ਇਸ ਵਜ੍ਹਾ ਕਰਕੇ ਭਾਰਤੀ ਸਿੰਘ ਨੂੰ ਮਾਂ ਬਣਨ ਤੋਂ ਲੱਗ ਰਿਹਾ ਹੈ ਡਰ …!

written by Rupinder Kaler | May 04, 2021

ਕੋਰੋਨਾ ਵਾਇਰਸ ਹੁਣ ਤੱਕ ਕਈ ਲੋਕਾਂ ਦੀ ਜ਼ਿੰਦਗੀ ਨਿਗਲ ਗਿਆ ਹੈ । ਇਸ ਵਾਇਰਸ ਕਰਕੇ ਲੋਕਾਂ ਦੀ ਨਿੱਜੀ ਜ਼ਿੰਦਗੀ ਵੀ ਪ੍ਰਭਾਵਿਤ ਹੋ ਰਹੀ ਹੈ । ਇੱਥੋਂ ਤੱਕ ਕਿ ਕਮੇਡੀਅਨ ਭਾਰਤੀ ਸਿੰਘ ਆਪਣੇ ਪਰਿਵਾਰ ਨੂੰ ਲੈ ਕੇ ਵੀ ਚਿੰਤਤ ਹਨ। ਜਿਸ ਦਾ ਖੁਲਾਸਾ ਭਾਰਤੀ ਨੇ ਇੱਕ ਟੀਵੀ ਸ਼ੋਅ ਵਿੱਚ ਕੀਤਾ ਹੈ ।ਇਸ ਸ਼ੋਅ ਵਿੱਚ ਇਕ ਮੁਕਾਬਲੇ ਦੌਰਾਨ ਸੱਚੀ ਘਟਨਾ 'ਤੇ ਇਕ ਪਰਫਾਰਮੈਂਸ ਦਿੱਤਾ ਗਿਆ ਸੀ।

bharti-singh Pic Courtesy: Instagram
ਹੋਰ ਪੜ੍ਹੋ : ਮੀਨਾਕਸ਼ੀ ਸ਼ੇਸ਼ਾਧਰੀ ਦੇ ਦਿਹਾਂਤ ਦੀ ਉੱਡੀ ਅਫਵਾਹ, ਅਭਿਨੇਤਰੀ ਨੇ ਆਪਣੀ ਨਵੀਂ ਤਸਵੀਰ ਸਾਂਝੀ ਕੀਤੀ ਅਤੇ ਸਾਬਤ ਕੀਤਾ ਕਿ ਉਹ ਸਹੀ ਸਲਾਮਤ ਹੈ
Pic Courtesy: Instagram
ਮੁਕਾਬਲੇਬਾਜ਼ ਨੇ ਇਕ ਮਾਂ ਦੀ ਕਹਾਣੀ 'ਤੇ ਪ੍ਰਦਰਸ਼ਨ ਦਿੱਤਾ ਜਿਸ ਦੇ 14 ਦਿਨਾਂ ਦੇ ਬੱਚੇ ਦੀ ਮੌਤ ਕੋਰੋਨਾ ਵਾਇਰਸ ਨਾਲ ਹੋਈ। ਪ੍ਰਤੀਭਾਗੀ ਦੀ ਪ੍ਰਫਾਰਮੈਂਸ ਨੂੰ ਦੇਖ ਕੇ ਜੱਜ ਅਤੇ ਹੋਰ ਕਈ ਲੋਕ ਭਾਵੁਕ ਹੋ ਗਏ। ਇਸ ਦੇ ਨਾਲ ਹੀ ਸ਼ੋਅ ਦੀ ਹੋਸਟ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿਮਬਾਚਿਆ ਵੀ ਭਾਵੁਕ ਹੋ ਗਏ। ਭਾਰਤੀ ਸਿੰਘ ਇਸ ਸਭ ਨੂੰ ਦੇਖਕੇ ਫੁੱਟ ਫੁੱਟ ਕੇ ਰੋਣ ਲੱਗ ਗਈ ।
bharti singh Pic Courtesy: Instagram
ਉਹ ਕਹਿੰਦੀ ਹੈ ਕਿ ਉਹ ਕੋਰੋਨਾ ਮਹਾਮਾਰੀ ਕਰਕੇ ਉਹ ਫੈਮਿਲੀ ਪਲਾਨਿੰਗ ਨਹੀਂ ਕਰ ਪਾ ਰਹੇ । ਭਾਰਤੀ ਸਿੰਘ ਕਹਿੰਦੀ ਹੈ, 'ਅਸੀਂ ਬੇਬੀ ਪਲਾਨ ਕਰ ਰਹੇ ਹਾਂ ਪਰ ਅਜਿਹੇ ਮਾਮਲਿਆਂ ਬਾਰੇ ਸੁਣਨ ਤੋਂ ਬਾਅਦ, ਅਸੀਂ ਫੈਮਿਲੀ ਪਲਾਨਿੰਗ ਨਹੀਂ ਕਰ ਪਾ ਰਹੇ । ਅਸੀਂ ਜਾਣਬੁੱਝ ਕੇ ਬੱਚੇ ਨੂੰ ਜਨਮ ਦੇਣ ਦੀ ਗੱਲ ਨਹੀਂ ਕਰ ਰਹੇ ਕਿਉਂਕਿ ਮੈਂ ਇਸ ਤਰ੍ਹਾਂ ਨਹੀਂ ਰੋਣਾ ਚਾਹੁੰਦੀ।'

0 Comments
0

You may also like