ਫੁਲ ਸਪੀਡ ‘ਤੇ ਭੱਜਣ ਲਈ ਤਿਆਰ ਹੈ ‘ਭੱਜੋ ਵੀਰੋ ਵੇ’

Written by  Lajwinder kaur   |  December 14th 2018 05:16 PM  |  Updated: December 14th 2018 05:16 PM

ਫੁਲ ਸਪੀਡ ‘ਤੇ ਭੱਜਣ ਲਈ ਤਿਆਰ ਹੈ ‘ਭੱਜੋ ਵੀਰੋ ਵੇ’

ਪੰਜਾਬੀ ਇੰਡਸਟਰੀ ਦਿਨੋ-ਦਿਨ ਨਵੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ ਤੇ ਜਿਸ ਕਰਕੇ ਹਰ ਹਫਤੇ ਨਵੀਂ ਫਿਲਮ ਰਿਲੀਜ਼ ਹੋ ਰਹੀ ਹੈ ਤੇ ਫਿਲਮਾਂ 'ਚ ਕੁੱਝ ਵੱਖਰਾ ਹੀ ਦੇਖਣ ਨੂੰ ਮਿਲਦਾ ਹੈ। ਪਰ ਇਸ ਵਾਰ ਸਰੋਤਿਆਂ ਨੂੰ ਥੋੜਾ ਸਬਰ ਕਰਨਾ ਪਵੇਗਾ ਹਾਂ ਜੀ ‘ਭੱਜੋ ਵੀਰੋ ਵੇ’ ਜੋ ਕੇ ਅੱਜ ਰਿਲੀਜ਼ ਹੋਣੀ ਸੀ ਪਰ ਕਿਸੇ ਕਾਰਨ ਕਰਕੇ ਰਿਲੀਜ਼ ਨਹੀਂ ਹੋ ਪਾਈ।

ਹੋਰ ਪੜ੍ਹੋ: ਰਾਜਵੀਰ ਜਵੰਦਾ ਕਿਸ ਨੂੰ ਰਾਣੀ ਵਿਕਟੋਰੀਆ ਬਣਾ ਕੇ ਰੱਖਣ ਦੀ ਗੱਲ ਕਰ ਰਹੇ ਨੇ, ਦੇਖੋ ਵੀਡੀਓ

ਦੱਸ ਦਈਏ ਕਿ ਸਰੋਤੇ ਕਾਫੀ ਬੇਸਬਰੀ ਦੇ ਨਾਲ ਇਸ ਮੂਵੀ ਦਾ ਇੰਤਜ਼ਾਰ ਕਰ ਰਹੇ ਸੀ। ਪਰ ਪੰਜਾਬੀ ਅਦਾਕਾਰਾ ਸਿੰਮੀ ਚਾਹਲ ਨੇ ਅਪਣੇ ਸੋਸ਼ਲ ਅਕਾਊਂਟ ਤੋਂ ਮੂਵੀ ਦਾ ਪੋਸਟਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਦੱਸਿਆ ਹੈ ਕਿ ਮੂਵੀ ਕੱਲ੍ਹ ਰਿਲੀਜ਼ ਹੋਵੇਗੀ।

https://www.instagram.com/p/BrVjCasAAxZ/

ਇਹ ਮੂਵੀ ਇੰਡੀਆ ‘ਚ 15 ਦਸੰਬਰ ਨੂੰ ਰਿਲੀਜ਼ ਕੀਤੀ ਜਾਵੇਗੀ ਪਰ ਵਿਦੇਸ਼ਾਂ ‘ਚ 14 ਦਸੰਬਰ ਨੂੰ ਹੀ ਰਿਲੀਜ਼ ਹੈ। ਇਸ ਦੇ ਪਿੱਛੇ ਇਹ ਦੱਸਿਆ ਜਾ ਰਿਹਾ ਹੈ ਕਿ ਤਕਨੀਕੀ ਸਮੱਸਿਆ ਦੇ ਕਾਰਨ ਮੂਵੀ ਦੀ ਰਿਲੀਜ਼ ਨੂੰ ਰੋਕ ਦਿੱਤਾ ਗਿਆ ਹੈ। ਪਰ ਦਰਸ਼ਕਾਂ ਨੂੰ ਘਬਰਾਓ ਦੀ ਜਰੂਰਤ ਨਹੀਂ ਹੈ ਕਿਉਂਕਿ ਮੂਵੀ ਕੱਲ੍ਹ ਸਿਨੇਮਾ ਘਰਾਂ ਦੀ ਰੌਣਕਾਂ ਨੂੰ ਵਧਾਏਗੀ।

ਇਸ ਫ਼ਿਲਮ ਵਿੱਚ ਕਹਾਣੀ ਲੇਖਕ, ਨਿਰਦੇਸ਼ਕ ਅੰਬਰਦੀਪ ਸਿੰਘ ਨੇ ਖੁਦ ਕੀਤਾ ਹੈ। ਮੂਵੀ ‘ਚ ਨਾਇਕ ਦੀ ਭੂਮਿਕ ਅੰਬਰਦੀਪ ਸਿੰਘ ਨਿਭਾ ਰਹੇ ਹਨ ਤੇ ਨਾਇਕਾ ‘ਚ ਸਿੰਮੀ ਚਾਹਲ ਨਜ਼ਰ ਆਵੇਗੀ। ‘ਰਿਦਮ ਬੁਆਏਜ਼ ਐਂਟਰਟੇਨਮੈਂਟ’ ਦੇ ਬੈਨਰ ਹੇਠ ਇਸ ਮੂਵੀ ਨੂੰ 15 ਦਸੰਬਰ ਨੂੰ ਰਿਲੀਜ਼ ਕੀਤਾ ਜਾਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network