ਇਸ ਵਾਰ ਬੈਸਟ ਆਫ਼ ਪੀਟੀਸੀ ਬਾਕਸ ਆਫ਼ਿਸ 'ਚ ਦੇਖੋ ਗੌਰਵ ਰਾਣਾ ਵੱਲੋਂ ਨਿਰਦੇਸ਼ਿਤ ਫ਼ਿਲਮ 'ਚਿੱਠੀ'

Written by  Aaseen Khan   |  July 13th 2019 05:08 PM  |  Updated: July 15th 2019 11:31 AM

ਇਸ ਵਾਰ ਬੈਸਟ ਆਫ਼ ਪੀਟੀਸੀ ਬਾਕਸ ਆਫ਼ਿਸ 'ਚ ਦੇਖੋ ਗੌਰਵ ਰਾਣਾ ਵੱਲੋਂ ਨਿਰਦੇਸ਼ਿਤ ਫ਼ਿਲਮ 'ਚਿੱਠੀ'

ਪੀਟੀਸੀ ਬਾਕਸ ਆਫ਼ਿਸ ਸ਼ੌਰਟ ਪੰਜਾਬੀ ਫ਼ਿਲਮਾਂ ਲਈ ਪੀਟੀਸੀ ਪੰਜਾਬੀ ਵੱਲੋਂ ਤਿਆਰ ਕੀਤਾ ਅਜਿਹਾ ਮੰਚ ਹੈ ਜਿਸ ਦੇ ਜ਼ਰੀਏ ਪੰਜਾਬੀ ਸਿਨੇਮਾ ਅੱਗੇ ਵਧ ਰਿਹਾ ਹੈ। ਹਰ ਹਫ਼ਤੇ ਨਵੀਆਂ ਨਵੀਆਂ ਫ਼ਿਲਮਾਂ ਪੀਟੀਸੀ ਬਾਕਸ ਆਫ਼ਿਸ 'ਚ ਰਿਲੀਜ਼ ਕੀਤੀਆਂ ਜਾਂਦੀਆਂ ਹਨ। ਇਸ ਹਫ਼ਤੇ ਬੈਸਟ ਆਫ਼ ਪੀਟੀਸੀ ਬਾਕਸ ਆਫ਼ਿਸ 'ਚ ਫ਼ਿਲਮ 'ਚਿੱਠੀ' ਦਾ ਦਰਸ਼ਕਾਂ ਦੀ ਡਿਮਾਂਡ 'ਤੇ ਮੁੜ ਤੋਂ ਪ੍ਰੀਮੀਅਰ ਕੀਤਾ ਜਾ ਰਿਹਾ ਹੈ।

ਫ਼ਿਲਮ ‘ਚਿੱਠੀ’ ਜਿਸ ਨੂੰ ਡਾਇਰੈਕਟ ਕੀਤਾ ਹੈ ਗੌਰਵ ਰਾਣਾ ਨੇ। ਇਸ ਫਿਲਮ ਦੀ ਕਹਾਣੀ ਬੇਹੱਦ ਦਿਲਚਸਪ ਹੈ ਅਤੇ ਇਸ ਫਿਲਮ ‘ਚ ਕੰਮ ਕਰਨ ਵਾਲੇ ਕਲਾਕਾਰਾਂ ਨੇ ਵੀ ਫਿਲਮ ‘ਚ ਬਿਹਤਰੀਨ ਅਦਾਕਾਰੀ ਕੀਤੀ ਹੈ । ਚਿੱਠੀ ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ ਜੋ ਇੱਕ ਚਰਨੋ ਨਾਂਅ ਦੀ ਕੁੜ੍ਹੀ ਨੂੰ ਬੇਹੱਦ ਚਾਹੁੰਦਾ ਹੈ ।ਲਾਡੀ ਇਸ ਫਿਲਮ ‘ਚ ਇੱਕ ਅਜਿਹਾ ਕਿਰਦਾਰ ਹੈ ਜੋ ਸਭ ਨੂੰ ਪਿਆਰ ਅਤੇ ਵੱਡਿਆਂ ਦਾ ਆਦਰ ਸਤਿਕਾਰ ਕਰਦਾ ਹੈ ਉਸਦੇ ਵੱਡੇ ਭਰਾ ਦਾ ਨਾਂਅ ਚਰਨਾ ਹੈ ਅਤੇ ਜਿਸਦਾ ਬਹੁਤ ਹੀ ਦਿਆਲੂ ਸੁਭਾਅ ਦੀ ਮਾਲਕ ਕੁਲਰਾਜ ਨਾਂਅ ਦੀ ਕੁੜੀ ਨਾਲ ਵਿਆਹ ਹੋ ਜਾਂਦਾ ਹੈ।

ਵਿਆਹ ਤੋਂ ਬਾਅਦ ਚਰਨਾ ਆਪਣੇ ਕੰਮ ਦੇ ਸਿਲਸਿਲੇ ‘ਚ ਕਲਕੱਤਾ ਚਲਾ ਜਾਂਦਾ ਹੈ । ਜਿਸ ਤੋਂ ਬਾਅਦ ਲਾਡੀ ਦੀ ਦੇਖਭਾਲ ਦੀ ਜ਼ਿੰਮੇਵਾਰੀ ਉਸ ਦੇ ਮੋਢਿਆਂ ‘ਤੇ ਆ ਜਾਂਦੀ ਹੈ । ਕੁਲਰਾਜ ਲਾਡੀ ਨੂੰ ਆਪਣੇ ਪੁੱਤਰਾਂ ਵਾਂਗ ਸਮਝਦੀ ਹੈ । ਲਾਡੀ ਦਾ ਇੱਕ ਕੁੜੀ ਨਾਲ ਪਿਆਰ ਪੈ ਜਾਂਦਾ ਹੈ । ਜੋ ਕਿ ਉਸ ਦੀ ਭਾਬੀ ਦੇ ਪਿੰਡ ਦੀ ਹੀ ਹੁੰਦੀ ਹੈ ।ਉਹ ਆਪਣੀ ਭਰਜਾਈ ਨੂੰ ਆਪਣੇ ਦਿਲ ਦਾ ਹਾਲ ਦੱਸਦਾ ਹੈ ਅਤੇ ਉਸ ਦਾ ਵਿਆਹ ਕਰਵਾਉਣ ਲਈ ਕੁੜੀ ਦੇ ਮਾਪਿਆਂ ਨਾਲ ਗੱਲ ਕਰਨ ਲਈ ਕਹਿੰਦਾ ਹੈ।

Best of PTC Box Office Movie Chithi premier 19th July ptc-box-office-

ਪਰ ਇੱਕ ਦਿਨ ਚਰਨਾ ਵਾਪਸ ਆਉਂਦਾ ਹੈ ਤਾਂ ਪੁਲਿਸ ਵਾਲੇ ਉਸ ਨੂੰ ਫੜ ਕੇ ਲੈ ਜਾਂਦੇ ਹਨ ਅਤੇ ਜੇਲ ‘ਚ ਬੰਦ ਕਰ ਦਿੰਦੇ ਹਨ। ਕੁਝ ਦਿਨ ਬਾਅਦ ਉਹ ਜੇਲ੍ਹ ਚੋਂ ਹੀ ਆਪਣੀ ਪਤਨੀ ਕੁਲਰਾਜ ਨੂੰ ਚਿੱਠੀ ਲਿਖਦਾ ਹੈ। ਜਿਸ ਤੋਂ ਬਾਅਦ ਕੁਲਰਾਜ ਅਤੇ ਲਾਡੀ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ। ਆਖਿਰ ਚਰਨਾ ਉਸ ਚਿੱਠੀ ‘ਚ ਕੀ ਲਿਖਦਾ ਹੈ ਕਿ ਦੋਨਾਂ ਦੀ ਜ਼ਿੰਦਗੀ ਹੀ ਬਦਲ ਜਾਂਦੀ ਹੈ।

ਹੋਰ ਵੇਖੋ :ਫਰਜ਼ਾਂ ਦੀ ਲੜਾਈ 'ਚ ਖ਼ਾਬਾਂ ਦੀ ਜਿੱਤ ਬਿਆਨ ਕਰੇਗੀ ਫ਼ਿਲਮ 'ਰੀਝਾਂ'

Best of PTC Box Office Movie Chithi premier 19th July ptc-box-office-

ਆਖਿਰ ਉਸ ਚਿੱਠੀ ‘ਚ ਅਜਿਹਾ ਕੀ ਹੁੰਦਾ ਹੈ ਇੱਕ ਹੱਸਦੀ ਵੱਸਦੀ ਕੁਲਰਾਜ ਦੀ ਜ਼ਿੰਦਗੀ ‘ਚ ਗਮ ਭਰ ਜਾਂਦੇ ਨੇ । ਇਨ੍ਹਾਂ ਸਭ ਸਵਾਲਾਂ ਦੇ ਜਵਾਬ ਤੁਹਾਨੂੰ ਮਿਲਣਗੇ ਪੀਟੀਸੀ ਬਾਕਸ ਆਫਿਸ ‘ਚਿੱਠੀ’ ‘ਚ । ਸੋ ਵੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ‘ਤੇ 19 ਜੁਲਾਈ ਦਿਨ ਸ਼ੁੱਕਰਵਾਰ ਰਾਤ 8:30 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network