ਅਦਾਕਾਰਾ ਭਾਗਿਆਸ਼੍ਰੀ ਨੇ ਪਤੀ ਨਾਲ ਸ਼ੇਅਰ ਕੀਤੀਆਂ ਰੋਮਾਂਟਿਕ ਤਸਵੀਰਾਂ, ਪਤੀ ਦੇ ਨਾਲ ਜੰਗਲ 'ਚ ਘੁੰਮਦੀ ਆਈ ਨਜ਼ਰ

written by Lajwinder kaur | January 30, 2022

ਹਾਲ ਹੀ 'ਚ ਭਾਗਿਆਸ਼੍ਰੀ Bhagyashree ਨੇ ਆਪਣੇ ਸੋਸ਼ਲ ਅਕਾਉਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਆਪਣੇ ਪਤੀ ਹਿਮਾਲਿਆ ਦਾਸਾਨੀ Himalaya Dasani ਨਾਲ ਹਰਿਆਲੀ ਵਾਲੀਆਂ ਥਾਵਾਂ 'ਤੇ ਅਨੰਦ ਲੈ ਰਹੀ ਹੈ। ਦੱਸ ਦਈਏ ਭਾਗਿਆਸ਼੍ਰੀ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ।

ਹੋਰ ਪੜ੍ਹੋ :ਹਾਰਡੀ ਸੰਧੂ ਨੇ ‘Srivalli’ ਗੀਤ ‘ਤੇ ਬਣਾਇਆ ਸ਼ਾਨਦਾਰ ਵੀਡੀਓ, ਅੱਲੂ ਅਰਜੁਨ ਨੇ ਏਨਾਂ ਪਿਆਰ ਦੇਣ ਲਈ ਕੀਤਾ ਧੰਨਵਾਦ, ਦੇਖੋ ਵੀਡੀਓ

Bhagyashree shared cute romantic video with hubby

52 ਸਾਲਾ ਅਦਾਕਾਰਾ ਦੋ ਬੱਚਿਆਂ ਦੀ ਮਾਂ ਬਣਨ ਤੋਂ ਬਾਅਦ ਵੀ ਕਾਫੀ ਫਿੱਟ ਹੈ ਅਤੇ ਰੋਮਾਂਟਿਕ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ। ਉਨ੍ਹਾਂ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ 'ਚ ਭਾਗਿਆਸ਼੍ਰੀ ਅਤੇ ਉਸ ਦੇ ਜੀਵਨ ਸਾਥੀ ਦੀ ਬਾਂਡਿੰਗ ਦੇਖੀ ਜਾ ਸਕਦੀ ਹੈ। 'ਰਾਧੇ ਸ਼ਿਆਮ' ਦੀ ਸ਼ੂਟਿੰਗ ਮੁਲਤਵੀ ਹੋਣ ਤੋਂ ਬਾਅਦ ਭਾਗਿਆ ਨੂੰ ਉਤਰਾਖੰਡ ਦੇ ਹਰੇ ਮੈਦਾਨਾਂ 'ਚ ਛੁੱਟੀਆਂ ਮਨਾਉਂਦੇ ਦੇਖਿਆ ਗਿਆ ਅਤੇ ਉਹ ਮਹਾਬਲੇਸ਼ਵਰ ਪਹੁੰਚੀ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪਤੀ ਦੇ ਨਾਲ ਬਹੁਤ ਹੀ ਪਿਆਰੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਹਨ।

bhagyashree images

ਹੋਰ ਪੜ੍ਹੋ : ਆਦਿਤਿਆ ਨਰਾਇਣ ਨੇ ਸ਼ੇਅਰ ਕੀਤੀਆਂ ਬੇਬੀ ਸ਼ਾਵਰ ਦੀਆਂ ਖ਼ੂਬਸੂਰਤ ਤਸਵੀਰਾਂ, ਸ਼ਵੇਤਾ ਅਗਰਵਾਲ ਦੇ ਚਿਹਰੇ 'ਤੇ ਨਜ਼ਰ ਆਈ ਚਮਕ

ਤੁਹਾਨੂੰ ਦੱਸ ਦੇਈਏ ਕਿ ਰਾਧਾ ਕ੍ਰਿਸ਼ਨ ਕੁਮਾਰ ਦੇ ਨਿਰਦੇਸ਼ਨ 'ਚ ਬਣੀ 'ਰਾਧੇ ਸ਼ਿਆਮ' 'ਚ ਭਾਗਿਆਸ਼੍ਰੀ ਬਾਹੂਬਲੀ ਫੇਮ ਪ੍ਰਭਾਸ ਦੀ ਮਾਂ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਅਦਾਕਾਰਾ ਭਾਗਿਆਸ਼੍ਰੀ ਨੇ ‘ਮੈਨੇ ਪਿਆਰ ਕੀਆ’ ਫ਼ਿਲਮਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ 'ਚ ਖ਼ਾਸ ਜਗ੍ਹਾ ਬਣਾਈ ਸੀ। ਇਸ ਫ਼ਿਲਮ ਚ ਉਹ ਸਲਮਾਨ ਖ਼ਾਨ ਦੇ ਸਿਲਵਰ ਸਕਰੀਨ ਸ਼ੇਅਰ ਕਰਦੀ ਹੋਈ ਨਜ਼ਰ ਆਈ ਸੀ। ਇਸ ਤੋਂ ਬਾਅਦ ਕੁਝ ਗਿਣੀਆਂ-ਚੁਣੀਆਂ ਹੀ ਫ਼ਿਲਮਾਂ ਕੀਤੀਆਂ ਸਨ। ਲੰਬੇ ਅਰਸੇ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ 'ਚ ਕਮਬੈਕ ਕੀਤਾ ਹੈ।

 

 

View this post on Instagram

 

A post shared by Bhagyashree (@bhagyashree.online)

You may also like