ਭਗਤ ਸਿੰਘ ਦੀ ਉਡੀਕ ਹੋਈ ਖ਼ਤਮ, ਕਲ ਹੋਵੇਗੀ ਫ਼ਿਲਮ ਰਿਲੀਜ਼

Written by  Gourav Kochhar   |  February 01st 2018 11:57 AM  |  Updated: February 01st 2018 11:57 AM

ਭਗਤ ਸਿੰਘ ਦੀ ਉਡੀਕ ਹੋਈ ਖ਼ਤਮ, ਕਲ ਹੋਵੇਗੀ ਫ਼ਿਲਮ ਰਿਲੀਜ਼

"ਭਗਤ ਸਿੰਘ ਦੀ ਉਡੀਕ" ਇੱਕ ਬਦਲੇ ਦੁਆਲੇ ਘੁੰਮਦੀ ਹੈ !! ਕਲ ਰਿਲੀਜ਼ ਹੋਣ ਵਾਲੀ ਇਹ ਫਿਲਮ ਈਸ਼ਵਰ ਹਾਉਸ ਏੰਟਰਟੇਨਮੇੰਟ ਦੀ ਪੇਸ਼ਕਸ਼ ਹੈ |

ਕਾਮੇਡੀ ਅਤੇ ਰੋਮਾਂਟਿਕ ਫ਼ਿਲਮਾਂ ਹਮੇਸ਼ਾ ਇੱਕ ਆਸਾਨ ਪਸੰਦ ਰਹੀ ਹੈ ਪੋਲੀਵੁਡ ਵਿੱਚ। ਕਾਮੇਡੀ ਅਤੇ ਬਾਇਓਪਿਕ ਫ਼ਿਲਮਾਂ ਵਿੱਚ ਵੀ ਅੱਜ ਕੱਲ ਲਗਾਤਾਰ ਵਾਧਾ ਹੋਇਆ ਹੈ। ਪਰ ਫਿਰ ਵੀ ਕੋਈ ਇਸ ਤਰ੍ਹਾਂ ਦੀ ਫਿਲਮ ਨਹੀਂ ਹੈ ਜੋ ਲੋਕਾਂ ਦੀਆਂ ਸਮਾਜਿਕ ਮੁਸੀਬਤਾਂ ਅਤੇ ਦੁਚਿੱਤੀਆਂ ਨੂੰ ਦਰਸਾਵੇ। ਪੰਜਾਬ ਦੀ ਨਸ਼ੇਖੋਰੀ ਨੇ ਹਾਲ ਹੀ ਵਿੱਚ ਬਾਲੀਵੁੱਡ ਦਾ ਧਿਆਨ ਖਿਚਿਆ। ਸ਼ਾਇਦ ਹੁਣ ਇਹ ਬਿਲਕੁਲ ਸਹੀ ਸਮਾਂ ਹੈ ਕਿ ਇੱਕ ਆਮ ਆਦਮੀ ਦੇ ਨਜਰੀਏ ਨਾਲ ਪੰਜਾਬ ਨੂੰ ਦੇਖਿਆ ਜਾਵੇ। ਭਗਤ ਸਿੰਘ ਦੀ ਉਡੀਕ ਫਿਲਮ ਇਸੇ ਨਜ਼ਰੀਏ ਨੂੰ ਲੋਕਾਂ ਦੇ ਸਾਮ੍ਹਣੇ ਲੈ ਕੇ ਆਵੇਗੀ।

udeek movie

ਇਸ ਫਿਲਮ ਦੇ ਵਿੱਚ ਪਹਿਲੀ ਵਾਰ ਮੁੱਖ ਕਿਰਦਾਰ ਨਿਭਾ ਰਹੇ ਹਨ ‘ਅਰਸ਼ ਚਾਵਲਾ’ ਅਤੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ‘ਸ਼ਿਵਮ ਸ਼ਰਮਾ’ ਨੇ। ‘ਭਗਤ ਸਿੰਘ ਦੀ ਉਡੀਕ Bhagat Singh Di Udeek’ ਦੀ ਕਹਾਣੀ ਲਿਖੀ ਹੈ ‘ਬੱਬਰ ਗਿੱਲ’ ਨੇ ਜਿਨ੍ਹਾਂ ਨੇ ਇਸਦਾ ਸਕ੍ਰੀਨਪਲੇ ਅਤੇ ਡਾਇਲੌਗ ਵੀ ਲਿਖੇ ਹਨ। ਇਹ ਫਿਲਮ ‘ਖੁਸ਼ੀ ਮਲਹੋਤਰਾ’ ਅਤੇ ‘ਸੁਰਬੀ ਸਿੰਗਲਾ’ ਦੀ ਵੀ ਪਹਿਲੀ ਫ਼ਿਲਮ ਹੈ। ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਨਾਮ ਜਿਵੇਂ ‘ਬੀ ਐਨ ਸ਼ਰਮਾ’, ‘ਮਲਕੀਤ ਰੌਣੀ’, ‘ਸਰਦਾਰ ਸੋਹੀ’, ‘ਗੁਰਪ੍ਰੀਤ ਭੰਗੂ’, ‘ਗੁਰਮੀਤ ਦਮਨ’ ਵੀ ਆਪਣੀ ਅਦਾਕਾਰੀ ਨਾਲ ਇਸ ਫਿਲਮ ਨੂੰ ਚਾਰ ਚੰਨ ਲਾਉਣਗੇ।

‘ਵੀਰੇਂਦਰ ਸਿੰਘ ਕਾਲੜਾ’ ਅਤੇ ‘ਅਵਿਜੀਤ ਸਿੰਘ ਕਾਲੜਾ’ ਨੇ ਐਗਜੀਕਿਊਟਿਵ ਪ੍ਰੋਡੂਸਰ ‘ਦਿਲਬਾਗ ਚਾਵਲਾ’ ਦੇ ਨਾਲ ਮਿਲ ਕੇ ਇਸ ਫਿਲਮ ਦਾ ਨਿਰਮਾਣ ਕੀਤਾ ਹੈ।ਇਸ ਫਿਲਮ ਨੂੰ ਸੰਗੀਤ ਦਿੱਤਾ ਹੈ ‘ਡੀ ਜੇ ਨਰੇਂਦਰ’ ਨੇ ਅਤੇ ਗਾਣੇ ਲਿਖੇ ਹਨ ‘ਬੱਬਰ ਗਿੱਲ’ ਨੇ।ਇਸ ਫਿਲਮ ਦਾ ਸੰਗੀਤ ‘ਯੈਲੋ ਮਿਊਜ਼ਿਕ ਬੈਨਰ’ ਵਲੋਂ ਦਿੱਤਾ ਗਿਆ ਹੈ। ਇਸ ਫਿਲਮ ਦੇ ਡੀਓਪੀ ਨੇ ਵਿਸ਼ਵਨਾਥ ਪ੍ਰਜਾਪਤੀ।

ਫਿਲਮ ਦੇ ਮੁੱਖ ਕਿਰਦਾਰ ‘ਅਰਸ਼ ਚਾਵਲਾ’ ਨੇ ਆਪਣੇ ਕਿਰਦਾਰ ਬਾਰੇ ਕਿਹਾ, "ਮੈਂ ਇਸ ਫਿਲਮ ਵਿੱਚ ਫਤਿਹ ਦਾ ਕਿਰਦਾਰ ਨਿਭਾਇਆ ਹੈ ਜੋ ਆਪਣੀ ਭੈਣ ਦਾ ਬਦਲਾ ਲੈਂਦਾ ਹੈ।ਇਹ ਉਹ ਆਦਮੀ ਹੈ ਜੋ ਬੁਰਾਈਆਂ ਦੇ ਖ਼ਿਲਾਫ਼ ਖ਼ੁਦ ਖੜ੍ਹਾ ਹੁੰਦਾ ਹੈ ਅਤੇ ਕਦੇ ਦੂਸਰਿਆਂ ਦੀ ਉਡੀਕ ਨਹੀਂ ਕਰਦਾ ਆਪਣੇ ਲਈ ਲੜਨ ਲਈ। ਜੇ ਮੈਂ ‘ਸ਼ਿਵਮ’ ਦੀ ਗੱਲ ਕਰਾਂ ਤਾਂ ਉਹ ਬਹੁਤ ਵਧੀਆ ਡਾਇਰੈਕਟਰ ਹੈ, ਇੰਡਸਟਰੀ ਵਿੱਚ ਨਵਾਂ ਹੋਣ ਦੇ ਬਾਵਜੂਦ ਵੀ ਉਸਨੂੰ ਆਪਣੀ ਕਲਾ ਬਾਰੇ ਪੂਰੀ ਜਾਣਕਾਰੀ ਹੈ।ਸ਼ਿਵਮ ਨਾਲ ਇਸ ਪ੍ਰੋਜੈਕਟ ਤੇ ਕੰਮ ਕਰਨ ਨਾਲ ਸਿਰਫ ਮੈਂਨੂੰ ਪੇਸ਼ੇ ਦੇ ਲਈ ਹੀ ਨਹੀਂ ਪਰ ਜਾਤੀ ਤੌਰ ਤੇ ਵੀ ਬਹੁਤ ਮਦਦਗਾਰ ਰਿਹਾ ਕਿਉਂਕਿ ਮੈਂ ਆਪਣੇ ਡਰ ਨੂੰ ਦੂਰ ਰੱਖ ਕੇ ਆਪਣੇ ਆਸ ਪਾਸ ਦੀਆਂ ਚੀਜ਼ਾਂ ਨੂੰ ਬਦਲਣ ਦੀ ਜਿੰਮੇਵਾਰੀ ਲੈਣੀ ਸਿੱਖੀ ਹੈ”।

ਨੌਜਵਾਨ ਅਤੇ ਡਾਇਨਾਮਿਕ ਡਾਇਰੈਕਟਰ ‘ਸ਼ਿਵਮ ਸ਼ਰਮਾ’ ਨੇ ਵੀ ਉਡੀਕ ਬਾਰੇ ਕਿਹਾ, "ਇਸ ਫਿਲਮ ਵਿੱਚ ਬਹੁਤ ਲੋਕਾਂ ਦੀ ਮਿਹਨਤ ਹੈ।ਮੈਂ ਬਹੁਤ ਬਾਲੀਵੁੱਡ ਫ਼ਿਲਮਾਂ ਦੇਖੀਆਂ ਹਨ ਜਿਨ੍ਹਾਂ ਵਿੱਚ ਪੰਜਾਬ ਦੀ ਨਸ਼ੇਖੋਰੀ ਬਾਰੇ ਜ਼ਿਕਰ ਕੀਤਾ ਗਿਆ ਹੈ।ਇਹ ਫਿਲਮ ਇਸ ਨੂੰ ਇੱਕ ਕਦਮ ਅੱਗੇ ਲੈ ਕੇ ਜਾਵੇਗਾ ਅਤੇ ਯੁਵਾ ਪੀੜੀ ਨੂੰ ਆਪਣੀ ਪ੍ਰੇਸ਼ਾਨੀਆਂ ਲਈ ਖੜੇ ਹੋਣ ਲਈ ਪ੍ਰੇਰਿਤ ਕਰੇਗੀ ਅਤੇ ਖਤਮ ਕਰਨ ਦੀ ਕ੍ਰਾਂਤੀ ਸ਼ੁਰੂ ਕਰੇਗੀ।ਜੇ ਮੈਂ ‘ਅਰਸ਼’ ਦੀ ਗੱਲ ਕਰਾਂ ਤਾਂ ਉਹ ਵੀ ਮੇਰੀ ਤਰ੍ਹਾਂ ਇੰਡਸਟਰੀ ਵਿੱਚ ਬਿਲਕੁੱਲ ਨਵਾਂ ਹੈ।ਇਹ ਸਾਡੇ ਦੋਨਾਂ ਲਈ ਬਹੁਤ ਕੁਝ ਸਿੱਖਣ ਦਾ ਤਜੁਰਬਾ ਰਿਹਾ ਅਤੇ ਸਾਨੂੰ ਆਪਣੀਆਂ ਕਾਬਿਲਿਤਾਂ ਬਾਰੇ ਪਤਾ ਲੱਗਾ”।

ਫਿਲਮ ਦੇ ਪ੍ਰੋਡੂਸਰ ‘ਵੀਰੇਂਦਰ ਸਿੰਘ ਕਾਲੜਾ’ ਅਤੇ ‘ਅਵਿਜੀਤ ਸਿੰਘ ਕਾਲੜਾ’ ਨੇ ਕਿਹਾ, "ਉਡੀਕ ਸਾਡੇ ਸਮਾਜ ਦੀ ਉਸ ਸੋਚ ਨੂੰ ਦਰਸਾਉਂਦੀ ਹੈ ਜਿਸ ਵਿੱਚ ਅਸੀਂ ਹਮੇਸ਼ਾ ਇੱਕ ਨੇਤਾ ਦੀ ਉਡੀਕ ਵਿੱਚ ਰਹਿਣੇ ਹਾਂ ਬਦਲਾਅ ਲਈ।ਪਰ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਯੁਵਾ ਪੀੜੀ ਹਾਂ ਅਤੇ ਸਾਡੇ ਕੋਲ ਪਾਵਰ ਹੈ ਜਵਾਨ ‘ਭਗਤ ਸਿੰਘ’ ਦੀ ਤਰ੍ਹਾਂ ਜਿਸਨੇ ਭਾਰਤ ਨੂੰ ਆਜ਼ਾਦ ਕਰਵਾਇਆ। ਅੱਜ ਦੀ ਯੁਵਾ ਪੀੜੀ ਨੂੰ ਵੀ ਹਰ ਮਸਲਿਆਂ ਨੂੰ ਆਪਣੇ ਹੱਥਾਂ ਵਿੱਚ ਲੈਣਾ ਚਾਹੀਦਾ ਹੈ”।

‘ਭਗਤ ਸਿੰਘ ਦੀ ਉਡੀਕ’ ਫਿਲਮ ਈਸ਼ਵਰ ਹਾਊਸ ਏੰਟਰਟੇਨਮੇੰਟ ਅਤੇ ਐਮਪੇਰੋਰ ਮੀਡਿਆ ਅਤੇ ਏੰਟਰਟੇਨਮੇੰਟ ਦੀ ਪੇਸ਼ਕਸ਼ ਹੈ ਜੋ 2 ਫਰਵਰੀ 2018 ਨੂੰ ਰੀਲਿਜ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network