ਲੈਬਨਾਨ ਦੇ ਧਮਾਕਿਆਂ ਦੀਆਂ ਵੀਡੀਓ ਦੇਖਕੇ ਕੰਬ ਉੱਠੀ ਸਾਰੀ ਦੁਨੀਆ, ਰੇਸ਼ਮ ਸਿੰਘ ਅਨਮੋਲ ਨੇ ਲੋਕਾਂ ਦੀ ਸਲਾਮਤੀ ਲਈ ਕੀਤੀ ਅਰਦਾਸ, ਦੇਖੋ ਵੀਡੀਓ

Written by  Lajwinder kaur   |  August 05th 2020 12:04 PM  |  Updated: August 05th 2020 12:32 PM

ਲੈਬਨਾਨ ਦੇ ਧਮਾਕਿਆਂ ਦੀਆਂ ਵੀਡੀਓ ਦੇਖਕੇ ਕੰਬ ਉੱਠੀ ਸਾਰੀ ਦੁਨੀਆ, ਰੇਸ਼ਮ ਸਿੰਘ ਅਨਮੋਲ ਨੇ ਲੋਕਾਂ ਦੀ ਸਲਾਮਤੀ ਲਈ ਕੀਤੀ ਅਰਦਾਸ, ਦੇਖੋ ਵੀਡੀਓ

ਲੈਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਮੰਗਲਵਾਰ ਨੂੰ ਧਮਾਕਾ ਹੋਇਆ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ।

 ਹੋਰ ਵੇਖੋ : ‘GOAT’ ਛਾਇਆ ਵਰਲਡ ਵਾਈਡ ਟਰੈਂਡਿੰਗ ‘ਚ, ਦਿਲਜੀਤ ਦੋਸਾਂਝ ਨੇ ਭੰਗੜੇ ਪਾ ਕੇ ਜ਼ਾਹਿਰ ਕੀਤੀ ਖੁਸ਼ੀ, ਦੇਖੋ ਵੀਡੀਓ

ਪੰਜਾਬੀ ਗਾਇਕ ਰੇਸ਼ਮ ਸਿੰਘ ਅਨੋਮਲ ਨੇ ਲੈਬਨਾਨ ਦੇ ਧਮਾਕੇ ਦੀ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲੋਕਾਂ ਦੀ ਸਲਮਾਤੀ ਦੇ ਲਈ ਅਰਦਾਸ ਕਰਦੇ ਹੋਏ ਲਿਖਿਆ ਹੈ, ਰੱਬ ਮਿਹਰ ਕਰੇ ਲੇਬਨਾਨ ...ਬਹੁਤ ਹੀ ਭਿਆਨਕ 2020 ਕਾਸ਼ ਇਸ ਨੂੰ ਸਕਿਪ ਕੀਤਾ ਜਾਵੇ’ । ਰੇਸ਼ਮ ਸਿੰਘ ਅਨਮੋਲ ਦੇ ਫੈਨਜ਼ ਵੀ ਕਮੈਂਟਸ ਕਰਕੇ ਰੱਬ ਅੱਗੇ ਲੈਬਨਾਨ ਦੇ ਲੋਕਾਂ ਦੇ ਲਈ ਅਰਦਾਸ ਕਰ ਰਹੇ ਨੇ । ਵੱਡੀ ਗਿਣਤੀ ‘ਚ ਇਸ ਵੀਡੀਓ ਨੂੰ ਲੋਕ ਦੇਖ ਚੁੱਕੇ ਨੇ ।

ਧਮਾਕੇ ਦਾ ਵੀਡੀਓ ਵੇਖ ਕੇ ਤਬਾਹੀ ਦਾ ਅੰਦਾਜ਼ਾ ਵੀ ਲਗਾਉਣ ਬਹੁਤ ਹੀ ਮੁਸ਼ਕਿਲ ਹੈ । ਖ਼ਬਰਾਂ ਦੇ ਮੁਤਾਬਕ ਲੈਬਨਾਨ ਵਿੱਚ ਮ੍ਰਿਤਕਾਂ ਦੀ ਗਿਣਤੀ 70 ਤੋਂ ਉਪਰ ਹੋ ਗਈ ਤੇ ਕਈ ਹਜ਼ਾਰਾਂ ਦੀ ਗਿਣਤੀ ‘ਚ  ਲੋਕਾਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network