Advertisment

ਭਾਰਤੀ ਨੇਂ ਪਤੀ ਹਾਰਸ਼ ਲਿਮਬਾਚੀਆਂ ਨਾਲ ਕਰਵਾਇਆ ਬੇਹੱਦ ਰੋਮਾੰਟਿਕ ਫੋਟੋਸ਼ੂਟ

author-image
By Rajan Sharma
New Update
ਭਾਰਤੀ ਨੇਂ ਪਤੀ ਹਾਰਸ਼ ਲਿਮਬਾਚੀਆਂ ਨਾਲ ਕਰਵਾਇਆ ਬੇਹੱਦ ਰੋਮਾੰਟਿਕ ਫੋਟੋਸ਼ੂਟ
Advertisment

ਕਾਮੇਡੀਅਨ ਭਾਰਤੀ ਸਿੰਘ Bharti Singh ਅਤੇ ਹਾਰਸ਼ ਲਿਮਬਾਚੀਆਂ haarsh limbachiyaa ਦੋਵੇਂ 3 ਦਸੰਬਰ ਨੂੰ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੰਦੇ ਸੀ| ਉਹਨਾਂ ਦਾ ਵਿਆਹ ਗੋਆ ਦੇ ਵਿਚ ਪੰਜਾਬੀ ਸੱਭਿਆਚਾਰ ਅਤੇ ਗੁਜਰਾਤੀ ਪ੍ਰੰਮਪਰਾ ਦੇ ਨਾਲ ਹੋਇਆ ਸੀ| ਅਤੇ ਦੋਵੇਂ ਆਪਣੇ ਵਿਵਾਹੀਤ ਜੀਵਨ ਵਿੱਚ ਬਹੁਤ ਖੁਸ਼ ਹਨ| ਹੁਣ ਉਹਨਾਂ ਦੇ ਵਿਆਹ ਨੂੰ ਛੇ ਮਹੀਨੇ ਪੂਰੇ ਹੋ ਚੁੱਕੇ ਹਨ| ਹਾਲ ਹੀ ਵਿੱਚ ਭਾਰਤੀ ਨੇਂ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝਾ ਕੀਤੀ ਹੈ ਜਿਸ ਵਿੱਚ ਉਹ ਅਤੇ ਉਸਦੇ ਪਤੀ ਹਾਰਸ਼ ਲਿਮਬਾਚੀਆਂ ਇੱਕ ਬੇਹੱਦ ਖੂਬਸੂਰਤ ਲੋਕੇਸ਼ਨ ਤੇ ਫੋਟੋ ਸ਼ੂਟ ਕਰਵਾ ਰਹੇ ਹਨ| ਇਹ ਫੋਟੋਸ਼ੂਟ ਉਹਨਾਂ ਨੇਂ ਦੋਵਾਂ ਦੇ ਵਿਆਹ ਨੂੰ ਛੇ ਮਹੀਨੇ ਪੂਰੇ ਹੋਣ ਤੇ ਕਰਵਾਇਆ ਹੈ| ਦੋਵਾਂ ਦੀ ਜੋੜੀ ਇਸ ਵਿੱਚ ਬੇਹੱਦ ਖੂਬਸੂਰਤ ਲੱਗ ਰਹੀ ਹੈ| ਬੜੇ ਹੀ ਰੋਮਾੰਟਿਕ ਗੀਤ ਤੇ ਦੋਨੋ ਫੋਟੋਆਂ ਖਿਚਵਾਂਦੇ ਹੋਏ ਪੂਰੀ ਮਸਤੀ ਕਰ ਰਹੇ ਹਨ|

Advertisment
https://www.instagram.com/p/Bk1lj22AE8P/?taken-by=bharti.laughterqueen

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਕਾਮੇਡੀਅਨ ਵਜੋਂ ਟੀ. ਵੀ. ਇੰਡਸਟਰੀ  ਵਿਚ ਆਪਣੀ ਇੱਕ ਵੱਖਰੀ ਪਛਾਣ ਬਣਾਉਣ ਵਾਲੀ ਭਾਰਤੀ ਸਿੰਘ bharti singh 34 ਸਾਲਾਂ ਦੀ ਹੋ ਗਈ ਹੈ। ਜਨਮਦਿਨ ਤੇ ਭਾਰਤੀ ਦੇ ਪਤੀ ਹਰਸ਼ ਲਿੰਬਚੀਆ haarsh limbachiyaa ਨੇ ਉਸ ਨੂੰ ਬੇਹੱਦ ਹੀ ਰੋਮਾਂਟਿਕ ਤੇ ਫਿਲਮੀ ਤਰੀਕੇ ਨਾਲ ਪ੍ਰਪੋਜ਼ ਕੀਤਾ ਸੀ ਹਰਸ਼ ਨੇ ਇੰਸਟਾਗ੍ਰਾਮ ‘ਤੇ ਭਾਰਤੀ ਤੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਸੀ, ਅਤੇ ਭਾਰਤੀ ਨੂੰ ਇੱਕ ਚੰਗੀ ਬੇਟੀ,ਦੋਸਤ,ਭੈਣ ਦੱਸਦੇ ਹੋਏ ਉਸਨੂੰ ਆਪਣੀ ਦੁਨੀਆਂ ਦੱਸਿਆ| ਜਵਾਬ ‘ਚ ਭਾਰਤੀ ਨੇ ਹਰਸ਼ ਨੂੰ ਇਸ ਰੋਮਾਂਟਿਕ ਪੋਸਟ ਲਿਖਣ ਲਈ ਧੰਨਵਾਦ ਕੀਤਾ|

https://www.instagram.com/p/BkvUllsjWwp/?taken-by=haarshlimbachiyaa30

ਭਾਰਤੀ ਸਿੰਘ bharti singh ਅੱਜ ਕਲ ਕਾਮੇਡੀ ਹਾਈ ਸਕੂਲ ਸ਼ੋਅ ਦੀ ਟੀਮ ਦੇ ਨਾਲ ਕੰਮ ਕਰ ਰਹੀ ਹੈ| ਇਹ ਸ਼ੋਅ ਅਦਾਕਾਰ ਰਾਮ ਕਪੂਰ ਦੁਆਰਾ ਹੋਸਟ ਕੀਤਾ ਜਾਂ ਰਿਹਾ ਹੈ | ਭਾਰਤੀ ਤੋਂ ਇਲਾਵਾ ਇਸ ਵਿੱਚ ਕਈ ਹੋਰ ਕਲਾਕਾਰ ਜਿਵੇਂ ਕਿ ਗੋਪਾਲ ਦੱਤ ,ਪਰਿਤੋਸ਼ ਤਰਿਪਾਠੀ , ਕ੍ਰਿਸ਼ਨਾ ਭੱਟ , ਜਸਮੀਤ ਭਾਟੀਆ, ਅਤੇ ਦੀਪਕ ਭਾਟੀਆ ਵੀ ਇਸ ਵਿੱਚ ਆਪਣੀ ਕੌਮੇਡੀ ਦਾ ਹੁਨਰ ਦਿਖਾ ਰਹੇ ਹਨ|

publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment