ਭਾਰਤੀ ਸਿੰਘ ਨੇ ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ, ਕਿਹਾ ਬੇਬੀ ਬਹੁਤ ਖੁਸ਼ ਹੈ

Written by  Pushp Raj   |  April 19th 2022 01:16 PM  |  Updated: April 19th 2022 01:16 PM

ਭਾਰਤੀ ਸਿੰਘ ਨੇ ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ, ਕਿਹਾ ਬੇਬੀ ਬਹੁਤ ਖੁਸ਼ ਹੈ

ਬਾਲੀਵੁੱਡ ਦੀ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਇਸ ਮਹੀਨੇ ਮਾਂ ਬਣੀ ਹੈ। ਭਾਰਤੀ ਸਿੰਘ ਨੇ ਆਪਣੀ ਗਰਭ ਅਵਸਥਾ ਦੌਰਾਨ ਲਗਾਤਾਰ ਕੰਮ ਕੀਤਾ ਅਤੇ ਡਿਲੀਵਰੀ ਦੇ 12 ਦਿਨਾਂ ਬਾਅਦ ਹੀ ਆਪਣੇ ਕੰਮ 'ਤੇ ਵਾਪਸ ਆ ਗਈ। ਜਿਸ ਤੋਂ ਬਾਅਦ ਕਈ ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਹੁਣ ਭਾਰਤੀ ਸਿੰਘ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਕਾਮੇਡੀਅਨ ਭਾਰਤੀ ਸਿੰਘ ਹਾਲ ਹੀ ਵਿੱਚ ਮਾਂ ਬਣੀ ਹੈ ਅਤੇ ਉਸ ਨੇ ਇੱਕ ਪਿਆਰੇ ਪੁੱਤਰ ਨੂੰ ਜਨਮ ਦਿੱਤਾ ਹੈ। ਭਾਰਤੀ ਸਿੰਘ ਨੇ ਗਰਭ ਅਵਸਥਾ ਦੌਰਾਨ ਵੀ ਲਗਾਤਾਰ ਕੰਮ ਕੀਤਾ। ਬੱਚੇ ਨੂੰ ਜਨਮ ਦੇਣ ਦੇ 12 ਦਿਨਾਂ ਬਾਅਦ ਹੀ ਭਾਰਤੀ ਸਿੰਘ ਮੁੜ ਆਪਣੇ ਕੰਮ 'ਤੇ ਵਾਪਸ ਆ ਗਈ ਹੈ।

ਮਾਂ ਬਣਨ ਤੋਂ ਬਾਅਦ ਵੀ ਭਾਰਤੀ ਸਿੰਘ ਜਿਸ ਤਰ੍ਹਾਂ ਨਾਲ ਆਪਣੀ ਨਿੱਜੀ ਅਤੇ ਪ੍ਰੋਫੈਸ਼ਨਲ ਜ਼ਿੰਦਗੀ ਨੂੰ ਸੰਭਾਲ ਰਹੀ ਹੈ, ਉਸ ਨੂੰ ਦੇਖ ਕੇ ਕੁਝ ਯੂਜ਼ਰਸ ਨੇ ਉਸ ਦੀ ਤਾਰੀਫ ਕੀਤੀ। ਜਦੋਂ ਕਿ ਕੁਝ ਨੂੰ ਇਹ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ ਭਾਰਤੀ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਹੁਣ ਭਾਰਤੀ ਸਿੰਘ ਨੇ ਇਨ੍ਹਾਂ ਸਾਰੀਆਂ ਗੱਲਾਂ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਟ੍ਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ।

ਹਰਸ਼ ਤੇ ਭਾਰਤੀ ਸਿੰਘ ਨੇ ਲੋਕਾਂ ਦੇ ਕਮੈਂਟਸ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, 'ਉਏ, ਉਹ ਬੱਚੇ ਨੂੰ ਛੱਡ ਗਈ ਹੈ, ਉਹ ਬਹੁਤ ਛੋਟਾ ਹੈ। ਮੈਂ ਅਜੇ ਵੀ ਬੱਚੇ ਨੂੰ ਫੀਡ ਕਰਦੀ ਹਾਂ ਅਤੇ ਉਹ ਮੇਰਾ ਦੁੱਧ ਪੀਂਦਾ ਹੈ ਅਤੇ ਘਰ ਵਿੱਚ ਬਹੁਤ ਸਾਰੇ ਲੋਕ ਹਨ ਜਿਵੇਂ ਦਾਦੀ, ਨਾਨੀ, ਮਾਸੀ, ਭੂਆ, ਬੱਚਾ ਸਵੇਰ ਤੋਂ ਬਾਅਦ ਸ਼ਾਮ ਤੱਕ ਹੀ ਮਸੀਂ ਮੇਰੇ ਹੱਥ ਵਿੱਚ ਆਉਂਦਾ ਹੈ। ਇਸ ਲਈ ਮੈਂ ਕਿਹਾ ਜੇਕਰ ਮੈਂ ਸ਼ੂਟ ਕਰਨ ਜਾਵਾਂ ਤਾਂ ਬੱਚਾ ਬਹੁਤ ਖੁਸ਼ ਹੈ ਅਤੇ ਹਰ ਕੋਈ ਉਸ ਦੇ ਨਾਲ ਹੈ' ਅਤੇ ਬਹੁਤ ਮਸਤੀ ਤੇ ਮਜ਼ੇ ਵਿੱਚ ਹੈ।

ਹੋਰ ਪੜ੍ਹੋ : ਭਾਰਤੀ ਸਿੰਘ ਨੇ ਸ਼ੇਅਰ ਕੀਤਾ ਬੇਟੇ ਦਾ ਵੈਲਕਮ ਹੋਮ ਵੀਡੀਓ ਤੇ ਮਾਂ ਬਨਣ ਤੋਂ ਬਾਅਦ ਦਾ ਰੂਟੀਨ, ਵੇਖੋ ਵੀਡੀਓ

ਭਾਰਤੀ ਸਿੰਘ ਆਪਣੇ ਪਤੀ ਹਰਸ਼ ਲਿੰਬਾਚੀਆ ਨਾਲ ਹੁਨਰਬਾਜ਼ ਦੀ ਮੇਜ਼ਬਾਨੀ ਕਰਦੀ ਨਜ਼ਰ ਆਈ ਸੀ, ਹਾਲਾਂਕਿ ਹੁਣ ਸ਼ੋਅ ਦਾ ਫਾਈਨਲਸ ਹੋ ਚੁੱਕਾ ਹੈ। ਭਾਰਤੀ ਸਿੰਘ ਨੇ ਆਪਣੇ ਬੱਚੇ ਦੇ ਵੈਲਕਮ ਹੋਮ ਦੀਆਂ ਝਲਕੀਆਂ ਵੀ ਸਾਂਝੀਆਂ ਕੀਤੀਆਂ ਅਤੇ ਨਿੱਕਨੇਮ ਵੀ ਦੱਸਿਆ। ਭਾਰਤੀ ਨੇ ਕਿਹਾ ਕਿ ਅਸੀਂ ਉਸ ਦਾ ਨਾਂ ਗੋਲਾ ਰੱਖਿਆ ਹੈ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network