ਭਾਰਤੀ ਸਿੰਘ ਨੇ ਸ਼ੇਅਰ ਕੀਤਾ ਬੇਟੇ ਦਾ ਵੈਲਕਮ ਹੋਮ ਵੀਡੀਓ ਤੇ ਮਾਂ ਬਨਣ ਤੋਂ ਬਾਅਦ ਦਾ ਰੂਟੀਨ, ਵੇਖੋ ਵੀਡੀਓ

written by Pushp Raj | April 13, 2022

ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਇੰਨ੍ਹੀਂ ਦਿਨੀਂ ਆਪਣੇ ਨਿਊ ਬੌਰਨ ਬੇਬੀ ਦੇ ਨਾਲ ਖੂਬਸੂਰਤ ਸਮਾਂ ਬਿਤਾ ਰਹੀ ਹੈ। ਕਾਮੇਡੀਅਨ ਭਾਰਤੀ ਸਿੰਘ ਆਪਣੇ ਬੱਚੇ ਦੇ ਜਨਮ ਤੋਂ ਬਹੁਤ ਖੁਸ਼ ਹੈ। ਭਾਰਤੀ ਸਿੰਘ ਨੇ ਆਪਣੇ ਬੇਬੀ ਬੁਆਏ ਦੇ ਵੈਲਕਮ ਹੋਮ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਉਸ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।


ਭਾਰਤੀ ਸਿੰਘ ਅਤੇ ਹਰਸ਼ ਨੇ ਆਪਣੇ ਯੂਟਿਊਬ ਅਕਾਉਂਟ ਲਾਈਫ ਆਫ ਲਿੰਬਾਚੀਆਜ਼ ਉੱਤੇ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਭਾਰਤੀ ਆਪਣੇ ਫੈਨਜ਼ ਨਾਲ ਮਾਂ ਬਨਣ ਦੇ ਤਜ਼ਰਬੇ ਅਤੇ ਬੱਚੇ ਦੇ ਆਉਣ ਮਗਰੋਂ ਉਨ੍ਹਾਂ ਦੀ ਜ਼਼ਿੰਦਗੀ ਵਿੱਚ ਆਏ ਬਦਲਾਅ ਨੂੰ ਸਾਂਝਾ ਕਰਦੀ ਨਜ਼ਰ ਆ ਰਹੀ ਹੈ।

ਇਸ ਵੀਡੀਓ ਦੇ ਵਿੱਚ ਭਾਰਤੀ ਸਿੰਘ ਨੇ ਆਪਣੇ ਬੇਟੇ ਦਾ ਨਾਂਅ ਵੀ ਸ਼ੇਅਰ ਕੀਤਾ। ਉਸ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਗੋਲ ਮੋਲ ਤੇ ਕਿਊਟ ਹੈ, ਇਸ ਲਈ ਦੋਹਾਂ ਨੇ ਉਸ ਨੂੰ ਬਲਾਉਣ ਲਈ ਉਸ ਦਾ ਨਾਂਅ ਗੋਲਾ ਰੱਖਿਆ ਹੈ।

image from YouTube

ਉਸ ਨੇ ਦੱਸਿਆ ਕਿ ਅਕਸਰ ਜਦੋਂ ਪਹਿਲਾਂ ਉਹ ਸ਼ੂਟ ਕਰਕੇ ਘਰ ਵਾਪਿਸ ਆਉਂਦੇ ਸੀ ਉਸ ਸਮੇਂ ਜੇਕਰ ਆਰਾਮ ਕਰਦੇ ਹੋਏ ਕੋਈ ਸ਼ੋਰ ਕਰੇ ਤਾਂ ਦੋਹਾਂ ਵਿੱਚ ਝਗੜਾ ਹੋ ਜਾਂਦਾ ਸੀ ਤੇ ਉਹ ਖਿਝ ਜਾਂਦੇ ਸੀ, ਪਰ ਜਦੋਂ ਤੋਂ ਉਹ ਮਾਤਾ-ਪਿਤਾ ਬਣੇ ਹਨ , ਉਦੋਂ ਉਹ ਦੋ ਘੰਟਿਆਂ ਬਾਅਦ ਬੱਚੇ ਨੂੰ ਵੇਖਣ ਲਈ ਜਾਗਦੇ ਹਨ।

ਹੋਰ ਪੜ੍ਹੋ : ਭਾਰਤੀ ਸਿੰਘ ਨੇ ਪੋਸਟ ਸ਼ੇਅਰ ਕਰ ਪਹਿਲੀ ਵਾਰ ਦੱਸੀ ਮਾਂ ਬਨਣ ਦੀ ਫਿਲਿੰਗ, "ਕਿਹਾ ਮਜ਼ਾ ਆ ਰਿਹਾ ਹੈ"

ਇਸ ਤੋਂ ਇਲਾਵਾ ਭਾਰਤੀ ਤੇ ਹਰਸ਼ ਨੇ ਬੇਬੀ ਨੂੰ ਘਰ ਲਿਜਾਂਦੇ ਹੋਏ ਸਮੇਂ ਦੇ ਖ਼ਾਸ ਪਲ ਸ਼ੇਅਰ ਕੀਤੇ ਹਨ। ਉਨ੍ਹਾਂ ਨੇ ਆਪਣੇ ਬੇਬੀ ਰੂਮ ਦੀ ਝਲਕ ਵੀ ਵਿਖਾਈ ਹੈ। ਦੋਹਾਂ ਦੇ ਫੈਨਜ਼ ਉਨ੍ਹਾਂ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।


ਦੱਸ ਦਈਏ ਕਿ ਭਾਰਤੀ ਸਿੰਘ ਨੇ 3 ਅਪ੍ਰੈਲ 2022 ਨੂੰ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ। ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸ਼ੇਅਰ ਕਰਕੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ।

You may also like