ਗਾਇਕ ਨਿਸ਼ਾਵਨ ਭੁੱਲਰ ਦਾ ਨਵਾਂ ਗਾਣਾ ‘ਭਾਬੀਏ’ ਰਿਲੀਜ਼ By Rupinder Kaler 21 Dec 2019 | Updated On 21 Dec 2019 16:10 IST in Punjabi Buzz Celebrities Special New Update Advertisment ਗਾਇਕ ਨਿਸ਼ਾਵਨ ਭੁੱਲਰ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ‘ਭਾਬੀਏ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਭੁੱਲਰ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਭੁੱਲਰ ਦੇ ਇਸ ਗਾਣੇ ਵਿੱਚ ਦਿਓਰ ਭਾਬੀ ਦੇ ਰਿਸ਼ਤੇ ਨੂੰ ਦਰਸਾਇਆ ਗਿਆ ਹੈ । ਇਸ ਗਾਣੇ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਦਿਓਰ ਆਪਣੀ ਭਾਬੀ ਨੂੰ ਆਪਣੇ ਦਿਲ ਦਾ ਹਾਲ ਸੁਣਾ ਲੈਂਦਾ ਹੈ । https://www.instagram.com/p/B6SLoeNH8kl/ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਕਈ ਹਿੱਟ ਗਾਣੇ ਦੇਣ ਵਾਲੇ ਵੀਤ ਬਲਜੀਤ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਮਿਕਸ ਸਿੰਘ ਨੇ ਬਣਾਇਆ ਹੈ । ਗੀਤ ਦਾ ਵੀਡੀਓ Director.Savio ਨੇ ਤਿਆਰ ਕੀਤਾ ਹੈ । ਇਸ ਗਾਣੇ ਵਿੱਚ ਨਿਸ਼ਾਵਨ ਭੁੱਲਰ ਦੇ ਨਾਲ ਕਮਲ ਖੰਗੂਰਾ ਨੂੰ ਫੀਚਰ ਕੀਤਾ ਗਿਆ ਹੈ । https://www.instagram.com/p/B6U4C4yHrBF/ ਨਿਸ਼ਾਵਨ ਭੁੱਲਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੇ ਹਨ । ਗੁਰਲੇਜ਼ ਅਖ਼ਤਰ ਨਾਲ ਆਏ ਉਹਨਾ ਦੇ ਗਾਣੇ ‘ਕਤਲ’ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਈ ਹਿੱਟ ਗਾਣੇ ਦਿੱਤੇ ਹਨ ਜਿਹੜੇ ਡੀਜੇ ਦੀ ਸ਼ਾਨ ਬਣਦੇ ਹਨ । https://www.instagram.com/p/B6NfsybHcZb/ #veet-baljit #nishawn-bhullar #mixsingh #bhabiye Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article