ਭਾਰਤੀ ਸਿੰਘ ਨੂੰ ਜਨਮ ਦਿਨ 'ਤੇ ਪਤੀ ਨੇ ਦਿੱਤਾ ਲੱਖਾਂ ਦਾ ਤੋਹਫ਼ਾ, ਤੋਹਫ਼ੇ ਦੀ ਤਸਵੀਰ ਕੀਤੀ ਸਾਂਝੀ 

written by Rupinder Kaler | July 05, 2019

ਕਾਮੇਡੀ ਕਵੀਨ ਨਾਂਅ ਨਾਲ ਮਸ਼ਹੂਰ ਭਾਰਤੀ ਸਿੰਘ ਨੇ ਹਾਲ ਹੀ 'ਚ ਆਪਣਾ ੩੩ਵਾਂ ਜਨਮ ਦਿਨ ਮਨਾਇਆ ਹੈ। ਉਹਨਾਂ ਦੇ ਜਨਮ ਦਿਨ 'ਤੇ ਉਹਨਾਂ ਦੇ ਪਤੀ ਹਰਸ਼ ਲੰਬਾਚਿਆ ਨੇ ਭਾਰਤੀ ਨੂੰ ਮਹਿੰਗਾ ਗਿਫਟ ਵੀ ਦਿੱਤਾ ਹੈ। ਭਾਰਤੀ ਸਿੰਘ ਨੇ ਇਸ ਗਿਫਟ ਦੀ ਤਸਵੀਰ ਸਾਂਝੀ ਕਰਕੇ ਇਸ ਦੀ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ। https://www.instagram.com/p/BzahNPphuos/ ਭਾਰਤੀ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਚ ਦੱਸਿਆ ਕਿ ਹਰਸ਼ ਨੇ ਉਸ ਨੂੰ ਰੋਲੈਕਸ ਘੜੀ ਗਿਫਟ ਕੀਤੀ ਹੈ। ਭਾਰਤੀ ਸਿੰਘ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਨਵੀਂ ਘੜੀ ਦੀ ਤਸਵੀਰ ਸ਼ੇਅਰ ਕੀਤੀ। ਹਰਸ਼ ਵੱਲੋਂ ਭਾਰਤੀ ਨੂੰ ਮਿਲੀ ਘੜੀ ਦੀ ਕੀਮਤ ਲੱਖਾਂ 'ਚ ਦੱਸੀ ਜਾ ਰਹੀ ਹੈ। ਉਸ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਸ ਮਾਡਲ ਦੀ ਕੀਮਤ 12 ਤੋਂ 15 ਲੱਖ ਤੱਕ ਹੈ। https://www.instagram.com/p/BzfI-6kBlDu/?utm_source=ig_embed ਭਾਰਤੀ ਤੇ ਹਰਸ਼ ਏਨੀਂ ਦਿਨੀਂ 'ਖ਼ਤਰਾ ਖ਼ਤਰਾ ਖ਼ਤਰਾ' ਸ਼ੋਅ 'ਚ ਕੰਮ ਕਰ ਰਹੇ ਹਨ। ਇੱਕ ਹਫ਼ਤਾ ਪਹਿਲਾਂ ਇਸੇ ਸ਼ੋਅ ਦੇ ਸੈੱਟ 'ਤੇ ਭਾਰਤੀ ਦੇ ਜਨਮ ਦਿਨ ਦਾ ਕੇਟ ਕੱਟਿਆ ਗਿਆ ਸੀ। https://www.instagram.com/p/BzD7p3DhJPQ/

0 Comments
0

You may also like