ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਕਰਵਾਇਆ ਵਿਆਹ, ਤਸਵੀਰਾਂ ਹੋਈਆਂ ਵਾਇਰਲ

Written by  Shaminder   |  February 10th 2023 12:38 PM  |  Updated: February 10th 2023 12:46 PM

ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਕਰਵਾਇਆ ਵਿਆਹ, ਤਸਵੀਰਾਂ ਹੋਈਆਂ ਵਾਇਰਲ

ਭਾਈ ਅੰਮ੍ਰਿਤਪਾਲ ਸਿੰਘ ਜੀ (Bhai Amritpal Singh) ਨੇ ਵਿਆਹ (Wedding) ਕਰਵਾ ਲਿਆ ਹੈ । ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਭਾਈ ਸਾਹਿਬ ਬੀਬੀ ਕਿਰਨਦੀਪ ਕੌਰ ਦੇ ਨਾਲ ਲਾਵਾਂ ਲੈ ਰਹੇ ਹਨ । ਭਾਈ ਸਾਹਿਬ ਨੂੰ ਇਸ ਮੁਬਾਰਕ ਮੌਕੇ ‘ਤੇ ਹਰ ਕੋਈ ਵਧਾਈ ਦੇ ਰਿਹਾ ਹੈ ।

bhai Amritpal singh ,,, Image Source : Instagram

ਹੋਰ ਪੜ੍ਹੋ : ਫ਼ਿਲਮ ‘ਕਲੀ ਜੋਟਾ’ ਦਾ ਗੀਤ ‘ਦਿਲਾਂ ਦੀ ਗੱਲ’ ਰਿਲੀਜ਼, ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਕਮਿਸਟਰੀ ਨੇ ਦਰਸ਼ਕਾਂ ਨੂੰ ਵੀ ਕੀਤਾ ਭਾਵੁਕ

ਵਿਆਹ ਉਨ੍ਹਾਂ ਦੇ ਜੱਦੀ ਪਿੰਡ ਜੱਲੂਪੁਰ ਖੇੜਾ ਸਥਿਤ ਗੁਰੂ ਘਰ ‘ਚ ਸਿੱਖ ਮਰਿਆਦਾ ਮੁਤਾਬਕ ਹੋਇਆ ਹੈ । ਇਸ ਵਿਆਹ ‘ਚ ਉਨ੍ਹਾਂ ਦੇ ਪਰਿਵਾਰ ਅਤੇ ਕਰੀਬੀ ਰਿਸ਼ਤੇਦਾਰਾਂ ਨੇ ਹੀ ਸ਼ਿਰਕਤ ਕੀਤੀ ਹੈ । ਭਾਈ ਸਾਹਿਬ ਨੂੰ ਜੀਵਨ ਦੀ ਨਵੀਂ ਸ਼ੁਰੂਆਤ ਦੇ ਲਈ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ ।

bhai Amritpal singh ,,, Image Source : instagram

ਜਾਣਕਾਰੀ ਮੁਤਾਬਕ ਕਿਰਨਦੀਪ ਕੌਰ ਜਲੰਧਰ ਦੇ ਪਿੰਡ ਕੁਲਾਰ ਦੀ ਰਹਿਣ ਵਾਲੀ ਹੈ ਅਤੇ ਉਹ ਵਿਦੇਸ਼ ਤੋਂ ਪੰਜਾਬ ਵਿਆਹ ਲਈ ਆਏ ਹਨ ।ਪਰਿਵਾਰ ਦੀ ਅੰਮ੍ਰਿਤਪਾਲ ਸਿੰਘ ਨਾਲ ਪੁਰਾਣੀ ਜਾਣ-ਪਛਾਣ ਹੈ।

bhai Amritpal singh ,,,'

ਫਿਲਹਾਲ ਲੜਕੀ ਦਾ ਪਿਤਾ ਪਿਆਰਾ ਸਿੰਘ ਅਤੇ ਪਰਿਵਾਰ ਇੰਗਲੈਂਡ ਵਿੱਚ ਸੈਟਲ ਹੈ। ਕਿਰਨਦੀਪ ਵਿਆਹ ਸਮਾਗਮ ਲਈ ਇੰਗਲੈਂਡ ਤੋਂ ਪੰਜਾਬ ਆਈ ਹੈ।

 

View this post on Instagram

 

A post shared by PTC News (@ptc_news)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network