ਭਾਰਤੀ ਨੇ ਹਰਸ਼ ਦੀ ਬੇਟੇ ਲਕਸ਼ੈ ਨਾਲ ਖੇਡਦੇ ਹੋਏ ਖੂਬਸੂਰਤ ਵੀਡੀਓ ਕੀਤੀ ਸ਼ੇਅਰ, ਫੈਨਜ਼ ਨੂੰ ਪਸੰਦ ਆ ਰਹੀ ਹੈ ਪਿਉ -ਪੁੱਤ ਦੀ ਬਾਂਡਿੰਗ

written by Pushp Raj | October 18, 2022 05:31pm

Harsh playing with son Lakshay: ਬਾਲੀਵੁੱਡ ਦੀ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਾਚਿਆ ਇਸੇ ਸਾਲ ਅਪ੍ਰੈਲ ਮਹੀਨੇ 'ਚ ਮਾਤਾ-ਪਿਤਾ ਬਣੇ ਹਨ। ਭਾਰਤੀ ਤੇ ਹਰਸ਼ ਇਸ ਸਮੇਂ ਆਪਣੇ ਮਾਤਾ-ਪਿਤਾ ਬਨਣ ਦੇ ਸਮੇਂ ਦਾ ਆਨੰਦ ਮਾਣ ਰਹੇ ਹਨ। ਹਾਲ ਹੀ ਵਿੱਚ ਭਾਰਤੀ ਨੇ ਪਤੀ ਹਰਸ਼ ਤੇ ਬੇਟੇ ਲਕਸ਼ੈ ਦੀ ਇੱਕ ਕਿਊਟ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

Image Source: Instagram

ਟੀਵੀ ਇੰਡਸਟਰੀ ਦੇ ਨਾਲ-ਨਾਲ ਭਾਰਤੀ ਤੇ ਹਰਸ਼ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਭਾਰਤੀ ਅਕਸਰ ਬੇਟੇ ਲਕਸ਼ੈ ਦੀਆਂ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਭਾਰਤੀ ਨੇ ਪਤੀ ਹਰਸ਼ ਤੇ ਬੇਟੇ ਲਕਸ਼ੈ ਦੀ ਬੇਹੱਦ ਕਿਊਟ ਵੀਡੀਓ ਸ਼ੇਅਰ ਕੀਤੀ ਹੈ।

Image Source: Instagram

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਭਾਰਤੀ ਨੇ ਪਤੀ ਤੇ ਪੁੱਤਰ ਲਈ ਬੇਹੱਦ ਕਿਊਟ ਕੈਪਸ਼ਨ ਲਿਖਿਆ ਹੈ। ਭਾਰਤੀ ਨੇ ਆਪਣੀ ਪੋਸਟ ਦੇ ਕੈਪਸ਼ਨ 'ਚ ਲਿਖਿਆ, "my life lines ❤️🧿😍🤗 #family🧿 #ganpatibappamorya"

ਇਸ ਵੀਡੀਓ ਦੇ ਵਿੱਚ ਹਰਸ਼ ਬੇਟੇ ਲਕਸ਼ੈ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ। ਲਕਸ਼ੈ ਪਿਤਾ ਹਰਸ਼ ਦੀ ਗੋਦ ਵਿੱਚ ਬੈਠ ਕੇ ਹੱਸ ਰਿਹਾ ਹੈ ਤੇ ਸ਼ਰਾਰਤਾਂ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਦੌਰਾਨ ਭਾਰਤੀ ਦੋਹਾਂ ਦੀ ਇਹ ਕਿਊਟ ਵੀਡੀਓ ਸ਼ੂਟ ਕਰ ਰਹੀ ਹੈ। ਇਸ ਵੀਡੀਓ ਦੇ ਬੈਕਗ੍ਰਾਊਂਡ ਵਿੱਚ ਬਾਲੀਵੁੱਡ ਦਾ ਮਸ਼ਹੂਰ ਗੀਤ ਵੱਜ ਰਿਹਾ ਹੈ।

Image Source: Instagram

ਹੋਰ ਪੜ੍ਹੋ: ਪ੍ਰਿਯੰਕਾ ਚੋਪੜਾ ਨੇ ਕੀਨੀਆ ਤੋਂ ਸ਼ੇਅਰ ਕੀਤਾ ਦਿਲ ਦਹਿਲਾ ਦੇਣ ਵਾਲਾ ਵੀਡੀਓ, 'ਕਿਹਾ ਮੈਂ ਅਸਹਿਜ ਮਹਿਸੂਸ ਕਰ ਰਹੀ ਹਾਂ'

ਭਾਰਤੀ ਸਿੰਘ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਨੂੰ ਗੋਲੇ ਯਾਨੀ ਲਕਸ਼ੈ ਦਾ ਕਿਊਟ ਅੰਦਾਜ਼ ਬਹੁਤ ਪਸੰਦ ਆ ਰਿਹਾ ਹੈ। ਇਸ ਵੀਡੀਓ ਵਿੱਚ ਪਿਉ-ਪੁੱਤ ਦੀ ਕਿਊਟ ਬਾਂਡਿੰਗ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ।

 

View this post on Instagram

 

A post shared by Bharti Singh (@bharti.laughterqueen)

You may also like