ਪੰਜਾਬ ਦੇ ਰੰਗਾਂ ਨਾਲ ਸੱਜੀ ਬਾਲੀਵੁੱਡ ਫ਼ਿਲਮ 'ਭੰਗੜਾ ਪਾ ਲੈ' ਨਵੇਂ ਸਾਲ 'ਤੇ ਹੋਵੇਗੀ ਰਿਲੀਜ਼,ਪੰਜਾਬ ਦਾ ਇਹ ਮੁੰਡਾ ਅਦਾਕਾਰੀ ਕਰਦਾ ਆਏਗਾ ਨਜ਼ਰ  

Written by  Shaminder   |  December 24th 2019 06:15 PM  |  Updated: January 03rd 2020 01:00 PM

ਪੰਜਾਬ ਦੇ ਰੰਗਾਂ ਨਾਲ ਸੱਜੀ ਬਾਲੀਵੁੱਡ ਫ਼ਿਲਮ 'ਭੰਗੜਾ ਪਾ ਲੈ' ਨਵੇਂ ਸਾਲ 'ਤੇ ਹੋਵੇਗੀ ਰਿਲੀਜ਼,ਪੰਜਾਬ ਦਾ ਇਹ ਮੁੰਡਾ ਅਦਾਕਾਰੀ ਕਰਦਾ ਆਏਗਾ ਨਜ਼ਰ  

ਬਾਲੀਵੁੱਡ ਦੀ ਫ਼ਿਲਮ ਭੰਗੜਾ ਪਾ ਲੈ 2020 'ਚ ਰਿਲੀਜ਼ ਹੋਣ ਜਾ ਰਹੀ ਹੈ । ਨਵੇਂ ਸਾਲ 'ਤੇ ਰਿਲੀਜ਼ ਹੋਣ ਵਾਲੀ ਇਹ ਫ਼ਿਲਮ ਭੰਗੜੇ 'ਤੇ ਅਧਾਰਿਤ ਹੋਵੇਗੀ ਅਤੇ ਇਸ ਫ਼ਿਲਮ 'ਚ ਸੰਨੀ ਕੌਸ਼ਲ ਅਤੇ ਰੁਖ਼ਸਾਰ ਢਿੱਲੋਂ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਫ਼ਿਲਮ ਦੇ ਜ਼ਰੀਏ ਬਲਰਾਜ਼ ਖਹਿਰਾ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੇ ਹਨ । ਇਸ ਦੇ ਨਾਲ ਹੀ ਹਿਮਾਂਸ਼ੂ ਸ਼ਰਮਾ ਵੀ ਇਸ ਫ਼ਿਲਮ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ ।

ਹੋਰ ਵੇਖੋ:ਜਾਣੋਂ ਐਕਟਰ ਅਤੇ ਮਾਡਲ ਬਲਰਾਜ ਖਹਿਰਾ ਦੀ ਕਾਮਯਾਬੀ ਦੀ ਕਹਾਣੀ,’ਦਫ਼ਾ ਹੋ ਜਾ’ ਸ਼ਬਦ ਨਾਲ ਹੈ ਗੂੜ੍ਹਾ ਨਾਤਾ, ਮਿਸਟਰ ਪੰਜਾਬ ਵੀ ਰਹਿ ਚੁੱਕੇ ਹਨ ਬਲਰਾਜ ਖਹਿਰਾ

https://www.instagram.com/p/B6aDuK7lCOD/

ਬੀਤੇ ਦਿਨ ਹੀ ਇਸ ਦਾ ਟ੍ਰੇਲਰ ਜਾਰੀ ਹੋਇਆ ਸੀ । ਜਿਸ 'ਚ ਭੰਗੜੇ ਦੀ ਗੱਲ ਕੀਤੀ ਗਈ ਸੀ ।ਇਹ ਇੱਕ ਰੋਮਾਂਟਿਕ ਕਾਮੇਡੀ ਡਰਾਮਾ ਫ਼ਿਲਮ ਹੈ ਜੋ ਦਰਸ਼ਕਾਂ ਦਾ ਮਨੋਰੰਜਨ ਕਰਦੀ ਨਜ਼ਰ ਆਏਗੀ ।ਹੁਣ ਵੇਖਣਾ ਇਹ ਹੋਵੇਗਾ ਕਿ ਇਸ ਫ਼ਿਲਮ 'ਚ ਅਦਾਕਾਰੀ ਕਰਨ ਵਾਲੇ ਬਲਰਾਜ ਖਹਿਰਾ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਪਾਏਗਾ ਜਾਂ ਨਹੀਂ ।

https://www.instagram.com/p/B6UqI8ulOZy/

ਦੱਸ ਦਈਏ ਕਿ ਬਲਰਾਜ ਖਹਿਰਾ ਪੀਟੀਸੀ ਪੰਜਾਬੀ ਵੱਲੋਂ ਕਰਵਾਏ ਜਾਂਦੇ ਸ਼ੋਅ ਮਿਸਟਰ ਪੰਜਾਬ ਵੀ ਰਹਿ ਚੁੱਕੇ ਹਨ । ਇਸ ਤੋਂ ਇਲਾਵਾ ਉਹ ਰੋਡੀਜ਼ ਸ਼ੋਅ ਦੇ ਜੇਤੂ ਵੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਇਸ ਖੇਤਰ 'ਚ ਆਉਣ ਲਈ ਕਾਫੀ ਮਿਹਨਤ ਕੀਤੀ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network