ਪੀਟੀਸੀ ਪੰਜਾਬੀ ਲੈ ਕੇ ਆ ਰਿਹਾ ਹੈ ‘ਭੰਗੜਾ ਵਰਲਡ ਕੱਪ-2020’, ਅੱਜ ਹੀ ਭੇਜੋ ਆਪਣੀ ਐਂਟਰੀ

Written by  Rupinder Kaler   |  February 24th 2020 05:32 PM  |  Updated: February 24th 2020 05:32 PM

ਪੀਟੀਸੀ ਪੰਜਾਬੀ ਲੈ ਕੇ ਆ ਰਿਹਾ ਹੈ ‘ਭੰਗੜਾ ਵਰਲਡ ਕੱਪ-2020’, ਅੱਜ ਹੀ ਭੇਜੋ ਆਪਣੀ ਐਂਟਰੀ

ਪੀਟੀਸੀ ਨੈੱਟਵਰਕ ਦੇਸ਼ ਵਿਦੇਸ਼ ਵਿੱਚ ਵੱਸੇ ਪੰਜਾਬੀ ਨੌਜਵਾਨਾਂ ਦੇ ਟੈਲੇਂਟ ਨੂੰ ਉਭਾਰਨ ਲਈ ਇੱਕ ਹੋਰ ਉਪਰਾਲਾ ਕਰਨ ਜਾ ਰਿਹਾ ਹੈ, ਜੀ ਹਾਂ ਪੀਟੀਸੀ ਪੰਜਾਬੀ ਤੇ ਪੰਜਾਬ ਕਲਚਰਲ ਸੁਸਾਇਟੀ ‘ਭੰਗੜਾ ਵਰਲਡ ਕੱਪ-2020’ ਲੈ ਕੇ ਆ ਰਿਹਾ ਹੈ । ਇਸ ਭੰਗੜਾ ਵਰਲਡ ਕੱਪ ਵਿੱਚ ਦੇਸ਼ ਦੁਨੀਆ ਤੋਂ ਕੋਈ ਵੀ ਭੰਗੜਾ ਟੀਮ ਜਾਂ ਭੰਗੜਚੀ ਹਿੱਸਾ ਲੈ ਸਕਦਾ ਹੈ । ਇਸ ਮੁਕਾਬਲੇ ਵਿੱਚ 10 ਦੇਸ਼ਾਂ ਦੀਆਂ ਟੀਮਾਂ ਲਾਸਵੇਗਸ ਵਿੱਚ ਆਪਣੇ ਭੰਗੜੇ ਦਾ ਜਲਵਾ ਦਿਖਾਉਣਗੀਆਂ ।

ਜੇਕਰ ਤੁਸੀਂ ਜਾਂ ਤੁਹਾਡੀ ਟੀਮ ਦਿਖਾਉਣਾ ਚਾਹੁੰਦੀ  ਹੈ ਭੰਗੜੇ ਦਾ ਜਲਵਾ ਤਾਂ ਅੱਜ ਹੀ  ਭੇਜੋ ਆਪਣੀ ਐਂਟਰੀ । ਪ੍ਰਤੀਭਾਗੀ ਦੀ ਉਮਰ 18 ਸਾਲ ਜਾਂ ਇਸ ਤੋਂ ਉਪਰ ਹੋਈ ਚਾਹੀਦੀ ਹੈ । ਇਸ ਮੁਕਾਬਲੇ ਵਿੱਚ   ਹਿੱਸਾ ਲੈਣ ਵਾਲੇ ਪ੍ਰਤੀਭਾਗੀ ਨੂੰ ਆਪਣੀ ਇੱਕ ਮਿੰਟ ਦੇ ਭੰਗੜੇ ਦੀ ਵੀਡੀਓ ਰਿਕਾਰਡ ਕਰਕੇ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ’ਤੇ ਭੇਜਣੀ   ਪਵੇਗੀ । ਇਸ ਵੀਡੀਓ ਦੇ ਨਾਲ ਤੁਹਾਨੂੰ  ਆਪਣਾ ਪਤਾ, ਫੋਨ ਨੰਬਰ ਤੇ ਏਜ ਪਰੂਫ ਵਾਲਾ ਡਾਕੂਮੈਂਟ ਵੀ ਭੇਜਣਾ ਹੋਵੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network