ਸ਼ਾਹੀ ਪਰਿਵਾਰ ਨਾਲ ਸਬੰਧ ਰੱਖਦੀ ਹੈ ਸਲਮਾਨ ਖ਼ਾਨ ਦੀ ਇਹ ਹੀਰੋਇਨ, ਸ਼ੂਟਿੰਗ ਤੋਂ ਭੱਜ ਕੇ ਬੁਆਏ ਫ੍ਰੈਂਡ ਨਾਲ ਕਰਵਾਇਆ ਸੀ ਵਿਆਹ, ਅੱਜ ਕੱਲ੍ਹ ਇਸ ਤਰ੍ਹਾਂ ਗੁਜ਼ਾਰ ਰਹੀ ਹੈ ਜ਼ਿੰਦਗੀ

Written by  Rupinder Kaler   |  February 24th 2020 03:58 PM  |  Updated: February 24th 2020 03:58 PM

ਸ਼ਾਹੀ ਪਰਿਵਾਰ ਨਾਲ ਸਬੰਧ ਰੱਖਦੀ ਹੈ ਸਲਮਾਨ ਖ਼ਾਨ ਦੀ ਇਹ ਹੀਰੋਇਨ, ਸ਼ੂਟਿੰਗ ਤੋਂ ਭੱਜ ਕੇ ਬੁਆਏ ਫ੍ਰੈਂਡ ਨਾਲ ਕਰਵਾਇਆ ਸੀ ਵਿਆਹ, ਅੱਜ ਕੱਲ੍ਹ ਇਸ ਤਰ੍ਹਾਂ ਗੁਜ਼ਾਰ ਰਹੀ ਹੈ ਜ਼ਿੰਦਗੀ

ਫ਼ਿਲਮ ‘ਮੈਨੇ ਪਿਆਰ ਕਿਆ’ ਨਾਲ ਰਾਤੋ ਰਾਤ ਸਟਾਰ ਬਣਨ ਵਾਲੀ ਹੀਰੋਇਨ ਭਾਗਿਆਸ਼੍ਰੀ ਬੀਤੇ ਦਿਨ 51 ਸਾਲ ਦੀ ਹੋ ਗਈ ਹੈ । ਉਹਨਾਂ ਦਾ ਜਨਮ 23 ਫਰਵਰੀ 1969 ਨੂੰ ਮੁੰਬਈ ਵਿੱਚ ਹੋਇਆ ਸੀ । ਇੱਕ ਹਿੱਟ ਫ਼ਿਲਮ ਦੇਣ ਤੋਂ ਬਾਅਦ ਭਾਗਿਆਸ਼੍ਰੀ ਦਾ ਕਰੀਅਰ ਫਲਾਪ ਹੀ ਰਿਹਾ । ਦਰਅਸਲ ਭਾਗਿਆਸ਼੍ਰੀ ਨੇ ਆਪਣੀ ਪਹਿਲੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਹੀ ਘਰ ਵਾਲਿਆਂ ਦੇ ਖਿਲਾਫ ਜਾ ਕੇ ਆਪਣੇ ਬੁਆਏ ਫ੍ਰੈਂਡ ਹਿਮਾਲਿਆ ਦਾਸਾਨੀ ਨਾਲ ਵਿਆਹ ਕਰ ਲਿਆ ਸੀ ।

ਉਹਨਾਂ ਦੇ ਇਸ ਫੈਸਲੇ ਨੇ ਭਾਗਿਆਸ਼੍ਰੀ ਦਾ ਕਰੀਅਰ ਚੌਪਟ ਕਰ ਦਿੱਤਾ ਸੀ । ਭਾਗਿਆਸ਼੍ਰੀ ਨੇ ਕੁਝ ਹੋਰ ਫ਼ਿਲਮਾਂ ਵੀ ਕੀਤੀਆਂ ਪਰ ਉਸ ਨੂੰ ਜ਼ਿਆਦਾ ਸਫਲਤਾ ਹਾਸਲ ਨਹੀਂ ਹੋਈ ।

ਸਫ਼ਲਤਾ ਨਾ ਮਿਲਦੀ ਦੇਖ ਉਹ ਫ਼ਿਲਮੀ ਦੁਨੀਆ ਤੋਂ ਦੂਰ ਹੋ ਗਈ ਤੇ ਆਪਣੀ ਨਿੱਜੀ ਜ਼ਿੰਦਗੀ ਵਿੱਚ ਬਿਜੀ ਹੋ ਗਈ । ਭਾਗਿਆਸ਼੍ਰੀ ਦੇ ਦੋ ਬੱਚੇ ਹਨ । ਉਹਨਾਂ ਦੀ ਬੇਟੀ ਨੇ ਲੰਦਨ ਤੋਂ ਬਿਜਨੈਸ ਦੀ ਪੜ੍ਹਾਈ ਕੀਤੀ ਹੈ ਜਦੋਂ ਕਿ ਬੇਟਾ ਬਾਲੀਵੁੱਡ ਵਿੱਚ ਐਂਟਰੀ ਕਰ ਚੁੱਕਿਆ ਹੈ ।

ਅੱਜ ਕੱਲ੍ਹ ਭਾਗਿਆਸ਼੍ਰੀ ਆਪਣੇ ਪਤੀ ਨਾਲ ਮਿਲ ਕੇ ਮੀਡੀਆ ਕੰਪਨੀ ਚਲਾ ਰਹੀ ਹੈ । ਭਾਗਿਆਸ਼੍ਰੀ ਨੇ ਦੱਸਿਆ ਕਿ ਪਹਿਲੀ ਫ਼ਿਲਮ ਦੀ ਸਫ਼ਲਤਾ ਤੋਂ ਬਾਅਦ ਉਹਨਾਂ ਨੂੰ ਕਈ ਫ਼ਿਲਮਾਂ ਦੀ ਆਫਰ ਮਿਲੇ ਪਰ ਉਹਨਾਂ ਨੇ ਆਪਣੇ ਪਰਿਵਾਰ ਲਈ ਕਈ ਵੱਡੇ ਪ੍ਰੋਜੈਕਟਾਂ ਨੂੰ ਮਨਾ ਕਰ ਦਿੱਤਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network