
ਫ਼ਿਲਮ 'ਮੈਨੇ ਪਿਆਰ ਕੀਆ' (maine pyar kiya) 'ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਨ ਵਾਲੀ ਭਾਗਿਆਸ਼੍ਰੀ Bhagyashree ਭਾਵੇਂ ਹੁਣ ਫਿਲਮਾਂ 'ਚ ਸਰਗਰਮ ਨਹੀਂ ਹੈ ਪਰ ਅੱਜ ਵੀ ਉਸ ਦੀ ਲੋਕਪ੍ਰਿਅਤਾ 'ਚ ਕੋਈ ਕਮੀ ਨਹੀਂ ਆਈ ਹੈ। ਵੱਡੇ ਪਰਦੇ ਤੋਂ ਦੂਰ ਰਹਿੰਦੇ ਹੋਏ ਵੀ ਭਾਗਿਆਸ਼੍ਰੀ ਆਪਣੇ ਪ੍ਰਸ਼ੰਸਕਾਂ ਦਾ ਪੂਰਾ ਧਿਆਨ ਰੱਖਦੀ ਹੈ ਅਤੇ ਉਨ੍ਹਾਂ ਲਈ ਆਪਣੀਆਂ ਨਵੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿਣ ਵਾਲੀ ਭਾਗਿਆਸ਼੍ਰੀ ਨੇ ਆਪਣਾ ਇੱਕ ਨਵਾਂ ਹੌਟ ਫੋਟੋ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ। ਜਿਸ ਨੂੰ ਸ਼ੇਅਰ ਕਰਦੇ ਹੀ ਉਹ ਲੋਕਾਂ 'ਚ ਚਰਚਾ ਦਾ ਵਿਸ਼ਾ ਬਣ ਗਈ ਹੈ। ਅਸਲ 'ਚ ਇਸ ਫੋਟੋ 'ਚ ਭਾਗਿਆਸ਼੍ਰੀ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
ਹੋਰ ਪੜ੍ਹੋ : ਮੌਨੀ ਰਾਏ ਦੇ ਗ੍ਰਹਿ ਪ੍ਰਵੇਸ਼ ਦਾ ਵੀਡੀਓ ਆਇਆ ਸਾਹਮਣੇ, ਲਾਲ ਰੰਗ ਦੀ ਸਾੜ੍ਹੀ ‘ਚ ਬੇਹੱਦ ਖ਼ੂਬਸੂਰਤ ਨਜ਼ਰ ਆਈ ਅਦਾਕਾਰਾ, ਦੇਖੋ ਵੀਡੀਓ
ਭਾਗਿਆਸ਼੍ਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਜਿਹੀ ਫੋਟੋ ਸ਼ੇਅਰ ਕੀਤੀ ਹੈ, ਜਿਸ ਨੇ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ ਹੈ। ਇਸ ਤਸਵੀਰ 'ਚ ਅਦਾਕਾਰਾ ਸਵਿੰਮਿੰਗ ਸੂਟ 'ਚ ਪੂਲ ਦੇ ਅੰਦਰ ਨਜ਼ਰ ਆ ਰਹੀ ਹੈ। ਫੋਟੋ 'ਚ ਭਾਗਿਆਸ਼੍ਰੀ ਬਾਹਾਂ ਫੈਲਾ ਕੇ ਹੱਸਦੀ ਨਜ਼ਰ ਆ ਰਹੀ ਹੈ। ਫੋਟੋ 'ਚ ਉਸ ਦੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਭਾਗਿਆਸ਼੍ਰੀ ਨੇ ਇੱਕ ਲੰਬੀ ਚੌੜੀ ਕੈਪਸ਼ਨ ਲਿਖੀ ਹੈ। ਉਨ੍ਹਾਂ ਦੀ ਦੀ ਇਸ ਪੋਸਟ 'ਤੇ ਯੂਜ਼ਰ ਲਗਾਤਾਰ ਕਮੈਂਟ ਕਰ ਰਹੇ ਹਨ। ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟ ਆ ਚੁੱਕੇ ਹਨ।
ਦੱਸ ਦਈਏ ਪਿੱਛੇ ਜਿਹੇ ਭਾਗਿਆਸ਼੍ਰੀ ਆਪਣੀ ਪਤੀ ਹਿਮਾਲਿਆ ਦਾਸਾਨੀ ਮਸੂਰੀ ‘ਚ ਛੁੱਟਿਆਂ ਦਾ ਅਨੰਦ ਲੈਂਦੇ ਹੋਈ ਨਜ਼ਰ ਆਈ ਸੀ। ਪਤੀ-ਪਤਨੀ ਦੀ ਜੋੜੀ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। 52 ਸਾਲਾ ਅਦਾਕਾਰਾ ਦੋ ਬੱਚਿਆਂ ਦੀ ਮਾਂ ਬਣਨ ਤੋਂ ਬਾਅਦ ਵੀ ਕਾਫੀ ਫਿੱਟ ਹੈ ਅਤੇ ਰੋਮਾਂਟਿਕ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਰਾਧਾ ਕ੍ਰਿਸ਼ਨ ਕੁਮਾਰ ਦੇ ਨਿਰਦੇਸ਼ਨ 'ਚ ਬਣੀ 'ਰਾਧੇ ਸ਼ਿਆਮ' 'ਚ ਭਾਗਿਆਸ਼੍ਰੀ ਬਾਹੂਬਲੀ ਫੇਮ ਪ੍ਰਭਾਸ ਦੀ ਮਾਂ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਭਾਗਿਆਸ਼੍ਰੀ ਨੇ ਦੁਬਾਰਾ ਤੋਂ ਫ਼ਿਲਮਾਂ ‘ਚ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ।