Advertisment

'ਭੱਜੋ ਵੇ ਵੀਰੋ' 'ਚ ਗੁਰਸ਼ਬਦ ਦਾ 'ਖਿਆਲ' , ਦਿਲ ਤੱਕ ਪਹੁੰਚਦੀ ਹੈ ਆਵਾਜ਼ , ਦੇਖੋ ਵੀਡੀਓ

author-image
By Aaseen Khan
New Update
'ਭੱਜੋ ਵੇ ਵੀਰੋ' 'ਚ ਗੁਰਸ਼ਬਦ ਦਾ 'ਖਿਆਲ' , ਦਿਲ ਤੱਕ ਪਹੁੰਚਦੀ ਹੈ ਆਵਾਜ਼ , ਦੇਖੋ ਵੀਡੀਓ
Advertisment
'ਭੱਜੋ ਵੇ ਵੀਰੋ' 'ਚ ਗੁਰਸ਼ਬਦ ਦਾ 'ਖਿਆਲ' , ਦਿਲ ਤੱਕ ਪਹੁੰਚਦੀ ਹੈ ਆਵਾਜ਼ , ਦੇਖੋ ਵੀਡੀਓ : 14 ਦਿਸੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ "ਭੱਜੋ ਵੀਰੋ ਵੇ" ਦਾ ਪਹਿਲਾ ਗਾਣਾ ਰੀਲਿਜ਼ ਹੋ ਚੱਕਿਆ ਹੈ ਜਿਸ ਦਾ ਨਾਮ ਹੈ "ਖਿਆਲ" । ਅੰਬਰਦੀਪ ਸਿੰਘ ਅਤੇ ਸਿੱਮੀ ਚਾਹਲ ਸਟਾਰਰ ਇਹ ਫਿਲਮ 'ਚ ਗੁਗੂ ਗਿੱਲ ਨਿਰਮਲ ਰਿਸ਼ੀ ਅਤੇ ਹੌਬੀ ਧਾਲੀਵਾਲ ਵੀ ਅਹਿਮ ਰੋਲ ਅਦਾ ਕਰ ਰਹੇ ਹਨ। ਗੱਲ ਫਿਲਮ ਦੇ ਪਹਿਲੇ ਗਾਣੇ ਦੀ ਕਰੀਏ ਤਾਂ ਇਹ ਇੱਕ ਰੋਮਾਂਟਿਕ ਬੀਟ ਗਾਣਾ ਹੈ ਜਿਸ 'ਚ ਅੰਬਰਦੀਪ ਅਤੇ ਸਿੱਮੀ ਦੀ ਸ਼ਾਨਦਾਰ ਕਮਿਸਟਰੀ ਵੇਖਣ ਨੂੰ ਮਿਲ ਰਹੀ ਹੈ। ਗਾਣੇ ਨੂੰ ਆਵਾਜ਼ ਦਿੱਤੀ ਹੈ ਗੁਰਸ਼ਦਬ ਹੋਰਾਂ ਨੇ ਅਤੇ ਗਾਣੇ ਦਾ ਮਿਊਜ਼ਿਕ ਲੇਜੇਂਡਰੀ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਨੇ ਦਿੱਤਾ ਹੈ। ਗਾਣੇ ਦੇ ਬੋਲ ਬਹੁਤ ਹੀ ਪ੍ਰਸਿੱਧ ਗੀਤਕਾਰ ਅਤੇ ਗਾਇਕ ਬੀਰ ਸਿੰਘ ਨੇ ਲਿਖੇ ਹਨ। ਫਿਲਮ ਰੇਥਮ ਬੋਇਜ਼ ਅਤੇ ਓਮਜੀ ਪ੍ਰੋਡਕਸ਼ਨ ਦੇ ਬੈਨਰ ਤਲੇ ਰਿਲੀਜ਼ ਕੀਤੀ ਜਾ ਰਹੀ ਹੈ। ਹੋਰ ਪੜ੍ਹੋ : ਸਿੱਧੂ ਮੂਸੇ ਵਾਲਾ ਨੇ ਆਪਣੀ ਆਉਣ ਵਾਲੀ ਫਿਲਮ ਦਾ ਪੋਸਟਰ ਕੀਤਾ ਸ਼ੇਅਰ , ਜਾਣੋ ਕੀ ਹੋਵੇਗਾ ਖਾਸ song ਫਿਲਮ ਦਾ ਸਰੋਤਿਆਂ ਵੱਲੋਂ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜੋ ਕਿ 14 ਦਿਸੰਬਰ ਨੂੰ ਸਿਨੇਮਾ ਘਰਾਂ 'ਚ ਵੇਖਣ ਨੂੰ ਮਿਲੇਗੀ। ਕੁੱਝ ਦਿਨ ਪਹਿਲਾਂ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ। ਉਸੇ ਤਰਾਂ ਇਹ ਖਿਆਲ ਗਾਣਾ ਵੀ ਟਰੇਂਡਿੰਗ 'ਚ ਬਣਿਆ ਹੋਇਆ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment