਿਤ ਲਾਲ ਸੀ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਫ਼ਿਲਮ ਸ਼ੁਰੂਆਤ ਵਿੱਚ ਕੁਝ ਜ਼ਿਆਦਾ ਕਮਾਲ ਨਹੀਂ ਕਰ ਸਕੀ ਪਰ ਫ਼ਿਲਮ ਦੇ ਰਿਲੀਜ਼ ਹੋਣ ਤੋਂ ਇੱਕ ਮਹੀਨਾ ਬਾਅਦ ਮੀਨਾ ਕੁਮਾਰੀ ਦੀ ਮੌਤ ਹੋ ਗਈ ਸੀ । ਇਸ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਕਾਂ ਦੀ ਭੀੜ ਸਿਨੇਮਾ ਘਰਾਂ ਦੇ ਬਾਹਰ ਲੱਗ ਗਈ ਤੇ ਫ਼ਿਲਮ ਸੁਪਰ ਹਿੱਟ ਹੋ ਗਈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network