ਧਾਰਮਿਕ ਸ਼ਬਦ ‘ਗੁਰ ਨਾਨਕ ਕੀ ਵਡਿਆਈ’ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ 'ਚ ਹੋਇਆ ਰਿਲੀਜ਼, ਦੇਖੋ ਵੀਡੀਓ

written by Lajwinder kaur | August 04, 2019

ਪੀਟੀਸੀ ਨੈੱਟਵਰਕ ਵੱਲੋਂ ਕੀਤੇ ਜਾਂਦੇ ਗੁਰਬਾਣੀ ਦੇ ਪ੍ਰਸਾਰ ਤੇ ਪ੍ਰਚਾਰ ਦੇ ਉਪਰਾਲੇ ਤਹਿਤ ਹਰ ਹਫ਼ਤੇ ਧਾਰਮਿਕ ਸ਼ਬਦ ਰਿਲੀਜ਼ ਕੀਤਾ ਜਾਂਦਾ ਹੈ। ਇਸ ਸਿਲਸਿਲੇ ਦੇ ਚਲਦਿਆਂ ਹੁਣ ਤੱਕ ਕਈ ਧਾਰਮਿਕ ਸ਼ਬਦ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋ ਚੁੱਕੇ ਹਨ। ਜਿਨ੍ਹਾਂ ਨੂੰ ਸੰਗਤਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ। ਇਸ ਦੇ ਚੱਲਦੇ ਭਾਈ ਅੰਮ੍ਰਿਤਪਾਲ ਸਿੰਘ ਜੀ ਜਲੰਧਰ ਵਾਲਿਆਂ ਦੀ ਆਵਾਜ਼ ‘ਚ ਨਵਾਂ ਸ਼ਬਦ ‘ਗੁਰ ਨਾਨਕ ਕੀ ਵਡਿਆਈ’ ਦਾ ਵਰਲਡ ਪ੍ਰੀਮੀਅਰ ਹੋ ਚੁੱਕਿਆ ਹੈ। ਇਸ ਸ਼ਬਦ ਨੂੰ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ ‘ਤੇ ਵੀ ਵੇਖਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਵੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ਕਈ ਸ਼ਬਦ ਰਿਲੀਜ਼ ਹੋ ਚੁੱਕੇ ਹਨ। ਹੋਰ ਵੋਖੋ:'ਹਮਰੀ ਜਿਹਬਾ ਏਕ ਪ੍ਰਭ' ਧਾਰਮਿਕ ਸ਼ਬਦ ਭਾਈ ਕਮਲਜੀਤ ਸਿੰਘ ਦੀ ਆਵਾਜ਼ 'ਚ ਹੋਇਆ ਰਿਲੀਜ਼, ਦੇਖੋ ਵੀਡੀਓ ‘ਗੁਰ ਨਾਨਕ ਕੀ ਵਡਿਆਈ’ ਧਾਰਮਿਕ ਸ਼ਬਦ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਇਹ ਸ਼ਬਦ ਗਾਇਨ ਕੀਤਾ ਗਿਆ ਹੈ ਤੇ ਸੰਗੀਤ ਪਰਵਿੰਦਰ ਸਿੰਘ ਬੱਬੂ ਹੋਰਾਂ ਨੇ ਦਿੱਤਾ ਹੈ। ਇਸ ਧਾਰਮਿਕ ਸ਼ਬਦ ਨੂੰ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼, ਪੀਟੀਸੀ ਗੋਲਡ, ਪੀਟੀਸੀ ਸਿਮਰਨ ‘ਤੇ ਦਿਖਾਇਆ ਜਾ ਰਿਹਾ ਹੈ। ਪੀਟੀਸੀ ਨੈੱਟਵਰਕ ਵੱਲੋਂ ਲੋਕਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਲਈ ਅਜਿਹੇ ਉਪਰਾਲੇ ਕਰਦਾ ਰਹਿੰਦਾ ਹੈ। ਹੁਣ ਦੇਸ਼ ਵਿਦੇਸ਼ ‘ਚ ਬੈਠੀਆਂ ਸੰਗਤਾਂ ਇਸ ਸ਼ਬਦ ਦਾ ਆਨੰਦ ਪੀਟੀਸੀ ਰਿਕਾਰਡਸ ਦੇ ਯੂਟਿਊਬ ਚੈਨਲ ਉੱਤੇ ਵੀ ਲੈ ਸਕਦੀਆਂ ਹਨ।

0 Comments
0

You may also like