ਦੇਖੋ ਵੀਡੀਓ: ਭਾਈ ਅਮਰਜੀਤ ਸਿੰਘ ਜੀ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਧਾਰਮਿਕ ਸ਼ਬਦ ‘ਸਭੁ ਜਗਤੁ ਕਰੇ ਨਮਸਕਾਰੁ’

Written by  Lajwinder kaur   |  December 27th 2020 01:51 PM  |  Updated: December 27th 2020 01:51 PM

ਦੇਖੋ ਵੀਡੀਓ: ਭਾਈ ਅਮਰਜੀਤ ਸਿੰਘ ਜੀ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਧਾਰਮਿਕ ਸ਼ਬਦ ‘ਸਭੁ ਜਗਤੁ ਕਰੇ ਨਮਸਕਾਰੁ’

ਪੀਟੀਸੀ ਨੈੱਟਵਰਕ ਵੱਲੋਂ ਸਿੱਖ ਸੰਗਤਾਂ ਨੂੰ ਗੁਰੂ ਘਰ ਨਾਲ ਜੋੜੇ ਰੱਖਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਪੀਟੀਸੀ ਰਿਕਾਰਡਜ਼ ਤੇ ਸਿਮਰਨ ਸਟੂਡੀਓ ਵੱਲੋਂ ਸੰਗਤਾਂ ਲਈ ਹਰ ਹਫਤੇ ਨਵੇਂ ਸ਼ਬਦ ਰਿਲੀਜ਼ ਕੀਤੇ ਜਾ ਰਹੇ ਹਨ । ਇਸ ਫਲਸਫੇ ਦੇ ਚੱਲਦੇ ਇੱਕ ਹੋਰ ਨਵਾਂ ਸ਼ਬਦ ਰਿਲੀਜ਼ ਕੀਤਾ ਗਿਆ ਹੈ ।

bhai amarjeet singh ji  ਭਾਈ ਅਮਰਜੀਤ ਸਿੰਘ ਜੀ (ਪਟਿਆਲੇ ਵਾਲੇ) ਦੀ ਆਵਾਜ਼ ‘ਚ ਨਵਾਂ ਧਾਰਮਿਕ ਸ਼ਬਦ ‘ਸਭੁ ਜਗਤੁ ਕਰੇ ਨਮਸਕਾਰੁ’ ਰਿਲੀਜ਼ ਹੋਇਆ ਹੈ। ਜਿਸ ਨੂੰ ਪੀਟੀਸੀ ਰਿਕਰਾਡਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਇਸ ਤੋਂ ਇਲਾਵਾ ਪੀਟੀਸੀ ਦੇ ਵੱਖ-ਵੱਖ ਚੈਨਲਾਂ ਜਿਵੇਂ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼, ਪੀਟੀਸੀ ਸਿਮਰਨ ਉੱਤੇ ਇਸ ਸ਼ਬਦ ਨੂੰ ਚਲਾਇਆ ਜਾ ਰਿਹਾ ਹੈ ।

inside pic of bhai amrjeet singh

ਪੀਟੀਸੀ ਰਿਕਾਰਡਜ਼ ਵੱਲੋਂ ਭਾਈ ਅਮਰਜੀਤ ਸਿੰਘ ਜੀ (ਪਟਿਆਲੇ ਵਾਲੇ ) ਦੀ ਰਸਭਿੰਨੀ ਆਵਾਜ਼ ‘ਚ ਕਈ ਸ਼ਬਦ ਰਿਲੀਜ਼ ਕੀਤੇ ਜਾ ਚੁੱਕੇ ਹਨ ।ਪੀਟੀਸੀ ਪੰਜਾਬੀ ਵੱਲੋਂ ਦੇਸ਼ ਵਿਦੇਸ਼ ‘ਚ ਬੈਠੀਆਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ ਦੇ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ । ਪੀਟੀਸੀ ਪੰਜਾਬੀ ‘ਤੇ ਜਿੱਥੇ ਸੰਗਤਾਂ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਲਾਈਵ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਂਦਾ ਹੈ ।

inside pic of bhai amarjeet singh ji


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network