Advertisment

ਕਦੇ ਵੇਖਿਆ ਹੈ ਗੋਲ ਗੱਪਿਆਂ ਵਾਲਾ ਏਟੀਐੱਮ, ਪੈਸੇ ਪਾਉਣ ‘ਤੇ ਏਟੀਐੱਮ ਚੋਂ ਨਿਕਲਦੇ ਹਨ ਗੋਲ ਗੱਪੇ, ਵੀਡੀਓ ਵਾਇਰਲ

author-image
By Shaminder
New Update
ਕਦੇ ਵੇਖਿਆ ਹੈ ਗੋਲ ਗੱਪਿਆਂ ਵਾਲਾ ਏਟੀਐੱਮ, ਪੈਸੇ ਪਾਉਣ ‘ਤੇ ਏਟੀਐੱਮ ਚੋਂ ਨਿਕਲਦੇ ਹਨ ਗੋਲ ਗੱਪੇ, ਵੀਡੀਓ ਵਾਇਰਲ
Advertisment
ਸਾਡੇ ਦੇਸ਼ ‘ਚ ਟੈਲੇਂਟ ਦੀ ਕੋਈ ਕਮੀ ਨਹੀਂ ਹੈ ਜ਼ਰੂਰਤ ਹੈ ਉਸ ਨੂੰ ਪਛਾਨਣ ਦੀ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਖਸ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਗੋਲ ਗੱਪਿਆਂ ਵਾਲਾ ਏਟੀਐੱਮ ਬਣਾਇਆ ਹੈ। ਗੋਲ ਗੱਪਿਆਂ ਵਾਲਾ ਏਟੀਐੱਮ ! ਸੁਣ ਕੇ ਤੁਹਾਨੂੰ ਵੀ ਹੈਰਾਨੀ ਜ਼ਰੂਰ ਹੋਈ ਹੋਵੇਗੀ ਪਰ ਜੀ ਹਾਂ ਇਹ ਸੱਚ ਹੈ । ਕਿਉਂਕਿ ਗੁਜਰਾਤ ਦੇ ਬਾਂਸਕਾਠਾ ਜ਼ਿਲ੍ਹੇ ਦੇ ਪਿੰਡ ਰਾਵਿਆਣਾ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਗੋਲ ਗੱਪਿਆਂ ਵਾਲਾ ਏਟੀਐੱਮ ਬਣਾਇਆ ਹੈ । ਜਿਸ ਵਿੱਚੋਂ ਪੈਸੇ ਪਾਉਣ ‘ਤੇ ਗੋਲ ਗੱਪੇ ਆਉੇਣੇ ਸ਼ੁਰੂ ਹੋ ਜਾਂਦੇ ਹਨ ।ਭਰਤ ਪ੍ਰਜਾਪਤੀ ਨਾਂਅ ਦੇ ਇਸ ਸ਼ਖਸ ਦਾ ਕਹਿਣਾ ਹੈ ਕਿ ਇੱਕ ਵਾਰ ਪੈਸੇ ਅੰਦਰ ਪਹੁੰਚ ਜਾਣ ਤਾਂ ਗੋਲ ਗੱਪੇ ਬਾਹਰ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਪਾਣੀ ਅਤੇ ਮਸਾਲਾ ਮਸ਼ੀਨ ਹੀ ਭਰਦੀ ਹੈ । ਜ਼ਰੂਰਤ ਹੈ ਸਰਕਾਰ ਨੂੰ ਵੀ ਅਜਿਹੇ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੀ ।ਭਰਤ ਪ੍ਰਜਾਪਤੀ ਦਾ ਕਹਿਣਾ ਹੈ ਕਿ ਇਸ ਮਸ਼ੀਨ ਨੂੰ ਬਨਾਉਣ ਲਈ ਉਨ੍ਹਾਂ ਨੂੰ ਕਈ ਮਹੀਨੇ ਲੱਗ ਗਏ ਅਤੇ ਪਹਿਲਾਂ ਤਾਂ ਸਮਾਨ ਇੱਕਠਾ ਕਰਨ ‘ਚ ਹੀ ਬਹੁਤ ਜ਼ਿਆਦਾ ਸਮਾਂ ਲੱਗ ਗਿਆ ਸੀ ਅਤੇ ਛੇ ਮਹੀਨੇ ਦੀ ਮਿਹਨਤ ਪਿਛੋਂ ਉਹ ਇਸ ਨੂੰ ਬਨਾਉਣ ‘ਚ ਕਾਮਯਾਬ ਹੋ ਸਕੇ ਸਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment