ਵੇਸਣ ਵਿੱਚ ਹੁੰਦੀ ਹੈ ਸਭ ਤੋਂ ਵੱਧ ਮਿਲਾਵਟ, ਇਸ ਤਰ੍ਹਾਂ ਪਛਾਣ ਕਰੋ ਅਸਲੀ ਤੇ ਮਿਲਾਵਟੀ ਵੇਸਣ ਦੀ

written by Rupinder Kaler | November 15, 2021

ਮੁਨਾਫਾਖੋਰ ਆਪਣੇ ਮੁਨਾਫੇ ਨੂੰ ਵਧਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ, ਭਾਵੇਂ ਉਹਨਾਂ ਕਰਕੇ ਕਿਸੇ ਦੀ ਜ਼ਿੰਦਗੀ ਖਤਰੇ ਵਿੱਚ ਹੀ ਕਿਉਂ ਨਾ ਪੈ ਜਾਵੇ । ਇਹ ਮੁਨਾਫਾਖੋਰ ਕਿਸੇ ਵੀ ਚੀਜ਼ ਵਿੱਚ ਮਿਲਾਵਟ ਕਰ ਸਕਦੇ ਹਨ । ਪਰ ਜੇਕਰ ਅਸੀਂ ਚਾਹੀਏ ਤਾਂ ਥੋੜੀ ਜਿਹੀ ਸਾਵਧਾਨੀ ਨਾਲ ਇਹਨਾਂ ਲੋਕਾਂ ਤੋਂ ਅਸੀਂ ਬੱਚ ਸਕਦੇ ਹਾਂ । ਇਹਨਾਂ ਮਿਲਾਵਟਖੋਰਾਂ ਵੱਲੋਂ ਵੇਸਣ ਜਾਂ ਛੋਲੇ ਦੇ ਆਟੇ (Besan adulteration ) ਵਿੱਚ ਸਭ ਤੋਂ ਵੱਧ ਮਿਲਾਵਟ ਕੀਤੀ ਜਾਂਦੀ ਹੈ । ਇਹ ਮਿਲਾਵਟੀ ਵੇਸਣ ਸਿਹਤ ਲਈ ਗੰਭੀਰ ਖ਼ਤਰੇ ਦਾ ਕਾਰਨ ਬਣ ਸਕਦਾ ਹੈ । ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਮੁਤਾਬਿਕ ਅਜਿਹੇ ਮਿਲਾਵਟੀ ਵੇਸਣ ਦੀ ਮੌਜੂਦਗੀ ਯਕੀਨੀ ਤੌਰ 'ਤੇ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਹੋਰ ਪੜ੍ਹੋ :

ਅੱਜ ਹੈ ਅਦਾਕਾਰਾ ਉਪਾਸਨਾ ਸਿੰਘ ਦੀ ਵੈਡਿੰਗ ਐਨੀਵਰਸਿਰੀ, ਆਪਣੇ ਪਤੀ ਨੀਰਜ ਭਾਰਦਵਾਜ ਦੇ ਨਾਲ ਪਿਆਰੀ ਜਿਹੀ ਤਸਵੀਰ ਪੋਸਟ ਕਰਕੇ ਕੀਤਾ ਵਿਸ਼

ਇਸੇ ਕਰਕੇ ਵੇਸਣ (Besan adulteration ) ਦੀ ਵਰਤੋਂ ਕਰਨ ਤੋਂ ਪਹਿਲਾਂ ਅਸੀਂ ਛੋਲਿਆਂ ਦੇ ਆਟੇ ਦੀ ਜਾਂਚ ਕਰਨ ਦਾ ਇੱਕ ਆਸਾਨ ਤਰੀਕਾ ਲੱਭਿਆ ਹੈ। 27 ਅਕਤੂਬਰ, 2021 ਨੂੰ ਐਫਐਸਐਸਏਆਈ ਦੁਆਰਾ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ ਤੋਂ ਸ਼ੇਅਰ ਕੀਤੀ ਗਈ ਇੱਕ ਵੀਡੀਓ ਵਿੱਚ, ਇਹ ਦੱਸਿਆ ਕਿ ਕਿਵੇਂ ਅਸੀਂ ਘਰ ਬੈਠੇ ਹੀ ਛੋਲਿਆਂ ਦੇ ਆਟੇ ਵਿੱਚ ਮਿਲਾਵਟ ਦਾ ਪਤਾ ਲਗਾ ਸਕਦੇ ਹਾਂ।

ਛੋਲਿਆਂ ਦੇ ਆਟੇ (Besan adulteration )  ਵਿੱਚ ਮਿਲਾਵਟ ਦਾ ਪਤਾ ਲਗਾਉਣ ਲਈ ਇਨ੍ਹਾਂ ਸਟੈੱਪਸ ਨੂੰ ਫਾਲੋ ਕਰੋ ।ਇੱਕ ਟੈਸਟ ਟਿਊਬ ਵਿੱਚ 1 ਗ੍ਰਾਮ ਛੋਲਿਆਂ ਦਾ ਆਟਾ ਪਾਓ। ਘੋਲ ਵਿੱਚ ਪਲਾਂਟ ਪਿਗਮੈਂਟ ਨੂੰ ਹਟਾਉਣ ਲਈ, ਇਸ ਵਿੱਚ 3 ਮਿਲੀਲੀਟਰ ਪਾਣੀ ਪਾਓ। ਇਸ ਘੋਲ ਵਿੱਚ 2 ਮਿਲੀਲੀਟਰ ਕੰਸਨਟ੍ਰੇਸ਼ਨ ਐਚਸੀਐਲ (ਹਾਈਡ੍ਰੋਕਲੋਰਿਕ ਐਸਿਡ) ਮਿਲਾਓ। ਮਿਸ਼ਰਣ ਨੂੰ ਚੰਗੀ ਤਰ੍ਹਾਂ ਹਿਲਾਓ। ਮਿਲਾਵਟ ਰਹਿਤ ਛੋਲੇ ਦਾ ਆਟਾ ਰੰਗ ਵਿੱਚ ਕੋਈ ਬਦਲਾਅ ਨਹੀਂ ਦਿਖਾਏਗਾ। ਪਰ ਮਿਲਾਵਟ ਕਾਰਨ ਮਿਸ਼ਰਣ ਗੁਲਾਬੀ ਹੋ ਜਾਵੇਗਾ।

You may also like