ਪਹਾੜਾਂ ਦੀ ਖੂਬਸੂਰਤੀ ਦੇ ਵਿਚਕਾਰ ਆਪਣੇ ਪਤੀ ਨਾਲ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆਈ ਅਦਾਕਾਰਾ ਭਾਗਿਆਸ਼੍ਰੀ, ਦੇਖੋ ਤਸਵੀਰਾਂ

written by Lajwinder kaur | January 09, 2022

ਇੱਕ ਫ਼ਿਲਮ ਨਾਲ ਲੋਕਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾਉਣ ਵਾਲੀ ਅਦਾਕਾਰਾ ਭਾਗਿਆਸ਼੍ਰੀ Bhagyashree ਅੱਜ ਵੀ ਕਰੋੜਾਂ ਦਿਲਾਂ 'ਤੇ ਰਾਜ ਕਰਦੀ ਹੈ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਭਾਗਿਆਸ਼੍ਰੀ ਨੇ ‘ਮੈਨੇ ਪਿਆਰ ਕੀਆ’ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਇਸ ਫ਼ਿਲਮ ‘ਚ ਉਹ ਸਲਮਾਨ ਖ਼ਾਨ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਈ ਸੀ।

ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਭਤੀਜੀ ਮੁਸਕਾਨ ਦਾ ਹੋਇਆ ਵਿਆਹ, ਪੰਜਾਬੀ ਕਲਾਕਾਰਾਂ ਨੇ ਪਹੁੰਚ ਕੇ ਨਵੀਂ ਵਿਆਹੀ ਜੋੜੀ ਨੂੰ ਦਿੱਤਾ ਆਸ਼ੀਰਵਾਦ

bhagyashree

ਹਾਲ ਹੀ 'ਚ ਉਹ ਫ਼ਿਲਮ ਥਲਾਈਵੀ 'ਚ ਨਜ਼ਰ ਆਈ ਸੀ। ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਪ੍ਰਭਾਸ ਅਤੇ ਪੂਜਾ ਹੇਗੜੇ ਦੀ 'ਰਾਧੇ ਸ਼ਿਆਮ' ਹੈ। ਭਾਗਿਆਸ਼੍ਰੀ ਦੀ ਫਿਟਨੈੱਸ ਨੂੰ ਲੈ ਕੇ ਹਮੇਸ਼ਾ ਚਰਚਾ ਹੁੰਦੀ ਰਹਿੰਦੀ ਹੈ। ਉਹ ਦੂਜਿਆਂ ਨੂੰ ਵੀ ਫਿੱਟ ਰਹਿਣ ਲਈ ਪ੍ਰੇਰਿਤ ਕਰਦੀ ਹੈ। ਬਾਲੀਵੁੱਡ ਅਦਾਕਾਰਾ ਭਾਗਿਆਸ਼੍ਰੀ ਦੀਆਂ ਕੁਝ ਨਵੀਆਂ ਤਸਵੀਰਾਂ ਨੇ ਇੱਕ ਵਾਰ ਫਿਰ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਏਨੀਂ ਦਿਨੀਂ ਉਹ ਆਪਣੇ ਪਤੀ ਹਿਮਾਲਿਆ ਦਾਸਾਨੀ ਨਾਲ ਮਸੂਰੀ ਦੀਆਂ ਖੂਬਸੂਰਤ ਵਾਦੀਆਂ 'ਚ ਛੁੱਟੀਆਂ ਮਨਾ ਰਹੀ ਹੈ। ਇਸ ਦੌਰਾਨ ਭਾਗਿਆਸ਼੍ਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, Blissful and calm! ਅਦੁੱਤੀ ਭਾਰਤ ਦੀ ਸੁੰਦਰਤਾ ਬੇਮਿਸਾਲ ਹੈ। ਮਸੂਰੀ 'ਚ ਲਈਆਂ ਗਈਆਂ ਇਨ੍ਹਾਂ ਤਸਵੀਰਾਂ 'ਚ ਭਾਗਿਆਸ਼੍ਰੀ ਅਤੇ ਉਨ੍ਹਾਂ ਦੇ ਪਤੀ ਹਿਮਾਲਿਆ ਦਾਸਾਨੀ ਰੋਮਾਂਟਿਕ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਅਦਾਕਾਰਾ ਨੇ ਭੂਰੇ ਰੰਗ ਦੀ ਜੈਕੇਟ ਅਤੇ ਮੈਰੂਨ ਰੰਗ ਦੀ ਪੈਂਟ ਦੇ ਨਾਲ ਸਕਾਰਫ਼ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਹਿਮਾਲਿਆ ਨੇ ਲਾਲ ਰੰਗ ਦੀ ਜੈਕੇਟ ਪਾਈ ਹੋਈ ਹੈ।

ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਨੇ ਤਿੰਨ ਸਾਲਾਂ ਬਾਅਦ ਅਦਾਕਾਰੀ ਦੇ ਖੇਤਰ 'ਚ ਕੀਤੀ ਐਂਟਰੀ, ਆਉਣ ਵਾਲੀ ਫ਼ਿਲਮ Chakda ‘Xpress ਦੀ ਪਹਿਲੀ ਝਲਕ ਕੀਤੀ ਸਾਂਝੀ, ਦੇਖੋ ਵੀਡੀਓ

ਭਾਗਿਆਸ਼੍ਰੀ ਅਤੇ ਹਿਮਾਲਿਆ ਦੀਆਂ ਇਨ੍ਹਾਂ ਰੋਮਾਂਟਿਕ ਤਸਵੀਰਾਂ ਪ੍ਰਸ਼ੰਸਕ ਨੂੰ ਕਾਫੀ ਪਸੰਦ ਆ ਰਹੀਆਂ ਨੇ। ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਫੈਨਜ਼ ਕਮੈਂਟਾਂ ‘ਚ ਪਰਫੈਕਟ ਕਪਲ' ਲਿਖ ਰਹੇ ਨੇ। ਹਾਲ ਹੀ 'ਚ ਨਵੇਂ ਸਾਲ ਦੇ ਜਸ਼ਨ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਵੀ ਵਾਇਰਲ ਹੋਈਆਂ ਸਨ, ਜਿਸ 'ਚ ਭਾਗਿਆਸ਼੍ਰੀ ਆਪਣੇ ਪਤੀ ਹਿਮਾਲਿਆ ਨਾਲ ਖੂਬ ਡਾਂਸ ਕਰਦੀ ਨਜ਼ਰ ਆ ਰਹੀ ਸੀ। ਸੋਸ਼ਲ ਮੀਡੀਆ ਉੱਤੇ ਭਾਗਿਆਸ਼੍ਰੀ ਦੀ ਚੰਗੀ ਫੈਨ ਫਾਲਵਿੰਗ ਹੈ।

 

View this post on Instagram

 

A post shared by Bhagyashree (@bhagyashree.online)

 

 

View this post on Instagram

 

A post shared by Bhagyashree (@bhagyashree.online)

You may also like