Advertisment

ਡਾਈਨਿੰਗ ਟੇਬਲ ਨੂੰ ਛੱਡ ਕੇ ਜ਼ਮੀਨ ’ਤੇ ਬੈਠ ਕੇ ਖਾਓ ਖਾਣਾ, ਇਸ ਦੇ ਹਨ ਕਈ ਫਾਇਦੇ

author-image
By Rupinder Kaler
New Update
ਡਾਈਨਿੰਗ ਟੇਬਲ ਨੂੰ ਛੱਡ ਕੇ ਜ਼ਮੀਨ ’ਤੇ ਬੈਠ ਕੇ ਖਾਓ ਖਾਣਾ, ਇਸ ਦੇ ਹਨ ਕਈ ਫਾਇਦੇ
Advertisment
ਜ਼ਮੀਨ 'ਤੇ ਬੈਠ ਕੇ ਖਾਣਾ ਖਾਣ ਦੇ ਕਈ ਫਾਇਦੇ ਹਨ ।ਜ਼ਮੀਨ 'ਤੇ ਬੈਠ ਕੇ ਭੋਜਨ ਖਾਣ ਦਾ ਮਤਲਬ ਸਿਰਫ਼ ਭੋਜਨ ਕਰਨ ਤੋਂ ਨਹੀਂ ਹੈ, ਇਹ ਇਕ ਪ੍ਰਕਾਰ ਦਾ ਯੋਗ ਆਸਨ ਕਿਹਾ ਜਾਂਦਾ ਹੈ। ਜਦੋਂ
Advertisment
ਭਾਰਤੀ ਰਵਾਇਤੀ ਤੌਰ 'ਤੇ ਅਸੀਂ ਜ਼ਮੀਨ 'ਤੇ ਬੈਠ ਕੇ ਭੋਜਨ ਕਰਦੇ ਹਾਂ ਤਾਂ ਉਸ ਤਰੀਕੇ ਨੂੰ ਪਦਮ ਆਸਨ ਦੀ ਤਰ੍ਹਾਂ ਦੇਖਿਆ ਜਾਂਦਾ ਹੈ। ਇਹ ਆਸਨ ਸਾਡੀ ਸਿਹਤ ਲਈ ਲਾਭਦਾਇਕ ਹੈ। ਹੋਰ ਪੜ੍ਹੋ :
Advertisment
publive-image ਇਸ ਤਰੀਕੇ ਨਾਲ ਬੈਠਣ ਨਾਲ ਤੁਹਾਡੀ ਰੀੜ੍ਹ ਦੀ ਹੱਡੀ ਦੇ ਹੇਠਲੇ ਭਾਗ 'ਤੇ ਜ਼ੋਰ ਪੈਂਦਾ ਹੈ, ਜਿਸ ਨਾਲ ਤੁਹਾਡਾ ਸਰੀਰ ਅਰਾਮ ਮਹਿਸੂਸ ਕਰਦਾ ਹੈ। ਇਸ ਨਾਲ ਤੁਹਾਡੇ ਸਾਹ ਥੋੜ੍ਹੀ ਹੌਲੀ ਚਲਦੇ ਹਨ, ਮਾਸਪੇਸ਼ੀਆਂ ਦਾ ਖਿਚਾਅ ਘੱਟ ਹੁੰਦਾ ਹੈ ਅਤੇ ਬਲੱਡ ਪ੍ਰੈਸ਼ਰ 'ਚ ਵੀ ਕਮੀ ਆਉਂਦੀ ਹੈ। ਜ਼ਮੀਨ 'ਤੇ ਬੈਠ ਕੇ ਖਾਣ ਨਾਲ ਤੁਹਾਨੂੰ ਭੋਜਨ ਕਰਨ ਲਈ ਪਲੇਟ ਵੱਲ ਝੁਕਨਾ ਹੁੰਦਾ ਹੈ, ਇਹ ਇਕ ਕੁਦਰਤੀ ਪੋਜ਼ ਹੈ। ਲਗਾਤਾਰ ਅੱਗੇ ਹੋ ਕੇ ਝੁਕਣ ਅਤੇ ਫਿਰ ਪਿੱਛੇ ਹੋਣ ਦੀ ਪ੍ਰਕਿਰਿਆ ਨਾਲ ਤੁਹਾਡੇ ਢਿੱਡ ਦੀਆਂ ਮਾਸਪੇਸ਼ੀਆਂ ਲਗਾਤਾਰ ਕੰਮ ਕਰਦੀਆਂ ਰਹਿੰਦੀਆਂ ਹਨ, ਜਿਸ ਕਾਰਨ ਤੁਹਾਡੀ ਪਾਚਣ ਕਿਰਿਆ 'ਚ ਸੁਧਾਰ ਹੁੰਦਾ ਹੈ। food   ਭੋਜਨ ਕਰਨ ਲਈ ਜਦੋਂ ਤੁਸੀਂ ਪਦਮ ਆਸਨ 'ਚ ਬੈਠਦੇ ਹੋ ਤਾਂ ਤੁਹਾਡੇ ਢਿੱਡ, ਪਿੱਠ ਦੇ ਹੇਠਲੇ ਹਿੱਸੇ ਅਤੇ ਕੂਲਹੇ ਦੀਆਂ ਮਾਸਪੇਸ਼ੀਆਂ 'ਚ ਲਗਾਤਾਰ ਖਿਚਾਅ ਰਹਿੰਦਾ ਹੈ ਜਿਸ ਕਾਰਨ ਦਰਦ ਅਤੇ ਅਸਹਿਜਤਾ ਤੋਂ ਛੁਟਕਾਰਾ ਮਿਲਦਾ ਹੈ। ਇਸ ਮਾਸਪੇਸ਼ੀਆਂ 'ਚ ਜੇਕਰ ਇਹ ਖਿੱਚ ਲਗਾਤਾਰ ਬਣੀ ਰਹੇਗੀ ਤਾਂ ਇਸ ਨਾਲ ਸਿਹਤ 'ਚ ਸੁਧਾਰ ਦੇਖਿਆ ਜਾ ਸਕਦਾ ਹੈ। ਠੀਕ ਬੈਠਣ ਨਾਲ ਤੁਹਾਡੇ ਸਰੀਰ 'ਚ ਖ਼ੂਨ ਦਾ ਵਹਾਅ ਬਿਹਤਰ ਹੁੰਦਾ ਹੈ ਅਤੇ ਨਾਲ ਹੀ ਤੁਹਾਨੂੰ ਨਸਾਂ 'ਚ ਦਬਾਅ ਵੀ ਘੱਟ ਮਹਿਸੂਸ ਹੁੰਦਾ ਹੈ। floor-eating ਪਾਚਣ ਕਿਰਿਆ 'ਚ ਖ਼ੂਨ ਦਾ ਵਹਾਅ ਦਾ ਇਕ ਅਹਿਮ ਰੋਲ ਹੈ। ਪਾਚਣ ਕਿਰਿਆ ਨੂੰ ਬਹੁਤ ਸੋਹਣੇ ਰੂਪ ਤੋਂ ਚਲਾਉਣ 'ਚ ਦਿਲ ਦੀ ਭੂਮਿਕਾ ਅਹਿਮ ਹੁੰਦੀ ਹੈ। ਜਦੋਂ ਭੋਜਨ ਜਲਦੀ ਪਚਣ ਲੱਗ ਜਾਵੇਗਾ ਤਾਂ ਦਿਲ ਨੂੰ ਵੀ ਘੱਟ ਮਿਹਨਤ ਕਰਣੀ ਪਵੇਗੀ। ਜ਼ਮੀਨ 'ਤੇ ਬੈਠ ਕੇ ਭੋਜਨ ਕਰਨ ਨਾਲ ਤੁਹਾਡਾ ਪੂਰਾ ਸਰੀਰ ਤੰਦਰੁਸਤ ਰਹਿੰਦਾ ਹੈ, ਪਾਚਣ ਕਿਰਿਆ ਦੁਰੁਸਤ ਰਹਿੰਦੀ ਹੈ। ਇਸ ਨਾਲ ਹੀ ਜ਼ਮੀਨ 'ਤੇ ਬੈਠਣ ਲਈ ਤੁਹਾਨੂੰ ਅਪਣੇ ਘੁਟਣੇ ਮੋੜਨੇ ਪੈਂਦੇ ਹਨ। ਇਸ ਨਾਲ ਤੁਹਾਡੇ ਗੋਡਿਆਂ ਦੀ ਵੀ ਬਿਹਤਰ ਕਸਰਤ ਹੋ ਜਾਂਦੀ ਹੈ, ਉਨ੍ਹਾਂ ਦੀ ਲਚਕ ਬਰਕਰਾਰ ਰਹਿੰਦੀ ਹੈ ਜਿਸ ਕਾਰਨ ਤੁਸੀਂ ਜੋੜਾਂ ਦੀ ਸਮੱਸਿਆ ਤੋਂ ਬਚ ਜਾਂਦੇ ਹੋ।
Advertisment

Stay updated with the latest news headlines.

Follow us:
Advertisment
Advertisment
Latest Stories
Advertisment