ਵਾਇਸ ਆਫ ਪੰਜਾਬ 'ਚ ਦੇਖੋ ਬੈਸਟ ਆਫ ਪਾਪੂਲਰ ਸੌਂਗ 

Written by  Rupinder Kaler   |  February 27th 2019 05:25 PM  |  Updated: February 27th 2019 06:41 PM

ਵਾਇਸ ਆਫ ਪੰਜਾਬ 'ਚ ਦੇਖੋ ਬੈਸਟ ਆਫ ਪਾਪੂਲਰ ਸੌਂਗ 

ਪੀਟੀਸੀ ਪੰਜਾਬੀ 'ਤੇ ਵਾਇਸ ਆਫ ਪੰਜਾਬ 'ਚ 27 ਫਰਵਰੀ ਰਾਤ 7.45 'ਤੇ ਬੈਸਟ ਆਫ ਪਾਪੂਲਰ ਸੌਂਗ ਦਿਖਾਏ ਜਾਣਗੇ । ਇਸ ਸ਼ੋਅ ਵਿੱਚ ਵਾਇਸ ਆਫ ਪੰਜਾਬ ਦੇ ਪ੍ਰਤੀਭਾਗੀ ਆਪਣੀ ਅਵਾਜ਼ ਵਿੱਚ ਉਹ ਗੀਤ ਗਾਉਣਗੇ ਜਿਹੜੇ ਕਿ ਹਰ ਇੱਕ ਨੂੰ ਪਸੰਦ ਹਨ । ਸੋ ਦੇਖਣਾ ਨਾ ਭੁੱਲਣਾ ਵਾਇਸ ਆਫ ਪੰਜਾਬ ਸਿਰਫ ਪੀਟੀਸੀ ਪੰਜਾਬੀ 'ਤੇ । ਵਾਇਸ ਆਫ ਪੰਜਾਬ ਦਾ 1 ਮਾਰਚ ਨੂੰ ਅੰਮ੍ਰਿਤਸਰ ਵਿੱਚ ਗ੍ਰੈਂਡ ਫਿਨਾਲੇ ਹੋਣ ਜਾ ਰਿਹਾ ਹੈ । ਇਸ ਸ਼ੋਅ ਦੀ ਗੱਲ ਕੀਤੀ ਜਾਵੇ ਤਾਂ 10 ਦਸੰਬਰ 2018 ਨੂੰ ਇਸ ਸ਼ੋਅ ਦੀ ਸ਼ੁਰੂਆਤ ਹੋਈ ਸੀ ।

Last day of Voice of Punjab Season 9 Voting! Have you voted yet? Click here, if Not.

https://www.facebook.com/ptcpunjabi/videos/571109270035370/?v=571109270035370

ਇਸ ਸ਼ੋਅ ਲਈ ਮੋਹਾਲੀ, ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਵਿੱਚ ਆਡੀਸ਼ਨ ਲਏ ਗਏ ਸਨ । ਇਨ੍ਹਾਂ ਆਡੀਸ਼ਨਾਂ ਵਿੱਚ ਹਜ਼ਾਰਾਂ ਨੌਜਵਾਨ ਮੁੰਡੇ ਕੁੜੀਆਂ ਪਹੁੰਚੇ ਸਨ ਪਰ ਜਿਨ੍ਹਾਂ ਦੀ ਅਵਾਜ਼ ਵਿੱਚ ਦਮ ਸੀ ਉਹ ਹੀ ਇਸ ਸ਼ੋਅ ਦਾ ਹਿੱਸਾ ਬਣ ਪਾਏ ਸਨ । ਪਰ ਇਹਨਾਂ ਮੁੰਡੇ ਕੁੜੀਆਂ ਵਿੱਚੋਂ 5 ਪ੍ਰਤੀਭਾਗੀ ਹੀ ਗ੍ਰੈਂਡ ਫਿਨਾਲੇ ਵਿੱਚ ਪਹੁੰਚੇ ਹਨ ।

https://www.facebook.com/ptcpunjabi/videos/2352974018265917/

ਇਹ ਪੰਜ ਪ੍ਰਤੀਭਾਗੀ ਵਾਇਸ ਆਫ ਪੰਜਾਬ ਦੇ ਵੱਖ ਵੱਖ ਰਾਉਂਡ ਨੂੰ ਪਾਰ ਕਰਕੇ ਤੇ ਜੱਜ ਸਚਿਨ ਅਹੂਜਾ, ਕਮਲ ਖ਼ਾਨ ਤੇ ਹੋਰ ਮਹਿਮਾਨ ਜੱਜਾਂ ਦੀ ਕਸੌਟੀ 'ਤੇ ਖਰੇ ਉਤਰਨ ਤੋਂ ਬਾਅਦ ਹੀ ਇਸ ਮਿਊਜ਼ਿਕ ਦੇ ਇਸ ਮਹਾ ਮੁਕਾਬਲੇ ਵਿੱਚ ਪਹੁੰਚੇ ਹਨ ।

https://www.facebook.com/ptcpunjabi/videos/270281280539316/

ਗੈਂਡ ਫਿਨਾਲੇ ਵਿੱਚ ਇੱਕ ਪ੍ਰਤੀਭਾਗੀ ਨੂੰ ਕੈਨੇਡਾ ਤੋਂ ਡਾਇਰੈਕਟ ਸ਼ਾਮਿਲ ਕੀਤਾ, ਜਿਸ ਦਾ ਹਾਲੇ ਐਲਾਨ ਹੋਣਾ ਹੈ । ਵਾਇਸ ਆਫ ਪੰਜਾਬ ਵਿੱਚ ਹਿੱਸਾ ਲੈ ਰਹੇ ਇਹਨਾਂ ਪ੍ਰਤੀਭਾਗੀਆਂ ਵਿੱਚੋਂ ਤੁਸੀਂ ਵੀ ਆਪਣੇ ਪਸੰਦ ਦੇ ਪ੍ਰਤੀਭਾਗੀ ਨੂੰ ਵੋਟ ਕਰਕੇ ਜਿਤਵਾ ਸਕਦੇ ਹੋ ।

https://www.facebook.com/ptcpunjabi/videos/365442540963027/

ਵੋਟ ਕਰਨ ਵਾਲੇ 50 ਲੱਕੀ ਦਰਸ਼ਕਾਂ ਨੂੰ ਇਸ ਸ਼ੋਅ ਨੂੰ ਲਾਈਵ ਵੇਖਣ ਦਾ ਮੌਕਾ ਦਿੱਤਾ ਜਾਵੇਗਾ ਤੇ ਵੋਟ ਕਰਨ ਵਾਲੇ 50 ਲੱਕੀ ਜੋੜਿਆਂ ਨੂੰ ਐਂਟਰੀ ਪਾਸ ਦਿੱਤੇ ਜਾਣਗੇ । ਜੇਕਰ ਤੁਸੀਂ ਵੀ ਲੈਣਾ ਚਾਹੁੰਦੇ ਹੋ ਵਾਇਸ ਆਫ ਪੰਜਾਬ ਦੇ ਐਂਟਰੀ ਪਾਸ ਤਾਂ ਜਲਦੀ ਨਾਲ ਵੋਟ ਕਰੋ। ਵੋਟ ਕਰਨ ਦੀ ਆਖਰੀ ਤਰੀਕ 27 ਫਰਵਰੀ 2019 ਹੈ ।

https://www.facebook.com/ptcpunjabi/videos/416058258956857/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network