ਭਗਵੰਤ ਮਾਨ ਆਪਣੀ ਨਵ-ਵਿਆਹੀ ਵਹੁਟੀ ਨਾਲ ਆਪਣੀ ਕੈਬਨਿਟ ਦੇ ਮੰਤਰੀਆਂ ਨੂੰ ਮਠਿਆਈ ਵੰਡਦੇ ਆਏ ਨਜ਼ਰ, ਤਸਵੀਰਾਂ ਹੋ ਰਹੀਆਂ ਵਾਇਰਲ

written by Shaminder | July 09, 2022

ਭਗਵੰਤ ਮਾਨ (Baghwant Mann) ਵਿਆਹ ਤੋਂ ਬਾਅਦ ਆਪਣੀ ਪਤਨੀ (Wife)ਦੇ ਨਾਲ ਸਾਰਿਆਂ ਐੱਮ ਐੱਲ ਏ ਨੂੰ ਮਿਲੇ ਅਤੇ ਸਾਰਿਆਂ ਨੂੰ ਵਿਆਹ ਦੀ ਮਠਿਆਈ ਵੰਡਦੇ ਹੋਏ ਨਜ਼ਰ ਆਏ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਸਜ ਵਿਆਹੀ ਵਹੁਟੀ ਦੇ ਨਾਲ ਸਭ ਨੂੰ ਮਠਿਆਈ ਵੰਡਦੇ ਹੋਏ ਦਿਖਾਈ ਦੇ ਰਹੇ ਹਨ ।

Bhagwant Mann

ਹੋਰ ਪੜ੍ਹੋ : ਭਗਵੰਤ ਮਾਨ ਵਿਆਹ ਤੋਂ ਬਾਅਦ ਲਾੜੀ ਨਾਲ ਨੱਚਦੇ ਨਜ਼ਰ ਆਏ, ਤਸਵੀਰਾਂ ਹੋ ਰਹੀਆਂ ਵਾਇਰਲ

ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਨਵ-ਵਿਆਹੀ ਜੋੜੀ ਨੂੰ ਹਰ ਕੋਈ ਵਧਾਈ ਦੇ ਰਿਹਾ ਹੈ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਭਗਵੰਤ ਮਾਨ ਦੀ ਪਤਨੀ ਸਭ ਨੂੰ ਮਠਿਆਈ ਦੇ ਰਹੀ ਹੈ । ਅਨਮੋਲ ਗਗਨ ਮਾਨ ਤੇ ਹੋਰ ਸਾਰੇ ਕੈਬਨਿਟ ਮੰਤਰੀ ਅਤੇ ਐੱਮ ਐੱਲ ਏ ਇਸ ਜੋੜੀ ਦੇ ਨਾਲ ਤਸਵੀਰਾਂ ਖਿਚਵਾਉੇਂਦੇ ਨਜ਼ਰ ਆਏ ।

Bhagwant Mann image From instagram

ਦੱਸ ਦਈਏ ਕਿ ਬੀਤੇ ਵੀਰਵਾਰ ਨੂੰ ਭਗਵੰਤ ਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਲਾਵਾਂ ਲਈਆਂ ਹਨ । ਇਸ ਮੌਕੇ ਦੋਵਾਂ ਪਰਿਵਾਰਾਂ ਦੇ ੨੦-੨੦ ਮੈਂਬਰ ਸ਼ਾਮਿਲ ਹੋਏ ਸਨ । ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਮੁਖੀਆ ਅਰਵਿੰਦ ਕੇਜਰੀਵਾਲ ਸਣੇ ਆਮ ਆਦਮੀ ਪਾਰਟੀ ਦੇ ਕਈ ਵੱਡੇ ਆਗੂ ਸ਼ਾਮਿਲ ਸਨ ।

ਹੋਰ ਪੜ੍ਹੋ : ਭਗਵੰਤ ਮਾਨ ਤੋਂ ਪਹਿਲਾਂ ਮੰਤਰੀ ਦੇ ਅਹੁਦੇ ‘ਤੇ ਰਹਿੰਦੇ ਹੋਏ ਇਨ੍ਹਾਂ ਸ਼ਖਸੀਅਤਾਂ ਨੇ ਵੀ ਕਰਵਾਇਆ ਵਿਆਹ, ਇੱਕ ਨੇ ਤਾਂ ਵਿਆਹ ਲਈ ਬਦਲ ਲਿਆ ਸੀ ਧਰਮ

Bhagwant Mann with wife ,,..-min image From instagram

ਦੱਸ ਦਈਏ ਕਿ ਭਗਵੰਤ ਮਾਨ ਨੇ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਦੂਜਾ ਵਿਆਹ ਕਰਵਾਇਆ ਹੈ । ਪਹਿਲੇ ਵਿਆਹ ਤੋਂ ਉਨ੍ਹਾਂ ਦੇ ਦੋ ਬੱਚੇ ਹਨ ਧੀ ਸੀਰਤ ਅਤੇ ਇੱਕ ਪੁੱਤਰ ਹੈ । ਜੋ ਕਿ ਕੈਨੇਡਾ ਆਪਣੀ ਮਾਂ ਦੇ ਨਾਲ ਰਹਿੰਦੇ ਹਨ । ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਪਿਛਲੇ ਚਾਰ ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਸਨ ਅਤੇ ਭਗਵੰਤ ਮਾਨ ਦੀ ਭੈਣ ਅਤੇ ਮਾਂ ਚਾਹੁੰਦੇ ਸਨ ਕਿ ਭਗਵੰਤ ਮਾਨ ਦੂਜਾ ਵਿਆਹ ਕਰਵਾਉਣ। ਜਿਸ ਤੋਂ ਬਾਅਦ ਉਨ੍ਹਾਂ ਨੇ ਗੁਰਪ੍ਰੀਤ ਕੌਰ ਦੇ ਨਾਲ ਦੂਜਾ ਵਿਆਹ ਕਰਵਾਇਆ ਹੈ ।

 

You may also like